ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 29 ਤੋਂ ਮੋੜਿਆ ਗਿਆ)
- 1748– ਸਰਬੱਤ ਖ਼ਾਲਸਾ ਦਾ ਇਕ ਅਹਿਮ ਇਕੱਠ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਅਤੇ ਦਲ ਖ਼ਾਲਸਾ ਕਾਇਮ ਕੀਤਾ ਗਿਆ। ਸਾਰੇ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡਣ ਦਾ ਗੁਰਮਤਾ ਕੀਤਾ।
- 1848–ਠੰਢੀਆਂ ਹਵਾਵਾਂ ਕਾਰਨ ਪਾਣੀ ਦੇ ਬਰਫ਼ ਬਣਨ ਕਰ ਕੇ ਨਿਆਗਰਾ ਫ਼ਾਲਜ਼ ਦਾ ਝਰਨਾ ਇਕ ਦਿਨ ਵਾਸਤੇ ਵਗਣੋਂ ਰੁਕ ਗਿਆ।
- 1886–ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿਚ ਆਇਆ।
- 1901–ਆਸਟਰੇਲੀਆ ਵਿਚ ਪਹਿਲੀਆਂ ਆਮ ਚੋਣਾਂ ਹੋਈਆਂ।
- 1943– ਦੂਜੀ ਸੰਸਾਰ ਜੰਗ ਦੌਰਾਨ ਮੁਲਕ ਵਿਚ ਮਾਸ ਅਤੇ ਦੁੱਧ ਦੀ ਕਮੀ ਹੋਣ ਕਰ ਕੇ ਅਮਰੀਕਾ ਨੇ ਮਾਸ, ਮੱਖਣ ਅਤੇ ਪਨੀਰ ਦਾ ਰਾਸ਼ਨ ਕਰ ਦਿਤਾ।
- 1973–ਅਮਰੀਕਨ ਫ਼ੌਜਾਂ ਵੀਅਤਨਾਮ ਵਿਚੋਂ ਨਿਕਲ ਗਈਆਂ।
- 1993–ਦੱਖਣੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਔਰਤਾਂ ਨੂੰ ਮਾਲੀ ਮਦਦ ਦੇਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਦੂਜੀ ਜੰਗ ਦੌਰਾਨ ਜਾਪਾਨ ਦੇ ਫ਼ੌਜੀਆਂ ਦੀ ਸੈਕਸ ਭੁੱਖ ਦੂਰ ਕਰਨ ਵਾਸਤੇ ਵਰਤਿਆ ਸੀ।