ਵਿਕੀਪੀਡੀਆ:ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਰਕਸ਼ਾਪ
ਇਹ ਵਰਕਸ਼ਾਪ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨਾਲ ਸਾਂਝ ਪਾਕੇ ਵਿਕੀਪੀਡੀਆ ਅਤੇ ਮੁਫ਼ਤ ਗਿਆਨ ਦੇ ਅਹਿਮੀਅਤ ਬਾਰੇ ਨੌਜਵਾਨ ਵਿਦਿਆਰਥੀਆਂ ਨੂੰ ਉਜਾਗਰ ਕਰਨ ਲਈ ਕੀਤੀ ਜਾ ਰਹੀ ਹੈ। ਇਹ ਸਮਾਗਮ ਸਪੋਰਟਸ ਡਿਪਾਰਟਮੈਂਟ, ਓਡੀਸ਼ਾ, ਵਿਕੀਪੀਡੀਆ ਏਸ਼ੀਅਨ ਮਹੀਨਾ ਯੂਜ਼ਰ ਗਰੁੱਪ ਅਤੇ ਉੜੀਆ ਵਿਕੀਮੀਡੀਅਨਸ ਵੱਲੋਂ ਸਪਾਂਸਰ ਕੀਤਾ ਗਿਆ ਹੈ।
ਇੰਸਟ੍ਰਕਟਰ ਅਤੇ ਟੀਮ ਮੈਂਬਰ
[ਸੋਧੋ]ਭਾਗੀਦਾਰ
[ਸੋਧੋ]- <<--put ~ symbol 4 times-->>
ਹਾਕੀ ਵਿਸ਼ਵ ਕੱਪ 2018 ਐਡਿਟ-ਏ-ਥੌਨ
[ਸੋਧੋ]ਹਾਕੀ ਵਰਲਡ ਕੱਪ 2018 ਐਡਿਟ-ਏ-ਥੌਨ ਇੱਕ ਆਨ-ਸਾਈਟ ਐਡਿਟ-ਏ-ਥੌਨ ਹੈ ਜੋ ਓਡੀਸ਼ਾ ਸਰਕਾਰ ਦੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਐਡਿਟ-ਏ-ਥੌਨ ਦੇ ਲੇਖਾਂ ਦੀ ਸੂਚੀ ਇੰਟਰਨੈਟ ਤੇ ਸੋਸਾਇਟੀ ਅਤੇ ਉੜੀਆ ਵਿਕੀਮੀਡੀਅਨ ਉਪਭੋਗਤਾ ਸਮੂਹ ਦੀ ਸਹਾਇਤਾ ਨਾਲ ਤਿਆਰ ਕੀਤੀ ਗਈ ਹੈ। ਇਸ ਐਡਿਟ-ਏ-ਥੌਨ ਦਾ ਟੀਚਾ ਭਾਰਤੀ ਭਾਸ਼ਾਵਾਂ 'ਚ ਹਾਕੀ ਦੇ ਖੇਡਾਂ ਨਾਲ ਸੰਬੰਧਿਤ ਲੇਖ ਬਨਾਉਣਾ ਹੈ। ਨਵੰਬਰ 2018 ਵਿੱਚ, ਭੁਵਨੇਸ਼ਵਰ ਵਿਖੇ 14ਵਾਂ ਹਾਕੀ ਵਰਲਡ ਕੱਪ 2018 ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਭੁਵਨੇਸ਼ਵਰ, ਭਾਰਤ ਦਾ ਤੀਸਰਾ ਸ਼ਹਿਰ ਹੈ ਜਿੱਥੇ ਹਾਕੀ ਵਿਸ਼ਵ ਕੱਪ ਖੇਡਿਆ ਜਾਵੇਗਾ।
ਵਿਕਿਪੀਡਿਆ ਏਸ਼ੀਆਈ ਮਹੀਨਾ ਐਡਿਟ-ਆ-ਥੋਨ
[ਸੋਧੋ]ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜਿਸ ਨੂੰ ਹਰ ਸਾਲ ਨਵੰਬਰ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਮਹੀਨੇ ਦੌਰਾਨ ਅੱਲਗ-ਅੱਲਗ ਭਾਸ਼ਾਵਾਂ ਦੇ ਵਿਕੀਪੀਡੀਆ 'ਤੇ ਏਸ਼ੀਆਈ ਵਿਸ਼ਿਆਂ ਨਾਲ ਸੰਬੰਧਿਤ ਲੇਖ ਬਣਾਏ ਜਾਂਦੇ ਹਨ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਾ ਹਰੇਕ ਵਿਕੀਪੀਡੀਅਨ ਭਾਈਚਾਰਾ ਨਵੰਬਰ ਮਹੀਨੇ 'ਚ ਇੱਕ ਆਨਲਾਈਨ ਐਡਿਟ-ਆ-ਥੋਨ ਆਯੋਜਿਤ ਕਰਦਾ ਹੈ ਅਤੇ ਹਰ ਸਾਲ ਪੰਜਾਬੀ ਵਿਕੀਪੀਡੀਆ ਵੀ ਇਸ ਵਿੱਚ ਭਾਗ ਲੈਂਦਾ ਹੈ। ਇਸ ਐਡਿਟ-ਏ-ਥੋਨ ਵਿੱਚ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਹੋਰ ਸੰਬੰਧਿਤ ਵਿਸ਼ਿਆਂ ਬਾਰੇ ਵੀ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਵਿੱਚ ਵਾਧਾ ਕੀਤਾ ਜਾਂਦਾ ਹੈ।ਇਹ ਸ਼ਮੂਲੀਅਤ ਸਿਰਫ਼ ਏਸ਼ੀਆਈ ਸਮਾਜਾਂ ਤੱਕ ਸੀਮਿਤ ਨਹੀਂ ਹੈ। ਇਸ ਮੁਕਾਬਲਾ ਪਹਿਲੀ ਵਾਰ 2015 ਵਿੱਚ ਸ਼ੁਰੂ ਹੋਇਆ ਸੀ ਅਤੇ ਹਰ ਸਾਲ, ਲੇਖਾਂ ਦੀ ਗਿਣਤੀ ਦੇ ਨਾਲ-ਨਾਲ ਭਾਗੀਦਾਰਾਂ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਤਿੰਨ ਸਾਲਾਂ ਵਿੱਚ, 2000 ਤੋਂ ਵੱਧ ਸੰਪਾਦਕਾਂ ਨੇ 50 ਤੋਂ ਵਧੇਰੀਆਂ ਭਾਸ਼ਾਵਾਂ ਵਿੱਚ 20,500 ਤੋਂ ਵੱਧ ਉੱਚ ਗੁਣਾਂ ਦੇ ਲੇਖ ਬਣਾਏ ਹਨ। ਹੈਰਾਨ ਹੋਣ ਲਈ ਤਿਆਰ ਰਹੋ! ਤੁਹਾਨੂੰ ਪੋਸਟਕਾਰਡ ਕਿਸੀ ਵੀ ਏਸ਼ਿਆਈ ਦੇਸ਼ ਵਿਚੋਂ ਆ ਸਕਦਾ ਹੈ। ਸਬ ਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ "ਵਿਕੀਪੀਡੀਆ ਏਸ਼ੀਆਈ ਅੰਬੈਸੇਡਰ" ਦੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।