ਵਿਜ਼ਕਾਇਆ ਪੁੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਵਿਜ਼ਕਾਇਆ ਪੁੱਲ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
Wide view from downriver, in Areeta.
ਦੇਸ਼ਸਪੇਨ
ਕਿਸਮਸਭਿਆਚਾਰਕ
ਮਾਪ-ਦੰਡi, ii
ਹਵਾਲਾ1217
ਯੁਨੈਸਕੋ ਖੇਤਰਯੂਰਪ ਅਤੇ ਉੱਤਰੀ ਅਮਰੀਕਾ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ2006 (30ਵਾਂ ਅਜਲਾਸ)
ਪੁੱਲ ਦੇ ਉੱਪਰ ਦਾ ਦ੍ਰਿਸ਼

ਵਿਜ਼ਕਾਇਆ ਪੁੱਲ (ਬਾਸਕ ਭਾਸ਼ਾ ਵਿੱਚ: Bizkaiko Zubia, ਸਪੇਨੀ ਭਾਸ਼ਾ ਵਿੱਚ: Puente Colgante) ਇੱਕ ਆਵਾਜਾਈ ਵਾਲਾ ਪੁੱਲ ਹੈ ਜਿਹੜਾ ਪੁਰਤੁਗਾਲੇਤ ਸ਼ਹਿਰ ਅਤੇ ਲਾਸ ਅਰੇਨਸ (ਇਹ ਸ਼ਹਿਰ ਸਪੇਨ ਵਿੱਚ ਬਿਸਕੇ ਸੂਬੇ ਦੇ ਸ਼ਹਿਰ ਹਨ) ਨੂੰ ਆਪਸ ਵਿੱਚ ਮਿਲਾਉਂਦਾ ਹੈ। ਇਹ ਪੁੱਲ ਅਬੈਜ਼ਾਬੇਲ ਨਦੀ ਉੱਤੇ ਬਣਿਆ ਹੋਇਆ ਹੈ। ਇਸਨੂੰ 13 ਜੁਲਾਈ 2006 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

ਇਤਿਹਾਸ[ਸੋਧੋ]

ਵਿਜ਼ਕਾਇਆ ਪੁੱਲ ਨੇਰਵਿਓਂ ਨਦੀ ਦੇ ਮੁਹਾਨੇ ਤੇ ਸਥਿਤ ਹੈ। ਇਹ ਸੰਸਾਰ ਦੇ ਪੁਰਾਣੇ ਆਵਾਜਾਈ ਵਾਲੇ ਪੁੱਲਾਂ ਵਿੱਚੋਂ ਇੱਕ ਹੈ। ਇਸ ਦੀ ਉਸਾਰੀ 1893 ਈ. ਵਿੱਚ ਹੋਈ। ਇਸਨੂੰ ਅਲਬਰਟ ਪਾਲਾਕੀਓ ਦੁਆਰਾ ਡਿਜ਼ਾਇਨ ਕੀਤਾ ਗਿਆ। ਇੰਜੀਨੀਅਰ ਫੇਰਦੇਨਦ ਜੋਸਪ ਅਰਨੋਦੀਨ ਇਸ ਦਾ ਇੰਚਾਰਜ ਸੀ। ਇਸ ਪ੍ਰੋਜੇਕਟ ਵਿੱਚ ਆਰਥਿਕ ਯੋਗਦਾਨ ਸਾਂਤੋਸ ਲੋਪੇਜ਼ ਦੇ ਲੇਤੋਨਾ ਨੇ ਦਿੱਤਾ। ਇਸ ਪੁੱਲ ਦੀ ਆਵਾਜਾਈ ਚਾਰ ਸਾਲਾਂ ਲਈ ਸਪੇਨੀ ਘਰੇਲੂ ਜੰਗ ਦੇ ਦੌਰਾਨ ਬੰਦ ਕੀਤੀ ਗਈ। ਇਸ ਦਾ ਉੱਪਰਲਾ ਹਿੱਸਾ ਬਾਰੂਦ ਨਾਲ ਉੱਡਾ ਦਿੱਤਾ ਗਿਆ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:World Heritage Sites in Spain ਫਰਮਾ:Bilbao Transport ਗੁਣਕ: 43°19′23″N 3°01′01″W / 43.3231°N 3.0169°W / 43.3231; -3.0169