ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨ੍ਨਾ ਮਾਣਿ (23 ਅਗਸਤ 1918 - 16 ਅਗਸਤ 2001) ਇੱਕ ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਸੀ। ਇਹ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਡਿਪਟੀ ਡਾਇਰੇਕਟਰ ਜਨਰਲ ਰਹੀ ਹਨ। ਇਹਨਾਂ ਨੇ ਮੌਸਮ ਜਾਣਕਾਰੀ ਨਾਲ ਸਬੰਧਿਤ ਯੰਤਰਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹਨਾਂ ਨੇ ਸੂਰਜੀ ਕਿਰਨਾਂ, ਓਜ਼ੋਨ ਅਤੇ ਹਵਾ ਊਰਜਾ ਦੇ ਬਾਰੇ ਖੋਜ ਕੰਮ ਕਿੱਤੇ ਅਤੇ ਕਈ ਵਿਗਿਆਨਿਕ ਖੋਜ ਪੱਤਰ ਲਿਖੇ। ਅਨ੍ਨਾ ਮਾਣਿ ਪੈਰੁਮੇਧੁ, ਟਰਵਾਨਕੌਰ ਵਿੱਚ ਪੈਦਾ ਹੋਈ। ਇਹਨਾਂ ਦੇ ਪਿਤਾ ਇੱਕ ਸਿਵਿਲ ਇੰਜਨਿਅਰ ਸਨ। ਉਹ ਆਪਨੇ ਮਾਤਾ ਪਿਤਾ ਦੀ ਅਠਵੀਂ ਸੰਤਾਨ ਸਨ। ਬਚਪਨ ਦੌਰਾਨ ਇਹਨਾਂ ਨੂੰ ਪੜਨ ਦਾ ਬਹੁਤ ਜਿਆਦਾ ਸ਼ੌਕ ਸੀ। ਉਹ ਵਾਈਕੌਮ ਸੱਤਿਆਗ੍ਰਹ ਦੌਰਾਨ ਮਹਾਤਮਾ ਗਾਂਧੀ ਦੇ ਕੰਮਾਂ ਤੋਂ ਕਾਫੀ ਪ੍ਰਭਾਵਿਤ ਹੋਈ। ਰਾਸ਼ਟਰਵਾਦੀ ਲਹਿਰ ਤੋ ਪ੍ਰੇਰਤ ਹੋ ਕਿ ਇਹਨਾਂ ਨੇ ਸਿਰਫ ਖਾਦੀ ਕੱਪੜਿਆਂ ਦਾ ਇਸਤੇਮਾਲ ਸ਼ੁਰੂ ਕਿੱਤਾ। ਇਹਨਾਂ ਦਾ ਔਸ਼ਧੀ ਵਿਗਿਆਨ ਵਿੱਚ ਕੰਮ ਕਰਨ ਦਾ ਮਨ ਸੀ ਪਰ ਭੌਤਿਕ ਵਿਗਿਆਨ ਵਿੱਚ ਸ਼ੌਕ ਦੀ ਵਜਾ ਕਰਕੇ ਇਹਨਾਂ ਨੇ ਇਸ ਦੀ ਪੜ੍ਹਾਈ ਕਿੱਤੀ। 1939 ਵਿੱਚ, ਇਹ ਪ੍ਰੇਜ਼ੀਡੈਂਸੀ ਕਾਲਜ ਚੇਨਈ ਤੋਂ ਭੌਤਿਕ ਅਤੇ ਰਸਾਇਣਕ ਵਿਗਿਆਨਬੀ. ਐਸ. ਸੀ. ਦੀ ਡਿਗਰੀ ਹਾਸਲ ਕਰਕੇ ਗ੍ਰੈਜੂਏਸ਼ਨ ਕਿੱਤੀ।