ਵਿਕੀਪੀਡੀਆ:ਚੁਣਿਆ ਹੋਇਆ ਲੇਖ/5 ਦਸੰਬਰ
ਦਿੱਖ
ਗ਼ੁਲਾਮ ਅਲੀ (Urdu: غلام علی, ਜਨਮ 5 ਦਸੰਬਰ 1940) ਪਟਿਆਲਾ ਘਰਾਨੇ ਦੇ ਇੱਕ ਗ਼ਜ਼਼ਲ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਹਨ। ਗ਼ੁਲਾਮ ਅਲੀ ਆਪਣੇ ਸਮੇ ਦੇ ਆਹਲਾ ਗ਼ਜ਼ਲ ਗਾਇਕ ਵਜੋਂ ਜਾਣੇ ਜਾਂਦੇ ਹਨ। ਉਹਨਾ ਦੀ ਗ਼ਜ਼ਲ ਗਾਇਕੀ ਦੂਜੇ ਗਾਇਕਾਂ ਨਾਲੋਂ ਵਿਲਖਣ ਹੈ ਅਤੇ ਇਸ ਵਿਚ ਹਿੰਦੁਸਤਾਨੀ ਸ਼ਾਸ਼ਤਰੀ ਸੰਗੀਤ ਦੀ ਮਹਿਕ ਹੁੰਦੀ ਹੈ। ਗ਼ੁਲਾਮ ਅਲੀ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਤੇ ਦਖਣੀ ਏਸ਼ੀਆ , ਅਮਰੀਕਾ, ਬਰਤਾਨੀਆ, ਅਤੇ ਮੱਧ ਪੂਰਬੀ ਦੇਸਾਂ ਵਿਚ ਕਾਫੀ ਹਰਮਨ ਪਿਆਰੇ ਹਨ।
ਉਹਨਾਂ ਦੀਆਂ ਕੁਛ ਪ੍ਰਸਿੱਧ ਗ਼ਜ਼ਲਾਂ ਚੁਪਕੇ ਚੁਪਕੇ ਰਾਤ ਦਿਨ, ਚਮਕਤੇ ਚਾਂਦ ਕੋ ਟੂਟਾ ਹੁਆ, ਹੀਰ, ਹੰਗਾਮਾ ਹੈ ਕ੍ਯੂੰ ਬਰਪਾ ਆਦਿ ਹਨ।