ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/25 ਅਪਰੈਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਲੂਟੋ
ਪਲੂਟੋ

ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।