ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਵਿਤਰੀਬਾਈ ਫੂਲੇ (3 ਜਨਵਰੀ 1831 – 10 ਮਾਰਚ 1897) ਭਾਰਤ ਦੀ ਇੱਕ ਸਮਾਜਸੁਧਾਰਿਕਾ ਅਤੇ ਮਰਾਠੀ ਕਵਿਤਰੀ ਸੀ। ਉਨ੍ਹਾਂ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੂਲੇ ਦੇ ਨਾਲ ਮਿਲਕੇ ਇਸਤਰੀਆਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਬਹੁਤ ਸਾਰੇ ਕਾਰਜ ਕੀਤੇ। ਉਨ੍ਹਾਂ ਨੂੰ ਆਧੁਨਿਕ ਮਰਾਠੀ ਕਵਿਤਾ ਅਗਰਦੂਤ ਮੰਨਿਆ ਜਾਂਦਾ ਹੈ। ਸਾਵਿਤਰੀਬਾਈ ਫੁਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ।ਸਾਵਿਤਰੀਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋਇਆ ਸੀ। ਸਾਵਿਤਰੀਬਾਈ ਫੂਲੇ ਭਾਰਤ ਦੇ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੇ ਸੰਸਥਾਪਕ ਸਨ। ਮਹਾਤਮਾ ਜੋਤੀਬਾ ਨੂੰ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਾਮਾਜਕ ਸੁਧਾਰ ਅੰਦੋਲਨ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਔਰਤਾਂ ਅਤੇ ਦਲਿਤ ਜਾਤੀਆਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਜੋਤੀਰਾਵ, ਜੋ ਬਾਅਦ ਵਿੱਚ ਵਿੱਚ ਜੋਤੀਬਾ ਦੇ ਨਾਮ ਨਾਲ ਪ੍ਰਸਿੱਧ ਹੋਏ ਸਾਵਿਤਰੀਬਾਈ ਦੇ ਸਰਪ੍ਰਸਤ, ਗੁਰੂ ਅਤੇ ਸਮਰਥਕ ਸਨ। ਸਾਵਿਤਰੀਬਾਈ ਨੇ ਆਪਣੇ ਜੀਵਨ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਜੀਆ ਜਿਸਦਾ ਉਦੇਸ਼ ਸੀ ਵਿਧਵਾ ਵਿਆਹ ਕਰਵਾਉਣਾ, ਛੁਆਛਾਤ ਮਿਟਾਉਣਾ, ਔਰਤਾਂ ਦੀ ਮੁਕਤੀ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ। ਉਹ ਇੱਕ ਕਵਿਤਰੀ ਵੀ ਸਨ ਉਨ੍ਹਾਂ ਨੂੰ ਮਰਾਠੀ ਦੀ ਆਦਿ ਕਵਿਤਰੀ ਵਜੋਂ ਵੀ ਜਾਣਿਆ ਜਾਂਦਾ ਸੀ। 1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੇ ਦੌਰਾਨ ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਨਾਲ ਮਿਲਕੇ ਲਗਾਤਾਰ ਇੱਕ ਦੇ ਬਾਅਦ ਇੱਕ ਬਿਨਾਂ ਕਿਸੇ ਆਰਥਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ।
|
|
|