ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਮਾਰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਣ ਸੱਤਿਆਗ੍ਰਹਿ
ਲੂਣ ਸੱਤਿਆਗ੍ਰਹਿ

ਲੂਣ ਸੱਤਿਆਗ੍ਰਹਿ ਜਾਂ ਦਾਂਡੀ ਅੰਦੋਲਨ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਦਾਂਡੀ ਮਾਰਚ ਨਾਲ 12 ਮਾਰਚ 1930 ਨੂੰ ਆਰੰਭ ਹੋਇਆ ਸੀ। ਗਾਂਧੀ ਜੀ ਨੇ ਅਹਿਮਦਾਬਾਦ ਦੇ ਕੋਲ ਸਾਬਰਮਤੀ ਆਸ਼ਰਮ ਤੋਂ ਦਾਂਡੀ ਪਿੰਡ ਤੱਕ ਲੂਣ ਉੱਤੇ ਬਰਤਾਨਵੀ ਰਾਜ ਦੇ ਏਕਾਧਿਕਾਰ ਦੇ ਖਿਲਾਫ 24 ਦਿਨਾਂ ਦਾ ਮਾਰਚ ਕੀਤਾ ਸੀ। ਅਹਿੰਸਾ ਦੇ ਨਾਲ ਸ਼ੁਰੂ ਹੋਇਆ ਇਹ ਮਾਰਚ ਬਰਤਾਨਵੀ ਰਾਜ ਦੇ ਖਿਲਾਫ ਬਗਾਵਤ ਦਾ ਬਿਗਲ ਸੀ। ਇਸ ਮਾਰਚ ਨੇ ਬਰਤਾਨਵੀ ਰਾਜ ਦੇ ਖਾਤਮੇ ਦਾ ਸੰਕਲਪ ਕੀਤਾ ਸੀ। ਭਾਰਤ ਉੱਤੇ ਲੰਬੇ ਸਮੇਂ ਤੱਕ ਚੱਲੀ ਬਰਤਾਨਵੀ ਹੁਕੂਮਤ ਵਿੱਚ ਚਾਹ, ਕੱਪੜਾ ਅਤੇ ਇੱਥੇ ਤੱਕ ਕਿ ਲੂਣ ਵਰਗੀਆਂ ਚੀਜਾਂ ਉੱਤੇ ਸਰਕਾਰ ਦਾ ਏਕਾਧਿਕਾਰ ਸੀ। ਉਸ ਸਮੇਂ ਭਾਰਤੀਆਂ ਨੂੰ ਲੂਣ ਬਣਾਉਣ ਦਾ ਅਧਿਕਾਰ ਨਹੀਂ ਸੀ, ਸਗੋਂ ਉਨ੍ਹਾਂ ਨੂੰ ਇੰਗਲੈਂਡ ਤੋਂ ਆਉਣ ਵਾਲੇ ਲੂਣ ਲਈ ਕਈ ਗੁਣਾ ਜ਼ਿਆਦਾ ਪੈਸੇ ਦੇਣੇ ਪੈਂਦੇ ਸਨ। ਇਸ ਸੱਤਿਆਗ੍ਰਹਿ ਦੇ ਦੌਰਾਨ 80, 000 ਭਾਰਤੀਆਂ ਨੂੰ ਗਿਰਫਤਾਰ ਕੀਤਾ ਗਿਆ। 1920-22 ਦੇ ਨਾ-ਮਿਲਵਰਤਨ ਅੰਦੋਲਨ ਦੇ ਬਾਅਦ ਇਹ ਬ੍ਰਿਟਿਸ਼ ਸੱਤਾ ਨੂੰ ਸਭ ਤੋਂ ਵਧੇਰੇ ਮਹੱਤਵਪੂਰਨ ਸੰਗਠਿਤ ਚੁਣੌਤੀ ਸੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ 26 ਜਨਵਰੀ 1930 ਨੂੰ ਪੂਰਨ ਸਵਰਾਜ ਦੇ ਐਲਾਨ ਤੋਂ ਤੁਰਤ ਬਾਅਦ ਸ਼ੁਰੂ ਹੋਇਆ ਇਹ ਅੰਦੋਲਨ ਜਲਦ ਹੀ ਵਿਆਪਕ ਸਿਵਲ ਨਾਫ਼ਰਮਾਨੀ ਅੰਦੋਲਨ ਦਾ ਰੂਪ ਧਾਰ ਗਿਆ।