ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/25 ਮਾਰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 25 ਮਾਰਚ 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ। ਸਮਰ ਉਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। ਆਈ. ਓ. ਸੀ. ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।