ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਨਾਸ ਐਡਵਰਡ ਸਾਲਕ
ਜੋਨਾਸ ਐਡਵਰਡ ਸਾਲਕ

ਜੋਨਾਸ ਐਡਵਰਡ ਸਾਲਕ (28 ਅਕਤੂਬਰ, 1914 – ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ ਜਨ- ਸਿਹਤ ਸਮਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ। ਐਟਮ ਬੰਬ ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ ਪੇਟੈਟ (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰ ਕੇ ਆਮ ਜਨਤਾ ਲਈ ਖੁੱਲਾ ਰਖਿਆ ਜਿਸ ਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ।