ਵਿਦਿਆਰਥੀਆਂ ਦਾ ਕੌਮਾਂਤਰੀ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਵਿਦਿਆਰਥੀ ਭਾਈਚਾਰੇ ਦਾ ਕੌਮਾਂਤਰੀ ਦਿਹਾੜਾ ਹੈ, ਜੋ 17 ਨਵੰਬਰ ਨੂੰ ਮਨਾਇਆ ਜਾਂਦਾ ਹੈ। ਮੂਲ ਤੌਰ ਤੇ ਇਹ 1939 ਵਿਚ ਚੈੱਕ ਯੂਨੀਵਰਸਿਟੀਆਂ ਤੇ ਨਾਜ਼ੀ ਜਰਮਨ ਕਬਜੇ ਅਤੇ ਬਾਅਦ ਕਤਲੇਆਮ ਦੀ ਯਾਦ ਅਤੇ ਨਜ਼ਰਬੰਦੀ ਕੈਂਪਾਂ ਵਿੱਚ ਵਿਦਿਆਰਥੀ ਨੂੰ ਭੇਜਣ ਦੇ ਖਿਲਾਫ਼ ਰੋਸ ਵਜੋਂ ਹਰ ਸਾਲਾ ਆਯੋਜਿਤ ਕੀਤਾ ਜਾਣ ਲੱਗਿਆ ਸੀ, ਹੁਣ ਅਨੇਕ ਯੂਨੀਵਰਸਿਟੀਆਂ ਇਸਨੂੰ ਮਨਾਉਂਦੀਆਂ ਹਨ, ਅਤੇ ਕਈ ਵਾਰ 17 ਨਵੰਬਰ ਦੀ ਥਾਂ ਕੋਈ ਹੋਰ ਦਿਨ ਹੁੰਦਾ ਹੈ।

17 ਨਵੰਬਰ 1939 ਨੂੰ ਨਾਜ਼ੀ ਕਬਜ਼ੇ ਵਿਰੁੱਧ ਪ੍ਰਾਗ ਦੀਆਂ ਸੜਕਾਂ ਤੇ ਨਾਜ਼ੀ ਕਬਜੇ ਦੇ ਖਿਲਾਫ਼ ਰੋਸ ਵਿਖਾਵਿਆਂ ਨੇ ਨਾਜ਼ੀ ਵਿਰੋਧੀ ਵਿਦਿਆਰਥੀ ਗਠਜੋੜ ਦੀ ਸਥਾਪਨਾ ਨੂੰ ਪ੍ਰੇਰਿਤ ਕੀਤਾ। 1941 ਵਿਚ 17 ਨਵੰਬਰ ਨੂੰ ਲੰਡਨ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੀਸ਼ਦ ਨੇ ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਦਾ ਐਲਾਨ ਕੀਤਾ, ਜੋ ਵਿਦਿਆਰਥੀਆਂ ਦੀ ਕੌਮਾਂਤਰੀ ਜਥੇਬੰਦੀ, ਇੰਟਰਨੈਸ਼ਨਲ ਯੂਨੀਅਨ ਆਫ਼ ਸਟੂਡੈਂਟਸ ਦੀ ਸਥਾਪਨਾ ਦਾ ਸ਼ੁਰੂਆਤੀ ਬਿੰਦੂ ਬਣ ਗਿਆ।[1]

ਸ਼ੁਰੂਆਤ[ਸੋਧੋ]

ਹਵਾਲੇ[ਸੋਧੋ]