ਵਿਕੀਪੀਡੀਆ:ਚੁਣਿਆ ਹੋਇਆ ਲੇਖ/26 ਅਗਸਤ
ਚਿਤੌੜਗੜ ਪੱਛਮੀ ਭਾਰਤ ਦੇ ਪ੍ਰਦੇਸ਼ ਰਾਜਸਥਾਨ ਦਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹ ਬਨਾਸ ਦਰਿਆ ਦੀ ਟ੍ਰੀਬਿਊਟਰੀ ਬੇਰਾਚ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ ਅਤੇ ਇਹ ਮੇਵਾੜ ਦੇ ਸਿਸੋਦੀਆ ਬੰਸ਼ ਦੀ ਰਾਜਧਾਨੀ ਹੁੰਦਾ ਸੀ। ਚਿਤੌੜਗੜ੍ਹ ਦੇ ਇਤਿਹਾਸ ਵਿੱਚ ਤਿੰਨ ਵੱਡੇ ਯੁੱਧ ਹੋਏ ਹਨ, ਜਿਹਨਾਂ ਨੂੰ ਚਿਤੌੜ ਦੇ ਤਿੰਨ ਸਾਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚਿਤੌੜਗੜ੍ਹ ਦਾ ਪਹਿਲਾ ਸਾਕਾ 1303 ਵਿੱਚ ਵਾਪਰਿਆ। ਉਦੋਂ ਚਿਤੌੜ ਦੇ ਰਾਣਾ ਰਤਨ ਸਿੰਘ ਦੀ ਰਾਣੀ ਪਦਮਨੀ ਦੀ ਸੁੰਦਰਤਾ ‘ਤੇ ਮੋਹਿਤ ਹੋ ਕੇ ਅਲਾਉੱਦੀਨ ਖ਼ਿਲਜੀ ਨੇ ਚਿਤੌੜ ‘ਤੇ ਹਮਲਾ ਕੀਤਾ। ਚਿਤੌੜ ਦਾ ਦੂਜਾ ਸਾਕਾ 1535 ਵਿੱਚ ਵਾਪਰਿਆ। ਉਸ ਵੇਲੇ ਚਿਤੌੜ ਦਾ ਸ਼ਾਸਕ ਰਾਣਾ ਸਾਂਗਾ ਸੀ। ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਨੇ ਚਿਤੌੜ ‘ਤੇ ਹਮਲਾ ਕਰ ਦਿੱਤਾ। ਰਾਜਪੂਤਾਂ ਨੇ ਕੇਸਰੀਆ ਪਾ ਕੇ ਮੈਦਾਨ-ਏ-ਜੰਗ ਵਿੱਚ ਜੂਝਣ ਦਾ ਰਾਹ ਚੁਣਿਆ ਤੇ ਸ਼ਹੀਦ ਹੋਏ। ਚਿਤੌੜ ਦਾ ਤੀਜਾ ਸਾਕਾ 1568 ਵਿੱਚ ਵਾਪਰਿਆ। ਬਾਦਸ਼ਾਹ ਅਕਬਰ ਨੇ ਭਾਰੀ ਮੁਗ਼ਲ ਫ਼ੌਜ ਲੈ ਕੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਰਾਣਾ ਉਦੈ ਸਿੰਘ ਕਿਲ੍ਹੇ ਦੀ ਰੱਖਿਆ ਦਾ ਭਾਰ ਵੇਦਨੌਰ ਦੇ ਰਾਜਾ ਜੈਮਲ ਅਤੇ ਕੈਲਵਾੜੇ ਦੇ ਰਾਜਾ ਫੱਤੇ ਦੇ ਹੱਥ ਸੌਂਪ ਕੇ ਆਪ ਅਰਾਵਲੀ ਦੀਆਂ ਪਹਾੜੀਆਂ ਵਿੱਚ (ਉਦੈਪੁਰ) ਚਲਿਆ ਗਿਆ। ਅਜਮੇਰ ਤੋਂ ਖੰਡਵਾ ਜਾਣ ਵਾਲੀ ਟ੍ਰੇਨ ਮਾਰਗ ਤੇ ਸਥਿਤ ਚਿੱਤੌਰਗੜ ਜੰਕਸ਼ਨ ਤੋਂ ਕਰੀਬ 2 ਮੀਲ ਉੱਤਰ-ਪੂਰਬ ਦੇ ਵੱਲ ਇੱਕ ਵੱਖ ਪਹਾੜੀ ਉੱਤੇ ਭਾਰਤ ਦਾ ਗੌਰਵ, ਰਾਜਪੂਤਾਨੇ ਦਾ ਪ੍ਰਸਿੱਧ ਚਿੱਤੌੜਗੜ ਦਾ ਕਿਲਾ ਇਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕੀਤਾ ਗਿਆ ਹੈ।