ਵਿਕੀਪੀਡੀਆ:ਸੁਆਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀ ਵਿਕੀਪੀਡੀਆ ਤੇ ਜੀ ਆਇਆਂ ਨੂੰ!

ਵਿਕੀਪੀਡੀਆ ਕੀ ਹੈ?[ਸੋਧੋ]

ਵਿਕੀਪੀਡੀਆ ਇੱਕ ਗਿਆਨਕੋਸ਼ ਹੈ ਜੋ ਕਿ ਇਕੱਠੇ ਹੀ ਕਈ ਸਾਰੇ ਪਾਠਕਾਂ ਦੁਆਰਾ ਮਿਲ ਕੇ ਲਿਖਿਆ ਜਾਂਦਾ ਹੈ। ਇੱਕ ਖ਼ਾਸ ਤਰ੍ਹਾਂ ਦੀ ਵੈੱਬਸਾਈਟ, ਜਿਸ ਨੂੰ ਵਿਕੀ ਆਖਦੇ ਹਨ, ਇਸ ਨੂੰ ਲਿਖਣਾ ਅਸਾਨ ਬਣਾਉਂਦੀ ਹੈ।

ਮੈਂ ਕਿਵੇਂ ਮਦਦ ਕਰਾਂ?[ਸੋਧੋ]

ਘਬਰਾਓ ਨਾ, ਵਿਕੀਪੀਡੀਆ ਵਿੱਚ ਹਰ ਕੋਈ ਲਿਖ ਸਕਦਾ ਹੈ। ਤੁਸੀਂ ਤਕਰੀਬਨ ਹਰ ਸਫ਼ੇ ਵਿੱਚ ਲਿਖ ਜਾਂ ਤਬਦੀਲੀ ਕਰ ਸਕਦੇ ਹੋ। ਤਕਰੀਬਨ ਹਰ ਸਫ਼ੇ ਵਿੱਚ - ਇਸ ਲਈ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਬਿਲਕੁਲ ਨਾ ਘਬਰਾਓ। ਜੇ ਕੋਈ ਗ਼ਲਤੀ ਹੁੰਦੀ ਵੀ ਹੈ ਤਾਂ ਉਹ ਬਹੁਤ ਹੀ ਅਸਾਨੀ ਨਾਲ ਠੀਕ ਕੀਤੀ ਜਾ ਸਕਦੀ ਹੈ। ਸੋ ਵਿਕੀਪੀਡੀਆ ਵਿੱਚ ਆਪਣਾ ਯੋਗਦਾਨ ਪਾਉ ਅਤੇ ਇਸ ਦੇ ਨਾਲ ਹੀ ਪੰਜਾਬੀ ਨੂੰ ਇੰਟਰਨੈੱਟ ਤੇ ਅੱਗੇ ਲਿਜਾਣ ਵਿੱਚ ਮਦਦ ਕਰੋ।