ਵਿਕੀਪੀਡੀਆ:ਚੁਣਿਆ ਹੋਇਆ ਲੇਖ/2 ਸਤੰਬਰ
ਇਸ਼ਮੀਤ ਸਿੰਘ (2 ਸਤੰਬਰ, 1988-29 ਜੁਲਾਈ 2008) ਟੀਵੀ ਮੁਕਾਬਲਾ ਸਟਾਰ ਵਾਈਸ ਆਫ ਇੰਡੀਆ ਨੂੰ ਜਿੱਤਣ ਵਾਲਾ ਮਹਾਨ ਗਾਇਕ ਜਿਸ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਵਸਦੀ ਹੈ ਜੋ ਬਹੁਤ ਹੀ ਛੋਟੀ ਉਮਰ ਵਿੱਚ ਦੁਨੀਆ ਤੋ ਅਲਵਿਦਾ ਕਹਿ ਗਏ। ਆਪ ਦਾ ਜਨਮ ਲੁਧਿਆਣਾ 'ਚ ਹੋਇਆ। ਉਹਨਾਂ ਨੇ ਆਪਣੇ ਕੀਰਤਨ ਦੀ ਸਿਖਲਾਈ ਗੁਰੂ ਸ਼ਬਦ ਸੰਗੀਤ ਅਕੈਡਮੀ ਲੁਧਿਆਣਾ ਦੇ ਸੁਖਵੰਤ ਸਿੰਘ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪ੍ਰੋਫਿਸਰ ਡਾ.ਚਰਨ ਕਮਲ ਸਿੰਘ ਤੋ ਲਈ। ਉਹਨਾਂ ਨੇ 17 ਸਾਲ ਦੀ ਉਮਰ ਵਿੱਚ ਸਟਾਰ ਵਾਈਸ ਆਫ ਇੰਡੀਆ ਦੇ ਖਿਤਾਬ ਨੂੰ 24 ਨਵੰਬਰ 2007 ਵਿੱਚ ਜਿੱਤਿਆ ਟਰਾਫੀ ਜਿਸ ਦੇ ਜੇਤੂ ਦੀ ਟਰਾਫੀ ਆਪ ਨੂੰ ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੇ ਦਿੱਤੀ। ਉਹਨਾਂ ਨੇ ਪਹਿਲੀ ਐਲਬਮ ਸਤਿਗੁਰ ਤੁਮਰੇ ਕਾਰਜ਼ ਸਵਾਰੇ ਰਿਲੀਜ਼ ਕੀਤੀ। ਉਹ ਮਾਲਦੀਵ ਦੇ ਸਵਮਿੰਗ ਪੋਲ ਵਿੱਚ ਸਵਮਿੰਗ ਕਰਨ ਗਏ ਤੇ ਡੂੰਘਾਈ ਜ਼ਿਆਦਾ ਹੋਣ ਕਾਰਨ ਡੁੱਬ ਕੇ ਦੁਨੀਆਂ ਤੋ 18 ਸਾਲ ਦੀ ਉਮਰ ਵਿੱਚ 29 ਜੁਲਾਈ 2008 ਨੂੰ ਅਲਵਿਦਾ ਕਹਿ ਗਏ। ਪੰਜਾਬ ਸਰਕਾਰ ਨੇ ਉਹਨਾਂ ਦੀ ਯਾਦ ਵਿੱਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਬਣਾਇਆ ਗਿਆ ਹੈ।