ਵਿਗਿਆਨ ਦਾ ਦਰਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਿਗਿਆਨ ਦਾ ਦਰਸ਼ਨ ਦਰਸ਼ਨ ਦੀ ਇੱਕ ਸ਼ਾਖਾ ਹੈ ਜਿਸਦੇ ਅੰਤਰਗਤ ਵਿਗਿਆਨ (ਜਿਸ ਵਿੱਚ ਕੁਦਰਤੀ ਵਿਗਿਆਨ ਅਤੇ ਸਾਮਾਜਕ ਵਿਗਿਆਨ ਸ਼ਾਮਿਲ ਹਨ) ਦੇ ਦਾਰਸ਼ਨਕ ਅਤੇ ਤਾਰਕਿਕ ਸੰਕਲਪ, ਇਸ ਦੀਆਂ ਨੀਂਹਾਂ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜਿਆਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਦੇ ਕੇਂਦਰੀ ਸਵਾਲ ਹਨ ਕਿ ਵਿਗਿਆਨ ਵਿੱਚ ਕੀ ਕੀ ਆਉਂਦਾ ਹੈ, ਵਿਗਿਆਨਕ ਸਿਧਾਂਤਾਂ ਦੀ ਭਰੋਸੇਯੋਗਤਾ, ਅਤੇ ਵਿਗਿਆਨ ਦਾ ਮਕਸਦ ਕੀ ਹੈ।