ਵਿਕੀਪੀਡੀਆ ਗੱਲ-ਬਾਤ:ਆਤਮ ਸਨਮਾਨ ਮਹੀਨਾ ਜੂਨ 2016 ਐਡਿਟਾਥਾਨ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

Regions and Culture

Indigenous Gender/Sexual Identities

Culture and Belief

Events

Organizations

Social Groups

Indian LGBT-related films

Indian LGBT-related writing - fiction

  • A Suitable Boy
  • The Dead Camel
  • Pink Sheep
  • Boyfriend
  • Out! Stories from the New Queer India

Indian LGBT-related writing - non-fiction

  • Because I Have a Voice
  • Law Like Love
  • Queer - Despised Sexuality
  • Less Than Gay

Indian LGBT-related courses

  • Sexuality and Rights Institute, Offered by CREA

Indian LGBT archives

  • Orinam

Publications

Biography Articles

Law and Government

ਸਾਡੀ ਸੰਸਕ੍ਰਿਤੀ ਦਾ ਅਪਮਾਨ[ਸੋਧੋ]

ਪੰਜਾਬੀ ਵਿਕੀਪੀਡੀਆ ਦੇ ਉੱਪਰ ਇਹ ਗੰਦੀ ਗੇਅ ਜੀਵਨਸੈਲੀ ਦਾ ਪਰਮੋਸਨ ਕਿਉਂ ਹੋ ਰਿਹਾ ਹੈ? ਇਹ ਸਾਡੀ ਗੌਰਵਸਾਲੀ ਭਾਰਤੀ ਸੰਸਕ੍ਰਿਤੀ ਦੇ ਖਿਲਾਫ ਹੈ, ਸਾਡੀ ਮਹਾਨ ਸੰਸਕ੍ਰਿਤੀ ਨੂੰ ਬਦਨਾਮ ਕਰਨ ਵਾਸਤੇ ਪਰਿਆਸ ਹੈ। ਮੇਰੇ ਖਿਆਲ ਨਾਲ ਇਸ ਪਰਾਜੇਕਟ ਨੂੰ ਤੂਰੰਤ ਬੰਦ ਕਰ ਦਿੱਤਾ ਜਾਵੇ। ਧੰਨਵਾਦ! --ਅਸ਼ੋਕ ਧਾਲੀਵਾਲ (ਗੱਲ-ਬਾਤ) 21:24, 2 ਜੂਨ 2016 (UTC)[ਜਵਾਬ]

ਮੁਆਫ਼ ਕਰਨਾ @ਅਸ਼ੋਕ ਧਾਲੀਵਾਲ: ਜੀ, ਪਰ ਵਿਕੀ ਇੱਕ ਅਜ਼ਾਦ ਪ੍ਰੋਜੈਕਟ ਹੈ ਅਤੇ ਹਰ ਕੋਈ ਹਰ ਕਿਸੇ ਚੀਜ਼ ਬਾਰੇ ਇੱਥੇ ਲਿਖ ਸਕਦਾ ਹੈ। ਇਹ ਕੇਵਲ ਜਾਣਕਾਰੀ ਸਾਂਝਾ ਕਰਨ ਦਾ ਮੰਚ ਹੈ। ਹਾਂ ਪਰ ਜੇਕਰ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਤੁਰੰਤ ਵਿਕੀ ਦੀ ਵੈੱਬਸਾਈਟ ਬੰਦ ਕਰ ਸਕਦੇ ਹੋ। --Satnam S Virdi (ਗੱਲ-ਬਾਤ) 06:06, 3 ਜੂਨ 2016 (UTC)[ਜਵਾਬ]
@Satnam S Virdi: ਜੀ! ਬੇਸੱਕ! ਇਹੀ ਗੱਲ ਹੈ ਕਿ ਵਿਕੀਪੀਡੀਆ ਅਰਥਾਤ ਕੋਈ ਵੀ ਇਨਸ਼ਾਈਕਲੋਪੀਡੀਆ ਕੇਵਲ ਜਾਣਕਾਰੀ ਸਾਂਝਾ ਕਰਨ ਦਾ ਮੰਚ ਹੈ, ਲੇਕਨ ਇਹ ਪਰਾਜੇਕਟ ਦਾ ਨੋਟਿਸ ਵਿਕੀ ਦੇ ਹਰੇਕ ਪੰਨੇ ਤੇ, ਮੂਲ ਸਿਰਲੇਖ ਤੋਂ ਵੀ ਉੱਪਰ ਰੱਖਣਾ ਤਾਂ ਇਸ ਅਨੈਤਿਕ, ਅਪਵਿੱਤਰ ਅਤੇ ਗੰਦੀ ਜੀਵਨਸੈਲੀ ਦਾ ਸਾਫ ਪਰਚਾਰ ਹੈ। ਜਿੜ੍ਹੇ ਪਰਾਜੇਕਟ ਬਣਾਉਣਾ ਹੈ, ਉਸ ਨ੍ਹੂੰ ਜਰੂਰ ਬਣਾਉ ਜੀ! ਪਰ ਇਹ ਵਿਵਾਦਪੂਰਨ ਵਿਸ਼ੇ ਬਾਰੇ ਪਰਾਜੇਕਟ ਨ੍ਹੂੰ ਇਸੇ ਤਰ੍ਹਾਂ ਪਰਮੋਟ ਕਰਣਾ ਠੀਕ ਨਹੀਂ ਹੈ ਜਨਾਬ। ਮੇਰੇ ਵੱਲੋਂ ਜ਼ੋ ਮੱਤ ਪਰਸਤੂਤ ਕੀਤਾ ਗਿਆ ਹੈ, ਆਦਰ ਨਾਲ ਕੀਤਾ ਹੈ, ਆਪੇਖਿਆ ਹੈ ਕਿ ਤੁਹਾਡੇ ਵੱਲੋਂ ਇਹ ਵੀ ਹੋਣਗੇ! --ਅਸ਼ੋਕ ਧਾਲੀਵਾਲ (ਗੱਲ-ਬਾਤ) 19:13, 3 ਜੂਨ 2016 (UTC)[ਜਵਾਬ]
ਆਦਰ ਨਾਲ ਗੱਲ ਕਰਨਾ ਵਿਕੀਪੀਡੀਆ ਦਾ ਅਹਿਮ ਪਹਿਲੂ ਹੈ ਜੀ ਪਰ ਕੁਝ ਵੀ ਅਨੈਤਿਕ, ਅਪਵਿੱਤਰ ਜਾਂ ਗੰਦਾ ਨਹੀਂ ਹੈ ਅਸ਼ੋਕ ਜੀ। ਇਹ ਸਭ ਕੁਦਰਤੀ ਹੈ ਜੀ। ਇਸ ਤਰ੍ਹਾਂ ਇਸ ਜੀਵਨ ਸ਼ੈਲੀ ਨੂੰ ਅਪਵਿੱਤਰ ਕਰਕੇ ਤੁਸੀਂ ਉਸ ਨਾਲ ਜੁੜੇ ਲੋਕਾਂ ਦਾ ਨਿਰਾਦਰ ਕਰ ਰਹੇ ਹੋ ਅਤੇ ਉਹਨਾਂ ਨੂੰ ਬਰਾਬਰ ਦੇ ਮਨੁੱਖ ਹੋਣ ਦਾ ਹੱਕ ਨਹੀਂ ਦੇ ਰਹੇ।--Satdeep Gill (ਗੱਲ-ਬਾਤ) 02:35, 4 ਜੂਨ 2016 (UTC)[ਜਵਾਬ]
ਜੀ ਬਿਲਕੁਲ @Satdeep Gill: ਜੀ! ਪਰ ਇਹ ਤੁਹਾਡੇ ਨਿੱਜੀ ਰਾਏ ਹੈ, ਤੱਥ ਨਹੀ ਹੈ। ਤੱਥ ਹੈ ਕਿ ਇਹ ਇੱਕ ਬਹੁਤ ਵਿਵਾਦਪੂਰਨ ਟੋਪਿਕ ਹੈ ਅਤੇ ਇਸਦਾ ਵਿਕੀਪੀਡੀਆ ਤੇ ਪਰਮੋਟ ਕਰਨਾ ਠੀਕ ਨਹੀਂ ਹੈ ਜੀ। ਜੇ ਕੱਲ ਕਿਸੇ ਰਾਜਨੀਤਕ ਦਲ, ਮਜਹਬ ਜਾਂ ਅੰਦੋਲਨ ਦਾ ਐਡਿਟਾਥਾਨ ਨੋਟਿਸ ਵਿਕੀ ਦੇ ਹਰੇਕ ਪੰਨੇ ਤੇ ਰੱਖਿਆ ਜਾਵੇ ਤਾਂ ਇਹ ਉਸ ਦਲ ਜਾਂ ਅੰਦੋਲਨ ਦਾ ਸਾਫ ਪਰਮੋਸਨ ਹੈ। ਇਸ ਕਰਕੇ ਇਹ ਐਲਜੀਬੀਟੀ ਆਤਮ ਸਨਮਾਨ ਐਡਿਟਾਥਾਨ ਦਾ ਨੋਟਿਸ ਨੂੰ ਲੈ ਕੇ ਇਹ ਸੱਪਸਟ ਹੋ ਜਾਂਦਾ ਹੈ ਕਿ ਗੇਅ ਅਜੰਡਾ ਦਾ ਪਰਮੋਸਨ ਕੀਤਾ ਜਾ ਰਿਹਾ ਹੈ, ਅਤੇ ਇਹ ਵਿਕੀਪੀਡੀਆ ਵਰਗਾ ਨਿਊਟਰਲ ਸਪੇਸ ਤੇ ਕਰਨਾ ਸਹੀ ਨਹੀਂ ਹੈ ਜੀ। --ਅਸ਼ੋਕ ਧਾਲੀਵਾਲ (ਗੱਲ-ਬਾਤ) 12:38, 10 ਜੂਨ 2016 (UTC)[ਜਵਾਬ]

ਭੁੱਲ ਗਿਆ? ਇਸ ਨੋਟਿਸ ਨੂੰ ਹਟਾਓ ਜੀ! ਗੇਅ ਅਜੰਡਾ ਦਾ ਸਿਕਾਰ ਬਣਿਆ ਹੈ ਪੰਜਾਬੀ ਵਿਕੀ। --ਅਸ਼ੋਕ ਧਾਲੀਵਾਲ (ਗੱਲ-ਬਾਤ) 18:17, 16 ਜੂਨ 2016 (UTC)[ਜਵਾਬ]

@ਅਸ਼ੋਕ ਧਾਲੀਵਾਲ: ਇਹ ਕੋਈ ਅਜੰਡਾ ਨਹੀਂ ਹੈ। ਸਾਰੀਆਂ ਜੈਂਡਰ ਪਛਾਣਾਂ ਨੂੰ ਬਰਾਬਰ ਦੀ ਥਾਂ ਦੇਣ ਦਾ ਤਰੀਕਾ ਹੈ। ਔਰਤ ਦਿਹਾੜੇ ਉੱਤੇ ਵਿਕੀਪੀਡੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਔਰਤਾਂ ਸੰਬੰਧੀ ਐਡਿਟਾਥਾਨ ਬਾਰੇ ਜਾਣਕਾਰੀ ਇਸ ਤਰ੍ਹਾਂ ਨੋਟਿਸ ਵਜੋਂ ਦਿੱਤੀ ਜਾਂਦੀ ਹੈ। ਤੁਹਾਡੇ ਮੁਤਾਬਕ ਤਾਂ ਫਿਰ ਉਹ ਵੀ ਫ਼ੀਮੇਲ ਅਜੰਡਾ ਹੋ ਗਿਆ ਜੋ ਕਿ ਸਾਡੀ ਸੰਸਕ੍ਰਿਤੀ ਦੇ ਖ਼ਿਲਾਫ ਹੈ ਕਿਉਂਕਿ ਅਸੀਂ ਤਾਂ ਔਰਤਾਂ ਦਾ ਸਤਕਾਰ ਨਹੀਂ ਕਰਦੇ।--Satdeep Gill (ਗੱਲ-ਬਾਤ) 02:28, 17 ਜੂਨ 2016 (UTC)[ਜਵਾਬ]

ਨਿਰਪੱਖਤਾ ਨੀਤੀ ਦਾ ਅਪਮਾਨ[ਸੋਧੋ]

ਤੁਹਾਡੇ ਜਵਾਬ ਲਈ ਬਹੁਤ ਧੰਨਵਾਦ @Satdeep Gill: ਜੀ! ਹਾਂ, ਪਰਤਿਏਕ ਮਨੁੱਖ ਦਾ ਸਤਕਾਰ ਹੋਣਾ ਚਾਹੀਦਾ ਜੀ, ਬਸ ਇਹ ਵੀ ਸੱਚ ਹੈ ਕਿ ਸੰਸਾਰ ਦੀ ਪਰਤਿਏਕ ਸੰਸਕ੍ਰਿਤੀ ਦੇ ਵਿਚ ਮਰਦਾਂ ਅਤੇ ਔਰਤਾਂ ਦੀਆਂ ਵੱਖਵੱਖ ਭੂਮਿਕਾਵਾਂ ਹੁੰਦੀਆਂ ਨੇਂ ਅਤੇ ਇਹ ਸੰਕਲਪ ਤਾਂ ਸਰਲ ਜੀਵਵਿਗਿਆਨ ਤੋਂ ਉੱਤਪੰਨ ਹੋਇਆ ਹੈ (ਨਾ ਕਿ ਨਿਰਾਦਰ ਜਾਂ ਘਿਰਣਾ ਤੋਂ!)। ਔਰਤ ਦਿਹਾੜੇ ਦੇ ਮੌਕੇ ਤੇ ਇੱਕ ਨਾਰੀਵਾਦੀ ਜਾਂ ਔਰਤ-ਸਬੰਧੀ ਐਡਿਟਾਥਾਨ ਦਾ ਨੋਟਿਸ ਅੰਗਰੇਜੀ ਵਿਕੀ ਦੇ ਸਮੱਸਤ ਪੰਨੇ ਤੇ ਨਹੀਂ ਆਇਆ ਜੀ। ਹਿੰਦੀ ਅਤੇ ਸ਼ਾਹਮੁੱਖੀ ਵਿਕੀ ਤੇ ਵੀ ਐਸਾ ਕੁੱਝ ਨਹੀਂ ਹੋਇਆ। ਤਾਂ ਇੱਸ ਵਿਕੀ (ਜੋ ਇੱਕ ਨਿਊਟਰਲ ਸਪੇਸ ਹੋਣਾ ਚਾਹਿਦਾ ਹੈ) ਦੇ ਉੱਤੇ ਇਹ ਸਾਰੇ ਅਜੰਡਾਜ ਦਾ ਪਰਚਾਰ ਕਿਉਂ ਕੀਤਾ ਜਾ ਰਿਹਾ ਹੈ? ਸਾਡੀ ਸੰਸਕ੍ਰਿਤੀ ਦਾ ਅਪਮਾਨ ਨੂੰ ਛੱਡ, ਇਹ ਤਾਂ ਵਿਕੀ ਇਨਸ਼ਾਈਕਲੋਪੀਡੀਆ ਦੀ ਨਿਰਪੱਖਤਾ ਅਤੇ ਤਟਸਥਤਾ ਦਾ ਅਪਮਾਨ ਹੈ।

ਜੇ ਇਹ ਨਾਰੀਵਾਦੀ ਅਤੇ ਗੇਅ ਅਜੰਡਾ ਦਾ ਪਰਚਾਰ ਪੰਜਾਬੀ ਵਿਕੀ ਤੇ ਜਾਇੱਜ ਹੈ, ਤਾਂ ਨਵੰਬਰ ਵਿਚ, ਮਰਦ ਦਿਹਾੜੇ ਦੇ ਮੌਕੇ ਤੇ ਇੱਕ ਪੁਰਸ਼ਵਾਦੀ ਜਾਂ ਮਰਦ-ਸਬੰਧੀ ਐਡਿਟਾਥਾਨ ਦਾ ਪਰਚਾਰ ਹੋਣਾ ਚਾਹੀਦਾ ਹੈ ਅਰਥਾਤ ਪੰਜਾਬੀ ਵਿਕੀ ਦੇ ਸਮੱਸਤ ਪੰਨੇ ਦੇ ਉੱਤੇ ਇੱਕ ਮਰਦ-ਸਬੰਧੀ ਐਡਿਟਾਥਾਨ ਦਾ ਨੋਟਿਸ ਹੋਣਾ ਚਾਹੀਦਾ ਹੈ।

ਸੋਚੋ ਸਤਦੀਪ ਜੀ, ਕੀ ਇਹ ਸੱਚਮੁੱਚ ਵਿਕੀ ਦੀ ਨਿਰਪੱਖਤਾ ਨੀਤੀ ਮੁਤਾਬਕ ਜਾਇੱਜ ਹੈ? --ਅਸ਼ੋਕ ਧਾਲੀਵਾਲ (ਗੱਲ-ਬਾਤ) 19:26, 18 ਜੂਨ 2016 (UTC)[ਜਵਾਬ]

@ਅਸ਼ੋਕ ਧਾਲੀਵਾਲ: ਜੀ, ਸ਼ਾਇਦ ਤੁਹਾਨੂੰ ਨਿਰਪੱਖਤਾ ਨੀਤੀ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ। ਇਹ ਨੀਤੀ ਲੇਖ ਲਿਖਣ ਨਾਲ ਸੰਬੰਧਿਤ ਹੈ। ਨੀਤੀ ਦਾ ਨਾਂ ਨਿਰਪੱਖ ਨਜ਼ਰੀਆ ਹੈ ਅਤੇ ਇਹ ਨਜ਼ਰੀਆ ਲੇਖ ਲਿਖਣ ਸਮੇਂ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।

ਜਿੱਥੋਂ ਤੱਕ ਮਰਦ ਐਡਿਟਾਥਾਨ ਦੀ ਗੱਲ ਹੈ ਤਾਂ ਤੁਸੀਂ ਇਹ ਲਿੰਕ ਵੇਖੋ। ਇਸ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਵਿਕੀਪੀਡੀਆ ਉੱਤੇ ਜੈਂਡਰ ਇੱਕ ਖੋਜ ਦਾ ਵਿਸ਼ਾ ਹੈ ਅਤੇ ਵਿਕੀਪੀਡੀਆ ਅਤੇ ਜੈਂਡਰ ਸੰਬੰਧੀ ਲੇਖਾਂ ਵਿੱਚ ਕੰਟੈਂਟ ਗੈਪ ਨੂੰ ਘੱਟ ਕਰਨਾ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਮੁੱਖ ਨਿਸ਼ਚਾ ਹੈ। ਪਹਿਲਾਂ ਹੀ ਬਹੁ-ਗਿਣਤੀ ਲੇਖ ਮਰਦਾਂ ਸੰਬੰਧੀ ਹਨ, ਇਸ ਲਈ ਮਰਦ ਐਡਿਟਾਥਾਨ ਦੀ ਕੋਈ ਜ਼ਰੂਰਤ ਨਹੀਂ।

ਇਸ ਆਤਮ ਸਨਮਾਨ ਐਡਿਟਾਥਾਨ ਵਿੱਚ ਬਹੁਤ ਸਾਰੇ ਵਰਤੋਂਕਾਰ ਹਿੱਸਾ ਲੈ ਰਹੇ ਹਨ ਅਤੇ ਇਸਦਾ ਨੋਟਿਸ ਨਹੀਂ ਹਟਾਇਆ ਜਾਵੇਗਾ।--Satdeep Gill (ਗੱਲ-ਬਾਤ) 02:16, 19 ਜੂਨ 2016 (UTC)[ਜਵਾਬ]

ਪਿਆਰੇ @Satdeep Gill: ਜੀ! ਮੈਂ ਸੱਮਝਦਾ ਹਾਂ ਲੇਕਨ ਭਾਰਤੀ ਭਾਸਈ ਵਿਕੀਪੀਡੀਆਵਾਂ ਦੇ ਉੱਤੇ ਗੇਅ ਅੰਦੋਲਨ ਇੱਕ ਖੋਜ ਦਾ ਵਿਸ਼ਾ ਬਿਲਕੁਲ ਨਹੀਂ ਹੋ ਸਕਦਾ ਹੈ ਕਿਉਂਕਿ ਸਾਡੀ ਸੰਸਕ੍ਰਿਤੀ ਵਿੱਚ ਇਹ ਗੰਦੀ ਜੀਵਨਸੈਲੀ ਇੱਕ ਨਿਸ਼ੇਦ ਵਿਸ਼ਾ ਹੈ, ਸਾਇਦ ਪੱਛਮੀ ਸਮਾਜ ਵਿੱਚ ਇਹ ਜੀਵਨਸੈਲੀ ਇੱਕ ਆਦਰਸ਼ ਜੀਵਨਸੈਲੀ ਦੇ ਰੂਪ ਵਿੱਚ ਮੰਨਿਆ ਗਿਆ ਹੈ ਪਰੰਤੂ ਇਸਦੇ ਲਈ ਪੱਛਮੀ ਭਾਸਈ ਵਿਕੀਪੀਡੀਆਵਾਂ ਮੌਜੂਦ ਹਨ - ਅਤੇ ਫਿਰ ਵੀ ਉੱਥੇ ਇਹ ਵਿਸ਼ਾ ਇਸ ਤਰ੍ਹਾਂ ਦਾ ਪਰਚਾਰ ਨਹੀਂ ਮਿਲੇਗਾ। ਤੁਸੀਂ ਇੱਕ ਵਿਰੋਧੀ ਜੈਂਡਰ ਅੰਦੋਲਨ/ਵਿਚਾਰਧਾਰਾ ਐਡਿਟਾਥਾਨ ਦਾ ਪਰਚਾਰ ਦੇ ਖਿਲਾਫ ਹੈ, ਤਾਂ ਸਪੱਸਟ ਹੋਇਆ ਕਿ ਤੁਸੀਂ ਵਿਕੀ ਦੇ ਵਿੱਚ ਪੱਖਪਾਤ ਕਰ ਰਹੇ ਹੋ ਅਤੇ ਇਹ ਨਿਰਪੱਖਤਾ ਨੀਤੀ ਮੁਤਾਬਕ ਠੀਕ ਨਹੀਂ। ਪੱਖਪਾਤ ਨਾ ਕਰੋ ਅਤੇ ਇਸ ਵਿਵਾਦਪੂਰਨ ਵਿਸ਼ਾ ਦਾ ਨੋਟਿਸ ਨੂੰ ਹਟਾਓ ਜੀ, ਜਰਾ ਸੋਚ ਸਮਝ ਕਰਕੇ ਦੱਸੋ ਜੀ। --ਅਸ਼ੋਕ ਧਾਲੀਵਾਲ (ਗੱਲ-ਬਾਤ) 08:05, 19 ਜੂਨ 2016 (UTC)[ਜਵਾਬ]
@ਅਸ਼ੋਕ ਧਾਲੀਵਾਲ: ਜੀ ਇੱਥੇ ਨਿਰਪੱਖ ਨਜ਼ਰੀਆ ਨੀਤੀ ਲਾਗੂ ਨਹੀਂ ਹੁੰਦੀ। ਸਗੋਂ ਜਦੋਂ ਤੁਸੀਂ ਇਸ ਜੀਵਨ ਸ਼ੈਲੀ ਨੂੰ ਗੰਦੀ ਕਹਿ ਰਹੇ ਹੋ ਤਾਂ ਉਹ ਨਿਰਪੱਖ ਨਜ਼ਰੀਆ ਨਹੀਂ ਹੈ।--Satdeep Gill (ਗੱਲ-ਬਾਤ) 15:04, 19 ਜੂਨ 2016 (UTC)[ਜਵਾਬ]
ਹਾਂ @Satdeep Gill: ਜੀ, ਮੈਂ ਤੁਹਾਡੇ ਨਿੱਜੀ ਵਿਚਾਰ ਦੇ ਨਾਲ ਸਹਿਮਤ ਨਹੀਂ ਕਰਦਾ ਹਾਂ ਲੇਕਨ ਫਿਰ ਵੀ ਮੈਂ ਤੁਸੀਂ ਅਤੇ ਤੁਹਾਡੇ ਕੰਮ ਦਾ ਆਦਰ ਕਰਦਾ ਹਾਂ। ਗੰਦੀ ਜਾਂ ਸਾਫ, ਇਹ ਗੱਲ ਇਸ ਚਰਚਾ ਦੇ ਵਿੱਚ ਬਿਲਕੁਲ ਅਪ੍ਰਾਸੰਗਿਕ ਹੈ। ਕਿਸੇ ਵਿਕੀਯੂਜਰ ਆਪਣੇ ਜਿਹੜੇ ਮਨਪਸੰਦ ਰਾਜਨੀਤਕ ਜਾਂ ਸਾਮਾਜਿਕ ਵਿਚਾਰ/ਅੰਦੋਲਨ ਦਾ ਪਰਚਾਰ ਹਰੇਕ ਵਿਕੀਪੰਨਾ ਤੇ ਕਰਨਾ ਤਾਂ ਵਿਕੀ ਦੀ ਨਿਊਟਰਲ ਸਪੇਸ ਅਤੇ ਨਿਰਪੱਖਤਾ ਨੀਤੀ ਦੀ ਸਪੱਸਟ ਉਲੰਘਣਾ ਹੈ ਜੀ, ਇਹ ਮੇਰੀ ਸਿਕਾਇਤ ਹੈ। --ਅਸ਼ੋਕ ਧਾਲੀਵਾਲ (ਗੱਲ-ਬਾਤ) 14:26, 3 ਜੁਲਾਈ 2016 (UTC)[ਜਵਾਬ]
@ਅਸ਼ੋਕ ਧਾਲੀਵਾਲ: ਜੀ, ਬੇਨਤੀ ਹੈ ਕਿ ਨਿਰਪੱਖਤਾ ਨੀਤੀ ਬਾਰੇ ਪੜ੍ਹੋ। ਵੈਸੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪੰਜਾਬੀ ਦੇ ਮੌਜੂਦਾ ਸੰਪਾਦਕਾਂ ਵਿੱਚੋਂ ਕਿਸੇ ਨੇ ਵੀ ਇਹ ਸ਼ਿਕਾਇਤ ਨਹੀਂ ਕੀਤੀ।--Satdeep Gill (ਗੱਲ-ਬਾਤ) 16:44, 3 ਜੁਲਾਈ 2016 (UTC)[ਜਵਾਬ]