ਸਮੱਗਰੀ 'ਤੇ ਜਾਓ

ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਉਲੰਪਿਕ ਖੇਡਾਂ ਤੋਂ ਮੋੜਿਆ ਗਿਆ)
ਉਲੰਪਿਕ ਖੇਡਾਂ
ਓਲੰਪਿਕ ਝੰਡਾ

ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ.

Añu Eventu See
Xuegos Olímpicos de Branu
1896 I edición Atenes Grecia
1900 II edición París Francia
1904 III edición Saint Louis Estaos Xuníos d'América
1906 Xuegos Intercalaos Atenes Grecia
1908 IV edición Londres Reinu Xuníu
1912 V edición Estocolmu Suecia
1916 VI edición Berlín Alemaña
Suspendíos pola Primer Guerra Mundial Añu Eventu See
1920 VII edición Amberes Bélxica Xuegos Olímpicos d'Iviernu
1924 VIII edición París Francia 1924 I edición Chamonix  Francia
1928 IX edición Ámsterdam Países Baxos 1928 II edición Sankt Moritz  Suiza
1932 X edición Los Angeles Estaos Xuníos d'América 1932 III edición Lake Placid  Estaos Xuníos d'América
1936 XI edición Berlín Alemaña 1936 IV edición Garmisch-Partenkirchen  Alemaña
1940 XII edición Ḥélsinki Finlandia 1940 V edición Garmisch-Partenkirchen  Alemaña
Suspendíos pola Segunda Guerra Mundial
1944 XIII edición Londres Reinu Xuníu 1944 VI edición Cortina d'Ampezzo  Italia
Suspendíos pola Segunda Guerra Mundial
1948 XIV edición Londres Reinu Xuníu 1948 VII edición Sankt Moritz  Suiza
1952 XV edición Ḥélsinki Finlandia 1952 VIII edición Oslu  Noruega
1956 XVI edición Melbourne Australia 1956 IX edición Cortina d'Ampezzo  Italia
1960 XVII edición Roma Italia 1960 X edición Squaw Valley  Estaos Xuníos d'América
1964 XVIII edición Tokiu Xapón 1964 XI edición Innsbruck  Austria
1968 XIX edición Ciudá de Méxicu Méxicu 1968 XII edición Grenoble  Francia
1972 XX edición Múnich Alemaña 1972 XIII edición Sapporo  Xapón
1976 XXI edición Montréal Canadá 1976 XIV edición Innsbruck  Austria
1980 XXII edición Moscú XRSS 1980 XV edición Lake Placid  Estaos Xuníos d'América
1984 XXIII edición Los Angeles Estaos Xuníos d'América 1984 XVI edición Sarayevu  Bosnia y Herzegovina
1988 XXIV edición Seúl Corea del Sur 1988 XVII edición Calgary  Canadá
1992 XXV edición Barcelona España 1992 XVIII edición Albertville  Francia
1996 XXVI edición Atlanta Estaos Xuníos d'América 1994 XIX edición Lillehammer  Noruega
2000 XXVII edición Sydney Australia 1998 XX edición Nagano  Xapón
2004 XXVIII edición Atenes Grecia 2002 XXI edición Salt Lake City  Estaos Xuníos d'América
2008 XXIX edición Beixín China 2006 XXII edición Torino  Italia
2012 XXX edición Londres Reinu Xuníu 2010 XXIII edición Vancouver  Canadá
2016 XXXI edición Rio de Janeiro Brasil 2014 XXIV edición Sochi  Rusia
2020 XXXII edición Tokiu Xapón

ਦੇਸ਼ ਅਤੇ ਸ਼ਹਿਰ ਦੀ ਚੋਣ

[ਸੋਧੋ]

ਸਮਰ ਉਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ। ਵਿੰਟਰ ਓਲੰਪਿਕ ਖੇਡਾਂ ਲੀਪ ਸਾਲਾਂ ਦੇ ਵਿਚਾਲੇ ਬਰਫਾਂ ਉੱਤੇ ਕਰਾਈਆਂ ਜਾਂਦੀਆਂ ਹਨ। ਖੇਡਾਂ ਕਿਸੇ ਦੇਸ਼ ਨੂੰ ਨਹੀਂ ਸਗੋਂ ਸ਼ਹਿਰ ਨੂੰ ਸੌਂਪੀਆਂ ਜਾਂਦੀਆਂ ਹਨ। ਸ਼ਹਿਰ ਦਾ ਮੇਅਰ ਮੁੱਖ ਮੇਜ਼ਬਾਨ ਹੁੰਦੈ। ਖੇਡਾਂ ਤੋਂ 9 ਸਾਲ ਪਹਿਲਾਂ ਵਿਸ਼ਵ ਦੇ ਸ਼ਹਿਰ ਖੇਡਾਂ ਹਾਸਲ ਕਰਨ ਲਈ ਅਰਜ਼ੀਆਂ ਦਿੰਦੇ ਹਨ। ਆਈ. ਓ. ਸੀ. ਦਾ ਕਾਰਜਕਾਰੀ ਬੋਰਡ ਤੇ ਮੁੱਲਾਂਕਣ ਕਮਿਸ਼ਨ ਮੁੱਢਲੀ ਨਿਰਖ-ਪਰਖ ਵਿੱਚ ਅਰਜ਼ੀਆਂ ਛਾਂਟ ਦਿੰਦੈ। ਦੇਸ਼ ਆਪਣੀ ਆਪਣੀ ਯੋਗਤਾ ਦੀਆਂ ਅਰਜੀ ਭੇਜਦੇ ਹਨ। ਖੇਡਾਂ ਤੋਂ 7 ਸਾਲ ਪਹਿਲਾਂ ਸ਼ਹਿਰ ਦੀ ਚੋਣ ਕਰ ਲਈ ਜਾਂਦੀ ਹੈ। 7 ਸਾਲ ਪਹਿਲਾਂ ਹੀ ਓਲੰਪਿਕ ਖੇਡਾਂ 'ਚ ਕਰਾਈਆਂ ਜਾਣ ਵਾਲੀਆਂ ਸਪੋਰਟਸ ਦੀ ਚੋਣ ਹੁੰਦੀ ਹੈ। ਜਦੋਂ ਤੱਕ ਕਿਸੇ ਸ਼ਹਿਰ ਜਾਂ ਸਪੋਰਟ ਨੂੰ ਕੁੱਲ ਪਈਆਂ ਵੋਟਾਂ 'ਚੋਂ ਅੱਧੋਂ ਵੱਧ ਵੋਟਾਂ ਨਾ ਮਿਲਣ ਉਦੋਂ ਤੱਕ ਉਹਦੀ ਚੋਣ ਨਹੀਂ ਹੋ ਸਕਦੀ। ਪਹਿਲੇ ਗੇੜ ਵਿੱਚ ਅਜਿਹਾ ਨਾ ਹੋ ਸਕੇ ਤਾਂ ਸਭ ਤੋਂ ਘੱਟ ਵੋਟਾਂ ਵਾਲੇ ਨ

ਇਆ ਜਾਂਦਾ ਹੈ। ਫਿਰ ਵੀ ਅੱਧੋਂ ਵੱਧ ਵੋਟਾਂ ਨਾ ਮਿਲਣ ਤਾਂ ਤੀਜੇ ਗੇੜ ਦੀਆਂ ਵੋਟਾਂ ਪੁਆਈਆਂ ਜਾਂਦੀਆਂ ਹਨ। ਕਈ ਵਾਰ ਫੈਸਲਾ ਚੌਥੇ ਗੇੜ ਵਿੱਚ ਹੁੰਦਾ ਵੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਸ਼ਹਿਰ ਜਾਂ ਸਪੋਰਟ ਨੂੰ ਹਾਊਸ ਦੀ ਬਹੁਸਮਤੀ ਹਾਸਲ ਹੈ।

ਖੇਡ ਪਿੰਡ

[ਸੋਧੋ]

ਉਲੰਪਿਕ ਖੇਡਾਂ ਦਾ ਇੱਕ ਸੰਗਠਨ ਆਰਗੇਨਾਈਜੇਸ਼ਨ ਆਫ਼ ਓਲੰਪਿਕ ਗੇਮਜ਼ ਹੁੰਦੈ। ਇਸ ਨੇ ਦੇਸ਼ ਦੀ ਸਰਕਾਰ, ਐੱਨ. ਓ. ਸੀਜ਼. ਤੇ ਆਈ. ਓ. ਸੀ। ਦੇ ਸਹਿਯੋਗ ਨਾਲ ਖੇਡਾਂ ਤੋੜ ਚੜ੍ਹਾਉਣੀਆਂ ਹੁੰਦੀਐਂ। ਖੇਡਾਂ ਲਈ ਢੁਕਵਾਂ ਸਥਾਨ ਚੁਣਿਆ ਜਾਂਦੈ, ਵੀਨੂੰ ਨਿਸ਼ਚਿਤ ਕੀਤੇ ਜਾਂਦੇ ਨੇ ਅਤੇ ਖੇਡ ਮੈਦਾਨ, ਖੇਡ ਭਵਨ ਤੇ ਸਟੇਡੀਅਮ ਨਵਿਆਏ ਜਾਂ ਨਵੇਂ ਬਣਾਏ ਜਾਂਦੇ ਨੇ। ਓਲੰਪਿਕ ਪਿੰਡ ਉਸਾਰਿਆ ਜਾਂਦੈ, ਜਿਥੇ ਖੇਡਾਂ ਦੌਰਾਨ ਖਿਡਾਰੀ ਤੇ ਖੇਡ ਅਧਿਕਾਰੀ ਰਿਹਾਇਸ਼ ਰੱਖਦੇ ਨੇ। ਖੇਡਾਂ 16 ਦਿਨ ਚਲਦੀਆਂ ਹਨ। ਅਜੋਕੀਆਂ ਓਲੰਪਿਕ ਖੇਡਾਂ ਦੇ ਕੱਦ ਅਨੁਸਾਰ ਓਲੰਪਿਕ ਪਿੰਡ ਵਿੱਚ 20 ਕੁ ਹਜ਼ਾਰ ਵਿਅਕਤੀਆਂ ਨੇ ਠਹਿਰਨਾ ਹੁੰਦੈ। ਪਿੰਡ ਵਿੱਚ ਕਲਚਰਲ ਪ੍ਰੋਗਰਾਮ ਵੀ ਹੁੰਦੇ ਨੇ।

ਨਿਸ਼ਾਨ ਤੇ ਮਸਕਟ ਤੇ ਜੋਤ

[ਸੋਧੋ]

ਹਰੇਕ ਓਲੰਪਿਕਸ ਦਾ ਵਿਸ਼ੇਸ਼ ਨਿਸ਼ਾਨ ਤੇ ਮਸਕਟ ਹੁੰਦੈ ਤੇ ਓਲੰਪਿਕ ਖੇਡਾਂ ਦੀਆਂ ਬਾਕਾਇਦਾ ਰੀਤਾਂ-ਰਸਮਾਂ ਹੁੰਦੀਆਂ ਨੇ। ਓਲੰਪੀਆ ਦੇ ਖੰਡਰਾਂ 'ਚੋਂ ਅਗਨੀ ਪੈਦਾ ਕਰਕੇ ਮਿਸ਼ਾਲ ਹੱਥੋ-ਹੱਥੀ ਓਲੰਪਿਕ ਸਟੇਡੀਅਮ ਵਿੱਚ ਲਿਆਂਦੀ ਜਾਂਦੀ ਹੈ, ਜਿਸ ਨਾਲ ਖੇਡਾਂ ਦੀ ਜੋਤ ਜਗਾਈ ਜਾਂਦੀ ਹੈ, ਜੋ ਖੇਡਾਂ ਦੌਰਾਨ ਦਿਨ-ਰਾਤ ਜਗਦੀ ਰਹਿੰਦੀ ਹੈ। ਸਮੂਹ ਖਿਡਾਰੀਆਂ ਦਾ ਮਾਰਚ ਪਾਸਟ ਹੁੰਦੈ, ਸਹੁੰ ਚੁੱਕੀ ਜਾਂਦੀ, ਝੰਡਾ ਝੁਲਾਇਆ ਜਾਂਦੈ, ਓਲੰਪਿਕ ਗਾਣਾ ਗਾਇਆ ਜਾਂਦਾ ਤੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜ ਪ੍ਰਮੁੱਖ ਵੱਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਵੱਖ-ਵੱਖ ਖੇਡਾਂ 'ਚ ਭਾਗ ਲੈਣ ਲਈ ਸਪੋਰਟਸ ਦੀਆਂ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਆਪੋ-ਆਪਣੀ ਖੇਡ ਦੇ ਓਲੰਪਿਕ ਮਿਆਰ ਨਿਸ਼ਚਿਤ ਕਰਦੀਆਂ ਹਨ, ਤਾਂ ਜੋ ਮੁਕਾਬਲਿਆਂ ਲਈ ਖਿਡਾਰੀਆਂ ਦੀ ਗਿਣਤੀ ਸੀਮਤ ਰਹੇ। ਓਲੰਪਿਕ ਚਾਰਟਰ ਵਿੱਚ ਦਰਜ ਹੈ ਕਿ ਖਿਡਾਰੀਆਂ ਦੀ ਗਿਣਤੀ 10500 ਤੋਂ ਤੇ ਖੇਡ ਅਧਿਕਾਰੀਆਂ ਦੀ 5000 ਤੋਂ ਵੱਧ ਨਾ ਹੋਵੇ। ਕਿਸੇ ਕਾਰਨ ਕਿਸੇ ਸਪੋਰਟ ਨੂੰ ਪਹਿਲਾਂ ਉਲੀਕੇ ਸਪੋਰਟਸ ਪ੍ਰੋਗਰਾਮ ਵਿਚੋਂ ਹਟਾਉਣਾ ਹੋਵੇ ਤਾਂ ਇਹਦਾ ਅਧਿਕਾਰ ਆਈ. ਓ. ਸੀ। ਦੇ ਸੈਸ਼ਨ ਨੂੰ ਹੈ, ਜਦ ਕਿ ਸਪੋਰਟ ਦੇ ਡਿਸਿਪਲਿਨ ਜਾਂ ਈਵੈਂਟ ਨੂੰ ਕਾਰਜਕਾਰੀ ਬੋਰਡ ਹੀ ਹਟਾ ਸਕਦਾ ਹੈ। ਲੰਦਨ ਦੀਆਂ ਓਲੰਪਿਕ ਖੇਡਾਂ-2012 'ਚ ਅਜਿਹਾ ਹੋ ਚੁੱਕੈ।

ਖਿਡਾਰੀਆਂ ਦੀ ਗਿਣਤੀ

[ਸੋਧੋ]

ਓਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਯੋਗਤਾ, ਉਮਰ ਤੇ ਕੌਮੀਅਤ ਬਾਰੇ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਜਾਂਦੀਆਂ ਹਨ। ਹਰ ਖਿਡਾਰੀ ਉੱਤੇ ਵਾਡਾ ਦਾ ਡੋਪ ਕੋਡ ਲਾਗੂ ਹੁੰਦੈ। ਆਈ. ਓ. ਸੀ। ਦਾ ਮੈਡੀਕਲ ਕਮਿਸ਼ਨ ਖਿਡਾਰੀਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਸਮੇਂ-ਸਮੇਂ ਉਹਨਾਂ ਰਸਾਇਣਕ ਤੱਤਾਂ ਦੀ ਸੂਚੀ ਛਾਪਦਾ ਰਹਿੰਦੈ ਜਿਹੜੇ ਖਿਡਾਰੀਆਂ ਲਈ ਘਾਤਕ ਹੋ ਸਕਦੇ ਹਨ। ਜੇਕਰ ਕੋਈ ਖਿਡਾਰੀ ਉਹਨਾਂ ਤੱਤਾਂ ਦੀ ਡੋਪਿੰਗ ਕਰਦਾ ਹੋਵੇ ਤੇ ਵਾਡਾ ਜਾਂ ਨਾਡਾ ਦੇ ਡੋਪ ਟੈਸਟਾਂ ਵਿੱਚ ਦੋਸ਼ੀ ਪਾਇਆ ਜਾਵੇ ਤਾਂ ਉਸ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਹਨ ਤੇ ਜੇਤੂਆਂ ਦੀ ਸੂਚੀ ਵਿਚੋਂ ਉਸ ਦਾ ਨਾਂਅ ਮੇਟ ਦਿੱਤਾ ਜਾਂਦਾ ਹੈ। ਅਜਿਹੇ ਖਿਡਾਰੀਆਂ ਉੱਤੇ ਖੇਡਾਂ ਵਿੱਚ ਭਾਗ ਲੈਣ ਦੀ ਪਾਬੰਦੀ ਵੀ ਲੱਗ ਜਾਂਦੀ ਹੈ। ਖਿਡਾਰੀ ਝੂਠ ਬੋਲੇ ਜਾਂ ਗ਼ਲਤ ਇਲਜ਼ਾਮ ਲਗਾਵੇ, ਤਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।

ਖਰਚ ਅਤੇ ਆਮਦਨ

[ਸੋਧੋ]

ਓਲੰਪਿਕ ਖੇਡਾਂ ਨੂੰ ਪ੍ਰਸਾਰਤ ਕਰਨ, ਇਸ਼ਤਿਹਾਰਬਾਜ਼ੀ, ਟਿਕਟਾਂ, ਖੇਡ ਨਿਸ਼ਾਨੀਆਂ, ਪ੍ਰਕਾਸ਼ਨਾਵਾਂ, ਓਲੰਪਿਕ ਮਿਸ਼ਾਲ ਦਾ ਸਫ਼ਰ, ਕਾਰਪੋਰੇਟ ਅਦਾਰਿਆਂ ਦੀ ਸਪਾਂਸਰਸ਼ਿਪ ਤੇ ਹੋਰ ਸਾਧਨਾਂ ਤੋਂ ਵੱਡੀ ਆਮਦਨ ਹੁੰਦੀ ਹੈ। ਲੰਦਨ ਦੀਆਂ ਓਲੰਪਿਕ ਖੇਡਾਂ 'ਤੇ ਨੌਂ ਅਰਬ ਪੌਂਡ ਖਰਚ ਹੋਏ ਪਰ ਖੇਡਾਂ ਫਿਰ ਵੀ ਮੁਨਾਫ਼ੇ 'ਚ ਰਹੀਆਂ। ਕਿਸੇ ਝਗੜੇ-ਝੇੜੇ, ਖਿਡਾਰੀਆਂ ਦਾ ਰਲ ਕੇ ਖੇਡ ਜਾਣਾ ਜਾਂ ਰੈਫਰੀਆਂ, ਜੱਜਾਂ ਤੇ ਅੰਪਾਇਰਾਂ ਦੇ ਗ਼ਲਤ ਨਿਰਣੇ, ਫੈਡਰੇਸ਼ਨਾਂ ਤੇ ਓਲੰਪਿਕ ਐਸੋਸੀਏਸ਼ਨਾਂ ਆਦਿ ਦੇ ਝਗੜੇ ਤੇ ਬਿਖੇੜੇ ਨਿਬੇੜਨ ਲਈ ਓਲੰਪਿਕ ਦੀ ਕੋਰਟ ਆਫ਼ ਆਰਬਿਟਰੇਸ਼ਨ ਹੈ। ਪੂਰੀ ਜਾਣਕਾਰੀ ਓਲੰਪਿਕ ਚਾਰਟਰ ਦਾ ਪੂਰਾ ਦਸਤਾਵੇਜ਼ ਪੜ੍ਹ ਲੈਣ ਨਾਲ ਹੋ ਸਕਦੀ ਹੈ।

ਅਥਲੈਟਿਕਸ ਈਵੈਂਟਸ

[ਸੋਧੋ]
ਹਰਾ ਰੰਗ ਵਾਲੇ ਦੇਸ਼ ਉਹ ਹਨ ਜਿਹਨਾਂ ਨੇ ਇੱਕ ਵਾਰੀ ਖੇਡਾਂ ਕਰਵਾਈਆਂ ਅਤੇ ਨੀਲੇ ਰੰਗ ਵਾਲੇ ਦੇਸ਼ ਜਿਹਨਾਂ ਨੇ ਦੋ ਜਾਂ ਜਿਆਦਾ ਵਾਰੀ ਖੇਡਾਂ ਦਾ ਪ੍ਰਬੰਧ ਕੀਤਾ

ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।

ਬਾਈਕਾਟ

[ਸੋਧੋ]
ਕਲਰ ਉਹਨਾਂ ਦੇਸ਼ਾਂ ਨੂੰ ਦਰਸਾਉਦਾਂ ਹੈ ਜਿਹਨਾਂ ਨੇ ਬਾਈਕਾਟ ਕੀਤਾ ਸਮਰ ਓਲੰਪਿਕ 1976 (ਪੀਲਾ), 1980 (ਨੀਲਾ) ਅਤੇ 1984 (ਲਾਲ)

ਕੁਝ ਦੇਸ਼ਾਂ ਨੇ ਸਮੇਂ ਸਮੇਂ ਖੇਡਾਂ ਦਾ ਬਾਈਕਾਟ ਕੀਤਾ।

ਭਾਰਤੀ ਅਥਲੈਟਿਕਸ ਤਗਮੇ

[ਸੋਧੋ]

ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।

ਭਾਰਤ ਵਿੱਚ ਚਰਚਿਤ ਅਥਲੀਟ

[ਸੋਧੋ]
  1. ਉਡਣਾ ਸਿੱਖ ਮਿਲਖਾ ਸਿੰਘ 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
  2. ਕਰਿਸ਼ਨਾ ਪੂਨੀਆ ਭਾਰਤ ਦੀ ਤਕੜੀ ਅਥਲੀਟ ਹੈ।
  3. ਏਸ਼ੀਅਨ ਸਟਾਰ ਅਥਲੀਟ ਉਡਣਪਰੀ ਪੀ.ਟੀ. ਊਸ਼ਾ

ਉਲੰਪਿਕ ਖੇਡਾਂ ਦੀ ਸੂਚੀ

[ਸੋਧੋ]
ਓਲੰਪਿਕ ਖੇਡਾਂ ਵਾਲੇ ਸ਼ਹਿਰ ਦਾ ਨਾਮ
ਸਾਲ ਗਰਮ ਰੁੱਤ ਦੀਆਂ ਓਲੰਪਿਕ ਖੇਡਾਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਯੂਥ ਓਲੰਪਿਕ ਖੇਡਾਂ
ਓਲੰਪਿਆਡ ਮਹਿਮਾਨ ਸ਼ਹਿਰ ਨੰ: ਮਹਿਮਾਨ ਸ਼ਹਿਰ ਨੰ: ਮਹਿਮਾਨ ਸ਼ਹਿਰ
1896 I ਏਥਨਜ਼, ਯੂਨਾਨ
1900 II ਪੈਰਿਸ, ਫਰਾਂਸ
1904 III ਸੈਂਟ ਲਾਓਸ ਮਿਸੋਰੀ, ਅਮਰੀਕਾ
1906 1906 Intercalated ਏਥਨਜ਼, ਯੂਨਾਨ
1908 IV ਲੰਡਨ, ਬਰਤਾਨੀਆ
1912 V ਸਟੋਕਹੋਮ, ਸਵੀਡਨ
1916 VI ਬਰਲਿਨ, ਜਰਮਨੀ
ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ
1920 VII ਐਂਵਰਪ, ਬੈਲਜੀਅਮ
1924 VIII ਪੈਰਿਸ, ਫਰਾਂਸ I ਚਰਨੋਮਿਕਸ, ਫਰਾਂਸ
1928 IX ਆਰਮਸਟਰਡਮ, ਨੀਦਰਲੈਂਡ II ਸੈਂਟ ਮੋਰਿਟਜ਼, ਸਵਿਟਜ਼ਰਲੈਂਡ
1932 X ਲਾਓਸ ਐਂਜਿਲਸ, ਅਮਰੀਕਾ III ਪਲੇਸਿਡ ਲੇਕ, ਅਮਰੀਕਾ
1936 XI ਬਰਲਿਨ, ਜਰਮਨੀ IV ਗਰਮਿਸਚ-ਪਾਰਤੇਂਕਿਰਚਨ, ਜਰਮਨੀ
1940 XII ਟੋਕੀਉ, ਜਪਾਨ
, ਫ਼ਿਨਲੈਂਡ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
V ਸਪੁਰੁ, ਜਪਾਨ
ਸੈਂਟ ਮੋਰਿਟਜ਼, ਸਵਿਟਜ਼ਰਲੈਂਡ
ਗਰਮਿਸਚ-ਪਰਟੈਨਕਿਰਚੇਨ, ਜਰਮਨੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1944 XIII ਲੰਡਨ, ਬਰਤਾਨੀਆ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
V ਕੋਰਟੀਨਾ ਦ' ਐਮਪੀਜ਼ੋ, ਇਟਲੀ
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ
1948 XIV ਲੰਡਨ, ਬਰਤਾਨੀਆ V ਸੈਂਟ ਮੋਰਿਟਜ਼, ਸਵਿਟਜ਼ਰਲੈਂਡ
1952 XV ਹੇਲਸਿੰਕੀ, ਫਿਨਲੈਂਡ VI ਓਸਲੋ, ਨਾਰਵੇ
1956 XVI ਮੈਲਬੋਰਨ, ਆਸਟਰੇਲੀਆ +
ਸਟੋਕਹੋਮ, ਸਵੀਡਨ
VII ਕੋਰਟੀਨਾ ਦ' ਐਮਪੀਜ਼ੋ, ਇਟਲੀ
1960 XVII ਰੋਮ, ਇਟਲੀ VIII ਸਕੁਥਵ, ਅਮਰੀਕਾ
1964 XVIII ਟੋਕੀਉ, ਜਪਾਨ IX ਇੰਸਬਰੁੱਕ, ਆਸਟਰੀਆ
1968 XIX ਮੈਕਸੀਕੋ, ਮੈਕਸੀਕੋ X ਗਰੇਨੋਬਿਲ, ਫਰਾਂਸ
1972 XX ਮਿਊਨਿਖ਼, ਪੱਛਮੀ ਜਰਮਨੀ XI ਸਪੁਰੁ, ਜਪਾਨ
1976 XXI ਮੋਨਟਰੀਅਲ, ਕਨੇਡਾ XII ਡੇਨਵਰ, ਅਮਰੀਕਾ
ਇੰਸਬਰੁੱਕ, ਆਸਟਰੀਆ
1980 XXII ਮਾਸਕੋ, ਸੋਵੀਅਤ ਯੂਨੀਅਨ XIII ਪਲੇਸਿਡ ਝੀਲ, ਅਮਰੀਕਾ
1984 XXIII ਲੋਸ ਐਂਜਲਸ, ਅਮਰੀਕਾ XIV ਸਰਜੀਵੋ, ਯੂਗੋਸਲਾਵੀਆ
1988 XXIV ਸਿਉਲ, ਦੱਖਣੀ ਕੋਰੀਆ XV ਕੈਲਗਿਰੀ, ਕਨੇਡਾ
1992 XXV ਬਾਰਸੀਲੋਨਾ, ਸਪੇਨ XVI ਅਲਵਰਟਵਿਲੇ, ਫਰਾਂਸ
1994 XVII ਲਿਲੇਹੈਮਰ, ਨਾਰਵੇ
1996 XXVI ਐਟਲਾਂਟਾ, ਅਮਰੀਕਾ
1998 XVIII ਨਗਾਨੋ, ਜਪਾਨ
2000 XXVII ਸਿਡਨੀ, ਆਸਟ੍ਰੇਲੀਆ
2002 XIX ਸਾਲਟ ਲੇਕ ਸਿਟੀ, ਅਮਰੀਕਾ
2004 XXVIII ਏਥਨਜ਼, ਯੂਨਾਨ
2006 XX ਟੁਰਿਨ, ਇਟਲੀ
2008 XXIX ਬੀਜਿੰਗ, ਚੀਨ
2010 XXI ਵੈਨਕੁਵਰ, ਕਨੇਡਾ I
2012 XXX ਲੰਡਨ, ਬਰਤਾਨੀਆ I ਇੰਸਬਰੁੱਕ, ਆਸਟਰੀਆ
2014 XXII ਸੋਚੀ, ਰੂਸ II ਨੰਜਿਗ, ਚੀਨ
2016 XXXI ਰੀਓ ਡੀ ਜਨੇਰਿਓ, ਬ੍ਰਾਜ਼ੀਲ II ਲਿਲੇਹੈਮਰ, ਨਾਰਵੇ
2018 XXIII ਪਿਓਂਗਚੰਗ, ਦੱਖਣੀ ਕੋਰੀਆ III ਘੋਸ਼ਿਤ ਨਹੀਂ ਹੋਇਆ
2020 XXXII ਘੋਸ਼ਿਤ ਨਹੀਂ ਹੋਇਆ III ਘੋਸ਼ਿਤ ਨਹੀਂ ਹੋਇਆ
2022 XXIV ਘੋਸ਼ਿਤ ਨਹੀਂ ਹੋਇਆ IV ਘੋਸ਼ਿਤ ਨਹੀਂ ਹੋਇਆ
2024 XXXIII ਘੋਸ਼ਿਤ ਨਹੀਂ ਹੋਇਆ IV ਘੋਸ਼ਿਤ ਨਹੀਂ ਹੋਇਆ

ਸਬੰਧਤ ਲੇਖ

[ਸੋਧੋ]


ਫੋਟੋ ਗੈਲਰੀ

[ਸੋਧੋ]