ਚਿਤੌੜਗੜ੍ਹ
ਚਿਤੌੜਗੜ੍ਹ ਸ਼ਹਿਰ | |
---|---|
ਸ਼ਹਿਰ | |
ਦੇਸ਼ | India |
ਰਾਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ | ਰਾਜਸਥਾਨ |
District | ਚਿਤੌੜਗੜ੍ਹ ਜ਼ਿਲ੍ਹਾ |
ਬਾਨੀ | ਚਿਤਰਨਗਾਰਾ ਮੋਰੀ |
ਨਾਮ-ਆਧਾਰ | ਚਿੱਤਰਨਗਾਡਾ ਮੋਰੀ |
ਸਰਕਾਰ | |
• ਬਾਡੀ | ਚਿਤੌੜਗੜ੍ਹ ਕੌਸ਼ਲ |
ਖੇਤਰ | |
• ਕੁੱਲ | 41.76 km2 (16.12 sq mi) |
ਉੱਚਾਈ | 394.6 m (1,294.6 ft) |
ਆਬਾਦੀ (2011) | |
• ਕੁੱਲ | 1,84,439 |
• ਰੈਂਕ | 121 |
• ਘਣਤਾ | 4,400/km2 (11,000/sq mi) |
Languages | |
• Official | ਹਿੰਦੀ, ਅੰਗਰੇਜ਼ੀ, ਮੇਵਾੜੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਾਨਕ ਸਮਾਂ) |
ਪਿੰਨ ਕੋਡ | 312001 |
Area code(s) | +91-01472-XXXXXX |
ਵਾਹਨ ਰਜਿਸਟ੍ਰੇਸ਼ਨ | RJ-09 |
ਵੈੱਬਸਾਈਟ | www |
uitchittorgarh |
ਚਿਤੌੜਗੜ ਪੱਛਮੀ ਭਾਰਤ ਦੇ ਪ੍ਰਦੇਸ਼ ਰਾਜਸਥਾਨ ਦਾ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹ ਬਨਾਸ ਦਰਿਆ ਦੀ ਟ੍ਰੀਬਿਊਟਰੀ ਬੇਰਾਚ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ, ਅਤੇ ਚਿੱਤੌੜਗੜ ਜ਼ਿਲੇ ਦੇ ਮੁੱਖ ਦਫਤਰ ਇੱਥੇ ਹਨ ਅਤੇ ਇਹ ਮੇਵਾੜ ਦੇ ਸਿਸੋਦੀਆ ਬੰਸ਼ ਦੀ ਰਾਜਧਾਨੀ ਹੁੰਦਾ ਸੀ।
ਇਹ ਪਹਾੜੀ ਉੱਤੇ ਬਣੇ ਦੁਰਗ ਲਈ ਪ੍ਰਸਿੱਧ ਹੈ।
ਨਾਂ ਦਾ ਪ੍ਰਚਲਨ
[ਸੋਧੋ]ਪ੍ਰਾਚੀਨ ਸਮੇਂ ਵਿੱਚ ਚਿਤੌੜ ਨੂੰ ‘ਪ੍ਰਾਗਵਾਤ ਅਤੇ ਮੇਦਪਾਤ’ ਨਾਵਾਂ ਨਾਲ ਜਾਣਿਆ ਜਾਂਦਾ ਸੀ। ਸਥਾਨਕ ਲੋਕ ਇਸ ਜਗ੍ਹਾ ਦਾ ਸਬੰਧ ਮਹਾਂਭਾਰਤ ਦੇ ਭੀਮਸੈਨ ਨਾਲ ਵੀ ਜੋੜਦੇ ਹਨ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਚਿਤੌੜ ਦੀ ਨੀਂਹ ਸੱਤਵੀਂ ਸਦੀ ਵਿੱਚ ਮੌਰੀਆ ਸ਼ਾਸਕ ਚਿਤਰਾਂਗਦ ਮੌਰੀਆ ਨੇ ਰੱਖੀ। ਉਸ ਨੇ ਇਸ ਦਾ ਮੁੱਢਲਾ ਨਾਂ ਚਿਤਰਕੂਟ ਰੱਖਿਆ ਸੀ, ਜੋ ਸਮੇਂ ਨਾਲ ਅਪਭ੍ਰੰਸ਼ ਹੋ ਕੇ ਚਿਤੌੜ ਬਣ ਗਿਆ।
ਮਿਥਿਹਾਸ
[ਸੋਧੋ]ਮੰਨਿਆ ਜਾਂਦਾ ਹੈ ਕਿ ਮਹਾਂਭਾਰਤ ਕਾਲ ਵਿੱਚ ਮਹਾਬਲੀ ਭੀਮ ਨੇ ਅਮਰਤਾ ਦੇ ਰਹਸਾਂ ਨੂੰ ਸਮਝਣ ਲਈ ਇਸ ਸਥਾਨ ਦਾ ਦੌਰਾ ਕੀਤਾ ਅਤੇ ਇੱਕ ਪੰਡਤ ਨੂੰ ਆਪਣਾ ਗੁਰੂ ਬਣਾਇਆ, ਪਰ ਕੁਲ ਪਰਿਕਿਰਿਆ ਨੂੰ ਪੂਰੀ ਕਰਨ ਤੋਂ ਪਹਿਲਾਂ ਅਧੀਰ ਹੋਕੇ ਉਹ ਆਪਣਾ ਲਕਸ਼ ਨਹੀਂ ਪਾ ਸਕਿਆ ਅਤੇ ਪ੍ਰਚੰਡ ਗ਼ੁੱਸੇ ਵਿੱਚ ਆਕੇ ਉਸਨੇ ਆਪਣਾ ਪੈਰ ਜ਼ੋਰ ਨਾਲ ਜ਼ਮੀਨ ਉੱਤੇ ਮਾਰਿਆ ਜਿਸਦੇ ਨਾਲ ਉੱਥੇ ਪਾਣੀ ਦਾ ਸਰੋਤ ਫੁੱਟ ਪਿਆ, ਪਾਣੀ ਦਾ ਇਹ ਕੁੰਡ ਭੀਮ ਤਾਲ ਕਿਹਾ ਜਾਂਦਾ ਹੈ। ਬਾਅਦ ਵਿੱਚ ਇਹ ਸਥਾਨ ਮੌਰਿਆ ਅਤੇ ਮੂਰੀ ਰਾਜਪੂਤਾਂ ਦੇ ਅਧੀਨ ਆ ਗਿਆ, ਇਸ ਵਿੱਚ ਭਿੰਨ - ਭਿੰਨ ਰਾਏ ਹੈ ਕਿ ਇਹ ਮੇਵਾੜ ਸ਼ਾਸਕਾਂ ਦੇ ਅਧੀਨ ਕਦੋਂ ਆਇਆ। ਪਰ ਰਾਜਧਾਨੀ ਨੂੰ ਉਦੈਪੁਰ ਲੈ ਜਾਣ ਤੋਂ ਪਹਿਲਾਂ 1568 ਤੱਕ ਚਿੱਤੌੜਗੜ ਮੇਵਾੜ ਦੀ ਰਾਜਧਾਨੀ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਸਿਸੌਦਿਆ ਖ਼ਾਨਦਾਨ ਦੇ ਮਹਾਨ ਸੰਸਥਾਪਕ ਬੱਪਾ ਰਾਵਲ ਨੇ 8ਵੀਂ ਸਦੀ ਦੇ ਮਧ ਵਿੱਚ ਅੰਤਮ ਸੋਲੰਕੀ ਰਾਜਕੁਮਾਰੀ ਨਾਲ ਵਿਆਹ ਕਰਣ ਉੱਤੇ ਚਿੱਤੌੜ ਨੂੰ ਦਹੇਜ ਦੇ ਇੱਕ ਭਾਗ ਦੇ ਰੂਪ ਵਿੱਚ ਪ੍ਰਾਪਤ ਕੀਤਾ ਸੀ, ਬਾਅਦ ਵਿੱਚ ਉਸ ਦੇ ਵੰਸ਼ਜਾਂ ਨੇ ਮੇਵਾੜ ਉੱਤੇ ਸ਼ਾਸਨ ਕੀਤਾ ਜੋ 16ਵੀਂ ਸਦੀ ਤੱਕ ਗੁਜਰਾਤ ਤੋਂ ਅਜਮੇਰ ਤੱਕ ਫੈਲ ਚੁੱਕਿਆ ਸੀ।
ਇਤਿਹਾਸਕ ਯੁੱਧ
[ਸੋਧੋ]ਚਿਤੌੜਗੜ੍ਹ ਦੇ ਇਤਿਹਾਸ ਵਿੱਚ ਤਿੰਨ ਵੱਡੇ ਯੁੱਧ ਹੋਏ ਹਨ, ਜਿਹਨਾਂ ਨੂੰ ਚਿਤੌੜ ਦੇ ਤਿੰਨ ਸਾਕਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤ ਦਾ ਇਹ ਸਭ ਤੋਂ ਵੱਡਾ ਕਿਲ੍ਹਾ ਯੁੱਧਨੀਤਕ ਦ੍ਰਿਸ਼ਟੀਕੋਣ ਤੋਂ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ।
ਪਹਿਲਾ ਯੁੱਧ
[ਸੋਧੋ]ਚਿਤੌੜਗੜ੍ਹ ਦਾ ਪਹਿਲਾ ਸਾਕਾ 1303 ਵਿੱਚ ਵਾਪਰਿਆ। ਉਦੋਂ ਚਿਤੌੜ ਦੇ ਰਾਣਾ ਰਤਨ ਸਿੰਘ ਦੀ ਰਾਣੀ ਪਦਮਨੀ ਦੀ ਸੁੰਦਰਤਾ ‘ਤੇ ਮੋਹਿਤ ਹੋ ਕੇ ਅਲਾਉੱਦੀਨ ਖ਼ਿਲਜੀ ਨੇ ਚਿਤੌੜ ‘ਤੇ ਹਮਲਾ ਕੀਤਾ ਅਤੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ। ਖਿਲਜੀ ਨੇ ਕਿਲ੍ਹੇ ਅੰਦਰ ਪ੍ਰਸਤਾਵ ਭੇਜਿਆ ਕਿ ਇੱਕ ਵਾਰ ਰਾਣੀ ਪਦਮਨੀ ਦਾ ਦੀਦਾਰ ਕਰਵਾ ਦਿੱਤਾ ਜਾਵੇ ਤਾਂ ਉਹ ਸੈਨਾ ਲੈ ਕੇ ਵਾਪਸ ਚਲਾ ਜਾਵੇਗਾ। ਰਾਜਪੂਤ, ਖਿਲਜੀ ਦੇ ਝਾਂਸੇ ਵਿੱਚ ਆ ਗਏ। ਉਹਨਾਂ ਨੇ ਉਸ ਨੂੰ ਰਾਣੀ ਪਦਮਨੀ ਦਾ ਪ੍ਰਤੀਬਿੰਬ ਸ਼ੀਸ਼ੇ ਵਿੱਚ ਦਿਖਾ ਦਿੱਤਾ। ਖਿਲਜੀ ਦੀ ਨੀਅਤ ਵਿਗੜ ਗਈ। ਉਸ ਨੇ ਵਾਪਸ ਦਰਵਾਜ਼ੇ ਤਕ ਛੱਡਣ ਆਏ ਰਾਣਾ ਰਤਨ ਸਿੰਘ ਨੂੰ ਬੰਦੀ ਬਣਾ ਲਿਆ। ਰਾਣੀ ਪਦਮਨੀ ਦੀ ਅਗਵਾਈ ਵਿੱਚ ਰਾਜਪੂਤਾਂ ਵੱਲੋਂ ਇਕੱਤਰਤਾ ਵਿੱਚ ਤੈਅ ਕੀਤੇ ਅਨੁਸਾਰ ‘ਗੋਰਾ ਅਤੇ ਬਾਦਲ’ ਦੀ ਕਮਾਨ ਹੇਠ ਚੁਣੇ ਹੋਏ ਰਾਜਪੂਤ ਯੋਧੇ ਇਸਤਰੀ ਭੇਸ ਵਿੱਚ ਪਦਮਿਨੀ ਨੂੰ ਨਾਲ ਲੈ ਕੇ ਰਤਨ ਸਿੰਘ ਨੂੰ ਮਿਲਵਾਉਣ ਬਹਾਨੇ ਖਿਲਜੀ ਦੇ ਸ਼ਿਵਰ ਵਿੱਚ ਪਹੁੰਚੇ ਅਤੇ ਰਾਣਾ ਰਤਨ ਸਿੰਘ ਨੂੰ ਆਜ਼ਾਦ ਕਰਵਾ ਲਿਆ। ਇਸ ਮੌਕੇ ਹੋਈ ਝੜਪ ਵਿੱਚ ਗੋਰਾ ਅਤੇ ਬਾਦਲ ਦੀ ਸ਼ਹਾਦਤ ਹੋਈ ਅਤੇ ਭੜਕੇ ਹੋਏ ਖਿਲਜੀ ਨੇ ਚਿਤੌੜ ਵਿੱਚ ਤਬਾਹੀ ਮਚਾ ਦਿੱਤੀ। ਰਾਣੀ ਪਦਮਿਨੀ ਨੇ 16,000 ਇਸਤਰੀਆਂ ਅਤੇ ਬੱਚਿਆਂ ਸਮੇਤ ਜੌਹਰ ਦੀ ਰਸਮ ਨਿਭਾਉਂਦਿਆਂ ਅਗਨ ਕੁੰਡ ਵਿੱਚ ਛਾਲ ਮਾਰ ਦਿੱਤੀ। ਖਿਲਜੀ ਦੇ ਹੱਥ ਸਿਰਫ਼ ਮਚਦੀਆਂ ਚਿਤਾਵਾਂ ਅਤੇ ਰਾਖ ਹੀ ਲੱਗੀ। ਖਿਲਜੀ ਨੇ ਚਿਤੌੜ ‘ਤੇ ਅਧਿਕਾਰ ਕਰ ਕੇ ਆਪਣੇ ਪੁੱਤਰ ਖਿਜਰ ਖਾਂ ਨੂੰ ਇੱਥੋਂ ਦਾ ਸੂਬੇਦਾਰ ਥਾਪ ਕੇ ਇਸ ਦਾ ਨਾਂ ਖਿਜਰਾਬਾਦ ਰੱਖ ਦਿੱਤਾ। 1326 ਵਿੱਚ ਰਾਜਪੂਤ ਸਰਦਾਰ ਹਮੀਰ ਸਿੰਘ ਨੇ ਖਿਜਰ ਖਾਂ ਤੋਂ ਚਿਤੌੜ ਦਾ ਕਿਲ੍ਹਾ ਵਾਪਸ ਖੋਹ ਲਿਆ। 1433 ਵਿੱਚ ਸ਼ਕਤੀਸ਼ਾਲੀ ਰਾਜਪੂਤ ਰਾਜਾ ਰਾਣਾ ਕੁੰਭਾ ਚਿਤੌੜ ਦੀ ਗੱਦੀ ‘ਤੇ ਬੈਠਿਆ। ਉਸ ਨੇ ਨਾ ਸਿਰਫ਼ ਕਿਲ੍ਹੇ ਦਾ ਵਿਸਥਾਰ ਕੀਤਾ, ਸਗੋਂ ਕਈ ਨਵੇਂ ਸਮਾਰਕ ਅਤੇ ਇਮਾਰਤਾਂ ਵੀ ਬਣਵਾਈਆਂ। 1498 ਵਿੱਚ ਨਗੌਰ ਦੀ ਰਾਜਕੁਮਾਰੀ ਮੀਰਾਬਾਈ ਦਾ ਵਿਆਹ ਚਿਤੌੜ ਦੇ ਕੁੰਵਰ ਭੋਜਰਾਜ ਨਾਲ ਹੋਇਆ। ਮੀਰਾਬਾਈ ਸ੍ਰੀ ਕ੍ਰਿਸ਼ਨ ਦੀ ਸ਼ਰਧਾਲੂ ਸੀ, ਜੋ ਹਰ ਵੇਲੇ ਕ੍ਰਿਸ਼ਨ ਭਗਤੀ ਵਿੱਚ ਲੀਨ ਰਹਿੰਦੀ। ਜਲਦੀ ਹੀ ਉਸ ਦੇ ਪਤੀ ਕੁੰਵਰ ਭੋਜਰਾਜ ਦੀ ਮੌਤ ਹੋ ਗਈ ਅਤੇ ਮੀਰਾ ਨੂੰ ਭਗਤੀ ਕਰਨ ਲਈ ਕਿਲ੍ਹੇ ਵਿੱਚ ਕ੍ਰਿਸ਼ਨ ਮੰਦਿਰ ਬਣਾ ਦਿੱਤਾ ਗਿਆ।
ਦੂਜਾ ਯੁੱਧ
[ਸੋਧੋ]ਚਿਤੌੜ ਦਾ ਦੂਜਾ ਸਾਕਾ 1535 ਵਿੱਚ ਵਾਪਰਿਆ। ਉਸ ਵੇਲੇ ਚਿਤੌੜ ਦਾ ਸ਼ਾਸਕ ਰਾਣਾ ਸਾਂਗਾ ਸੀ। ਗੁਜਰਾਤ ਦੇ ਸੁਲਤਾਨ ਬਹਾਦਰ ਸ਼ਾਹ ਨੇ ਚਿਤੌੜ ‘ਤੇ ਹਮਲਾ ਕਰ ਦਿੱਤਾ। ਰਾਜਪੂਤਾਂ ਨੇ ਕੇਸਰੀਆ ਪਾ ਕੇ ਮੈਦਾਨ-ਏ-ਜੰਗ ਵਿੱਚ ਜੂਝਣ ਦਾ ਰਾਹ ਚੁਣਿਆ ਤੇ ਸ਼ਹੀਦ ਹੋਏ। ਰਾਣਾ ਸਾਂਗਾ ਦੀ ਰਾਣੀ ਕਰਨਾਵਤੀ 13,000 ਰਾਜਪੂਤ ਇਸਤਰੀਆਂ ਸਮੇਤ ਜੌਹਰ ਦੀ ਅੱਗ ਵਿੱਚ ਸਮਾ ਗਈ। ਇਸ ਸਾਕੇ ਵਿੱਚ ਕੁਰਬਾਨੀ ਦੀ ਇੱਕ ਅਦੁੱਤੀ ਮਿਸਾਲ ਸਾਹਮਣੇ ਆਈ। ਜੌਹਰ ਕਰਨ ਤੋਂ ਪਹਿਲਾਂ ਰਾਣੀ ਕਰਨਾਵਤੀ ਨੇ ਆਪਣੇ ਪੁੱਤਰ ਉਦੈ ਸਿੰਘ ਨੂੰ ਉਸ ਦੇ ਨਾਨਕੇ ਬੂੰਦੀ ਵਿੱਚ ਸੁਰੱਖਿਅਤ ਭੇਜਣ ਲਈ ਆਪਣੀ ਦਾਸੀ ਪੰਨਾ ਨੂੰ ਸੌਂਪ ਦਿੱਤਾ। ਸੈਨਾਪਤੀ ਬਨਵੀਰ ਜਦੋਂ ਕੁਲ ਦੀ ਆਖ਼ਰੀ ਨਿਸ਼ਾਨੀ ਉਦੈ ਸਿੰਘ ਨੂੰ ਮਾਰਨ ਆਇਆ ਤਾਂ ਪੰਨਾ ਨੇ ਦਿਲ ‘ਤੇ ਪੱਥਰ ਰੱਖ ਕੇ ਆਪਣੇ ਪੁੱਤਰ ਚੰਦਨ ਦੇ ਰਾਜਕੁਮਾਰ ਵਾਲੇ ਕੱਪੜੇ ਪਾ ਕੇ ਉਦੈ ਸਿੰਘ ਨਾਲ ਵਟਾ ਦਿੱਤਾ। ਮਾਂ ਵੱਲੋਂ ਆਪਣੇ ਪੁੱਤਰ ਦੀ ਕੁਰਬਾਨੀ ਮੇਵਾੜ ਦੀਆਂ ਲੋਕ ਕਥਾਵਾਂ ਵਿੱਚ ਅਹਿਮ ਥਾਂ ਰੱਖਦੀ ਹੈ। ਇਹ ਬੱਚਾ ਵੱਡਾ ਹੋ ਕੇ ਮੇਵਾੜ ਦਾ ਸ਼ਾਸਕ ਬਣਿਆ ਜਿਸ ਨੇ ਉਦੈਪੁਰ ਵਸਾਇਆ। ਇਸ ਦੇ ਪੁੱਤਰ ਮਹਾਰਾਣਾ ਪ੍ਰਤਾਪ ਨੇ ਮੇਵਾੜ ਦੇ ਇਤਿਹਾਸ ਵਿੱਚ ਸੁਨਹਿਰੀ ਪੈੜਾਂ ਪਾਈਆਂ ਤੇ ਮੇਵਾੜ ਦੀ ਰੱਖਿਆ ਲਈ ਸ਼ਹਾਦਤ ਦਿੱਤੀ।
ਤੀਜਾ ਯੁੱਧ
[ਸੋਧੋ]ਚਿਤੌੜ ਦਾ ਤੀਜਾ ਸਾਕਾ 1568 ਵਿੱਚ ਵਾਪਰਿਆ। ਬਾਦਸ਼ਾਹ ਅਕਬਰ ਨੇ ਭਾਰੀ ਮੁਗ਼ਲ ਫ਼ੌਜ ਲੈ ਕੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ। ਰਾਣਾ ਉਦੈ ਸਿੰਘ ਕਿਲ੍ਹੇ ਦੀ ਰੱਖਿਆ ਦਾ ਭਾਰ ਵੇਦਨੌਰ ਦੇ ਰਾਜਾ ਜੈਮਲ ਅਤੇ ਕੈਲਵਾੜੇ ਦੇ ਰਾਜਾ ਫੱਤੇ ਦੇ ਹੱਥ ਸੌਂਪ ਕੇ ਆਪ ਅਰਾਵਲੀ ਦੀਆਂ ਪਹਾੜੀਆਂ ਵਿੱਚ (ਉਦੈਪੁਰ) ਚਲਿਆ ਗਿਆ। (ਬਾਅਦ ਵਿੱਚ ਉਸ ਨੇ ਉਦੈਪੁਰ ਨੂੰ ਮੇਵਾੜ ਦੀ ਨਵੀਂ ਰਾਜਧਾਨੀ ਬਣਾਇਆ।) ਜੈਮਲ ਅਤੇ ਫੱਤੇ ਨੇ ਮੁਗ਼ਲ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ ਤੇ ਲੜਦੇ-ਲੜਦੇ ਸ਼ਹੀਦ ਹੋਏ। ਜੈਮਲ ਤੇ ਫੱਤੇ ਦੀਆਂ ਵਾਰਾਂ ਅੱਜ ਵੀ ਗਾਈਆਂ ਜਾਂਦੀਆਂ ਹਨ। ਅਕਬਰ ਨੇ ਦੁਰਗ ‘ਤੇ ਕਬਜ਼ਾ ਕੀਤਾ ਤੇ ਰਾਜਪੂਤ ਇਸਤਰੀਆਂ ਨੇ ਇਤਿਹਾਸਕ ਰਵਾਇਤ ਕਾਇਮ ਰੱਖਦਿਆਂ ਜੌਹਰ ਕੀਤਾ।[1]
ਇਮਾਰਤਾਂ
[ਸੋਧੋ]ਅਜਮੇਰ ਤੋਂ ਖੰਡਵਾ ਜਾਣ ਵਾਲੀ ਟ੍ਰੇਨ ਮਾਰਗ ਤੇ ਸਥਿਤ ਚਿੱਤੌਰਗੜ ਜੰਕਸ਼ਨ ਤੋਂ ਕਰੀਬ 2 ਮੀਲ ਉੱਤਰ-ਪੂਰਬ ਦੇ ਵੱਲ ਇੱਕ ਵੱਖ ਪਹਾੜੀ ਉੱਤੇ ਭਾਰਤ ਦਾ ਗੌਰਵ, ਰਾਜਪੂਤਾਨੇ ਦਾ ਪ੍ਰਸਿੱਧ ਕਿਲ੍ਹਾ ਚਿਤੌੜਗੜ੍ਹ ਬਣਾ ਹੋਇਆ ਹੈ। ਸਮੁੰਦਰ ਤਲ ਤੋਂ 1338 ਫੀਟ ਉੱਚੀ ਭੂਮੀ ਉੱਤੇ ਸਥਿਤ 500 ਫੁੱਟ ਉੱਚੀ ਇੱਕ ਵਿਸ਼ਾਲ ਹਮਵੇਲ ਸਰੂਪ ਵਿੱਚ, ਪਹਾੜੀ ਉੱਤੇ ਬਣਿਆ ਇਸ ਦਾ ਦੁਰਗ ਲੱਗਭੱਗ 3 ਮੀਲ ਲੰਮਾ ਅਤੇ ਅਧਾ ਮੀਲ ਚੌੜਾ ਹੈ। ਪਹਾੜੀ ਦਾ ਘੇਰਾ ਕਰੀਬ 8 ਮੀਲ ਦਾ ਹੈ ਅਤੇ ਇਹ ਕੁਲ 609 ਏਕੜ ਭੂਮੀ ਉੱਤੇ ਬਸਿਆ ਹੈ।508 ਫੁੱਟ ਉੱਚੀ ਅਰਾਵਲੀ ਪਹਾੜੀ ‘ਤੇ ਲਗਪਗ 800 ਏਕੜ ਵਿੱਚ ਫੈਲਿਆ ਚਿਤੌੜਗੜ੍ਹ ਦਾ ਵਿਸ਼ਾਲ ਕਿਲ੍ਹਾ ਮੇਵਾੜ ਦੀ ਰਾਜਪੂਤ ਵਾਸਤੂ ਸ਼ੈਲੀ ਦਾ ਬੇਜੋੜ ਨਮੂਨਾ ਹੈ। ਇਸੇ ਲਈ ਇਸ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕੀਤਾ ਗਿਆ ਹੈ।
- ↑ ਰਾਜਸਥਾਨ ਦੀ ਵੀਰ ਭੂਮੀ ਚਿਤੌੜਗੜ੍ਹਗੁਰਪ੍ਰੀਤ ਪਸ਼ੌਰੀਆ[1]