ਵਿਕੀ ਰੈਬਿਟ ਹੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੀ-ਸ਼ਰਟ ਲਈ ਵਿਕੀ ਰੈਬਿਟ ਹੋਲ ਦਾ ਉਦਾਹਰਣ

ਵਿਕੀ ਰੈਬਿਟ ਹੋਲ ਸਿੱਖਣ ਦਾ ਇਕ ਰਸਤਾ ਹੈ ਜਿਸ ਨੂੰ ਪਾਠਕ ਵਿਕੀਪੀਡੀਆ ਅਤੇ ਹੋਰ ਵਿਕੀਜ਼ ਨੂੰ ਬਰਾਊਜ਼ ਕਰਦਾ ਹੋਇਆ ਵਿਸ਼ਾ ਦਰ ਵਿਸ਼ਾ ਨੇਵੀਗੇਟ ਕਰਕੇ ਯਾਤਰਾ ਕਰਦਾ ਹੈ। ਇਸ ਸੰਕਲਪ ਦੇ ਹੋਰ ਨਾਵਾਂ ਵਿੱਚ ਵਿਕੀ ਬਲੈਕ ਹੋਲ [1] ਅਤੇ ਵਿਕੀਹੋਲ ਵੀ ਸ਼ਾਮਿਲ ਹਨ।[2] ਇਹ 'ਹੋਲ' ਦਾ ਰੂਪਕ ਐਲਿਸ ਇਨ ਵੰਡਰਲੈਂਡ ਤੋਂ ਲਿਆ ਗਿਆ ਹੈ, ਜਿਸ ਵਿਚ ਐਲਿਸ ਇਕ ਸਫ਼ੈਦ ਖਰਗੋਸ਼ ਦਾ ਉਸਦੀ ਖੁੱਡ ਵਿਚ ਪਿੱਛਾ ਕਰਦਿਆਂ ਆਪਣੇ ਸਾਹਸ ਭਰੇ ਕੰਮਾਂ ਦੀ ਸ਼ੁਰੂਆਤ ਕਰਦੀ ਹੈ।

ਵਿਕੀਪੀਡੀਆ ਤੋਂ ਬਾਹਰ ਵੀਡੀਓ ਵੇਖਦੇ ਹੋਏ ਬਹੁਤ ਸਾਰੇ ਲੋਕ ਇਨ੍ਹਾਂ ਵੇਖੀਆਂ ਜਾਣ ਵਾਲੀਆਂ ਵੀਡੀਓ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵਿਕੀਪੀਡੀਆ 'ਤੇ ਜਾਂਦੇ ਹਨ ਅਤੇ ਸ਼ੁਰੂਆਤ ਤੋਂ ਅੱਗੇ ਵਧਦੇ ਹੋਏ ਵਿਕੀ ਰੇਬਿਟ ਹੋਲ ਪ੍ਰਕਿਰਿਆ ਵਿੱਚ ਵਿਸ਼ਾ ਦਰ ਵਿਸ਼ਾ ਜਾਣਕਾਰੀ ਇਕੱਠੀ ਕਰਦੇ ਹਨ।[3] ਇਤਿਹਾਸਕ ਵਿਅਕਤੀਆਂ ਜਾਂ ਘਟਨਾਵਾਂ 'ਤੇ ਅਧਾਰਿਤ ਫ਼ਿਲਮਾਂ ਅਕਸਰ ਦਰਸ਼ਕਾਂ ਨੂੰ ਵਿਕੀਪੀਡੀਆ ਰੈਬਿਟ ਹੋਲ ਦੀ ਪੜਚੋਲ ਕਰਨ ਦੀ ਸ਼ੁਰੂਆਤ ਕਰਦੀਆਂ ਹਨ।[4]

ਵਿਕੀਪੀਡੀਆ ਲੇਖਾਂ ਵਿਚ ਸਬੰਧਾਂ ਨੂੰ ਦਰਸਾਉਂਦੀ ਡੇਟਾ ਵਿਜ਼ੁਅਲਾਈਜ਼ੇਸ਼ਨ ਉਹ ਰਸਤੇ ਪ੍ਰਦਰਸ਼ਿਤ ਕਰਦੇ ਹਨ, ਜੋ ਪਾਠਕ ਵਿਸ਼ੇ ਤੋਂ ਦੂਜੇ ਵਿਸ਼ੇ ਤੇ ਨੇਵੀਗੇਟ ਕਰਨ ਲਈ ਲੈ ਸਕਦੇ ਹਨ।[5]

ਵਿਕੀਮੀਡੀਆ ਫਾਉਂਡੇਸ਼ਨ ਇਸ ਬਾਰੇ ਖੋਜ ਪ੍ਰਕਾਸ਼ਤ ਕਰਦਾ ਹੈ ਕਿ ਪਾਠਕ ਕਿਵੇਂ ਰੈਬਿਟ ਹੋਲ ਵਿਚ ਦਾਖ਼ਲ ਹੁੰਦੇ ਹਨ।[6] ਰੈਬਿਟ ਹੋਲ ਬਰਾਊਜ਼ਿੰਗ ਵਿਵਹਾਰ ਵਿਕੀਪੀਡੀਆ ਦੇ ਵੱਖੋ ਵੱਖਰੀਆਂ ਭਾਸ਼ਾਵਾਂ ਵਿੱਚ ਹੋ ਰਿਹਾ ਹੈ।[7]

ਵਿਕੀਪੀਡੀਆ ਉਪਭੋਗਤਾਵਾਂ ਨੇ ਵਿਕੀਪੀਡੀਆ ਇਵੈਂਟਾਂ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਆਪਣੇ ਰੇਬਿਟ ਹੋਲ ਦੇ ਤਜ਼ਰਬੇ ਸਾਂਝੇ ਕੀਤੇ ਹਨ।[8] [9] ਕੁਝ ਲੋਕ ਰੈਬਿਟ ਹੋਲ ਨੂੰ ਖੋਜਣ ਦੇ ਮਨੋਰੰਜਨ ਲਈ ਵਿਕੀਪੀਡੀਆ 'ਤੇ ਜਾਂਦੇ ਹਨ।[10] [11] ਰੈਬਿਟ ਹੋਲ ਦੀ ਖੋਜ ਕਰਨਾ ਵਿਕੀਰੇਸਿੰਗ ਦਾ ਹਿੱਸਾ ਹੋ ਸਕਦਾ ਹੈ।[12]

ਹਵਾਲੇ[ਸੋਧੋ]

 1. Stockton, Chrissy (4 January 2014). "The 10 Best Wikipedia Black Holes For Curious People (Who Have No Impulse Control)". Thought Catalog. 
 2. Bate, Ellie (12 September 2016). "19 Wikipedia Pages That'll Send You Into A Week-Long Wikihole". BuzzFeed (in ਅੰਗਰੇਜ਼ੀ). 
 3. Yahr, Emily (4 January 2018). "Do you fall down a Wikipedia rabbit hole after each episode of 'The Crown'? You're not alone.". Washington Post. 
 4. Lia Beck (Aug 23, 2018). "13 Movies Based On True Stories With Wikipedia Rabbit Holes You'll Spend Hours On". Bustle (in ਅੰਗਰੇਜ਼ੀ). 
 5. Li, Shirley (12 December 2014). "WikiGalaxy: A Visualization of Wikipedia Rabbit Holes". The Atlantic. 
 6. Allemandou, Joseph; Popov, Mikhail; Taraborelli, Dario (16 January 2018). "New monthly dataset shows where people fall into Wikipedia rabbit holes – Wikimedia Blog". blog.wikimedia.org (in ਅੰਗਰੇਜ਼ੀ). 
 7. Wang, Shan (16 March 2018). "Why do people go to Wikipedia? A survey suggests it's their desire to go down that random rabbithole". Nieman Lab. Nieman Foundation for Journalism. 
 8. Ars staff (16 January 2016). "On Wikipedia's 15th birthday, Ars shares the entries that most fascinate us". Ars Technica (in ਅੰਗਰੇਜ਼ੀ). 
 9. Howard, Dorothy (22 July 2015). "Feed my Feed: Radical publishing in Facebook Groups". Rhizome. Retrieved 31 January 2019. 
 10. Bosch, Torie (25 January 2018). "Rabbit Holes: Exploring the Wikipedia Page of "People Who Disappeared Mysteriously."". Slate Magazine (in ਅੰਗਰੇਜ਼ੀ). 
 11. Entertainment, Thrillist (30 April 2020). "10 Outrageous Wikipedia Articles That Will Send You Down a Rabbit Hole". Thrillist. 
 12. "Down the Wikipedia Rabbit Hole: The Game! - On The Media - WNYC Studios". wnycstudios (in ਅੰਗਰੇਜ਼ੀ). 5 February 2015. 

ਬਾਹਰੀ ਲਿੰਕ[ਸੋਧੋ]