ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਚੇਂਦਰੀ ਪਾਲ ਇੱਕ ਭਾਰਤੀ ਪਰਬਤਾਰੋਹੀ ਹੈ। ਇਹ ਪਹਿਲੀ ਭਾਰਤੀ ਔਰਤ ਹੈ ਜੋ 1984 ਵਿੱਚ ਮਾਊਂਟ ਐਵਰੈਸਟ ਉੱਤੇ ਸਭ ਤੋਂ ਪਹਿਲਾਂ ਪਹੁੰਚੀ।

ਬਚੇਂਦਰੀ ਪਾਲ ਦਾ ਜਨਮ 24 ਮਈ, 1954 ਵਿੱਚ ਹਿਮਾਲਿਆ ਦੇ ਉਤਰਕਾਸ਼ੀ ਵਿੱਚ ਮੌਜੂਦ ਪਿੰਡ ਨਾਕੁਰੀ, ਜਿਲ੍ਹਾ ਗੜਵਾਲ ਵਿੱਚ ਹੋਇਆ। ਇਹ ਹੰਸਾ ਦੇਵੀ ਅਤੇ ਸ਼੍ਰੀ ਕ੍ਰਿਸ਼ਨ ਪਾਲ ਸਿੰਘ ਦੇ ਸੱਤ ਬੱਚਿਆਂ ਵਿਚੋਂ ਇੱਕ ਸੀ। ਇਸਨੇ 12 ਸਾਲ ਦੀ ਉਮਰ ਵਿੱਚ ਹੀ ਆਪਣੀ ਪਰਬਤਾਰੋਹੀ ਬਣਨ ਦੀ ਦਿਲਚਸਪੀ ਅਤੇ ਜੀਵਨ ਦੇ ਉਦੇਸ਼ ਨੂੰ ਪਛਾਣ ਲਿਆ ਸੀ ਜਦੋਂ ਇਹ ਆਪਣੇ ਆਪਣੇ ਦੋਸਤਾਂ ਨਾਲ ਸਕੂਲ ਪਿਕਨਿਕ ਤੇ ਗਈ ਸੀ। ਉਹ ਮਾਊਂਟ ਐਵਰੈਸਟ ਤੇ ਚੜ੍ਹਨ ਵਾਲੇ ਦੁਨੀਆ ਦੀ 5ਵੀਂ ਔਰਤ ਹੈ। ਹੁਣ ਉਹ ਟਾਟਾ ਕੰਪਨੀ 'ਚ ਨੌਕਰੀ ਕਰਦੀ ਹੈ। ਜਿਥੇ ਉਹ ਮਾਊਂਟ ਐਵਰੈਸਟ 'ਚ ਚੜ੍ਹਨ ਵਾਲੇ ਲੋਕਾ ਨੂੰ ਸਿਖਿਆ ਦਿੰਦੀ ਹੈ। ਆਪ ਦਾ ਜਨਮ ਊਤਰਾਖੰ ਦੇ ਉਤਰਕਾਂਸ਼ੀ ਜ਼ਿਲ੍ਹੇ ਦੇ ਨਕੁਰੀ ਨਗਰ 'ਚ ਹੋਇਆ। ਉਹ ਨੇ ਗ੍ਰੇਜੂਏ ਤੱਕ ਪੜ੍ਹਾਈ ਕੀਤੀ। ਪਹਿਲਾ ਉਸ ਨੂੰ ਕੋਈ ਖਾਸ ਨੌਕਰੀ ਨਹੀਂ ਮਿਲੀ ਪਰ ਉਸ ਨੇ ਟਾਟਾ ਇੰਸਟੀਚਿਉਟ 'ਚ ਨੌਕਰੀ ਮਿਲਣ ਨਾਲ ਉਸ ਦੇ ਜੀਵਨ 'ਚ ਉਤਸ਼ਾਹ ਭਰ ਗਿਆ। ਇਥੇ ਉਸ ਦਾ 1982 ਵਿਚ ਗੰਗੋਤਰੀ (6,672 ਮੀਟਰ) ਅਤੇ ਰੁਦਰਗੋਰਾ (5,819 ਮੀਟਰ) ਦੀ ਚੜ੍ਹਾਈ ਦੇ ਕੈਪ 'ਚ ਭਾਗ ਲੈਣ ਦਾ ਮੌਕਾ ਮਿਲਿਆ। ਉਸ ਨੂੰ 12 ਸਾਲ ਦੀ ਉਮਰ 'ਚ 400 ਮੀਟਰ ਦੀ ਚੜ੍ਹਾਈ ਤੇ ਚੜ੍ਹਨ ਦਾ ਮੌਕਾ ਸਕੂਲ ਪੱਧਰ 'ਚ ਮਿਲਿਆ। 1984 'ਚ ਭਾਰਤ ਦਾ ਚੌਥਾ ਦਲ ਐਵਰਿਸਟ ਦੀ ਚੜ੍ਹਾਈ 'ਚ ਸ਼ੁਰੂ ਹੋਇਆ। ਇਸ 'ਚ 7 ਔਰਤਾਂ ਅਤੇ 11 ਮਰਦ ਸ਼ਾਮਿਲ ਕੀਤੇ ਗਏ। ਇਸ ਟੀਮ ਨੇ 23 ਮਈ, 1984 ਨੂੰ 1 ਵੱਜਕੇ 7 ਮਿੰਟ ਤੇ 29,028 ਫੁੱਟ (8,848 ਮੀਟਰ) ਦੀ ਐਵਰਿਸਟ ਤੇ ਭਾਰਤ ਦਾ ਝੰਡਾ ਝੁਲਾ ਦਿਤਾ। ੳੁਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ(1984), ਅਰਜੁਨ ਇਨਾਮ (1986) ਅਤੇ ਹੋਰ ਬਹੁਤ ਸਾਰੇ ਸਨਮਾਨ ਮਿਲ ਚੁਕੇ ਹਨ