ਸਮੱਗਰੀ 'ਤੇ ਜਾਓ

ਵਿਦਿਆਰਥੀ ਸਿਆਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਦਿਆਰਥੀ ਸਿਆਸਤ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਵੱਲੋਂ ਆਪਣੀਆਂ ਸਮੱਸਿਆਵਾਂ, ਮੰਗਾਂ,ਵਿੱਦਿਅਕ ਮਾਹੌਲ ਵਿੱਚ ਬਦਲਾਅ ਜਾਂ ਰਾਜਨੀਤਿਕ ਇੱਛਾਵਾਂ ਤੋਂ ਲੈ ਕੇ ਜਨਤਕ ਮੁੱਦਿਆਂ ਬਾਰੇ ਕੀਤੀ ਜਾਂਦੀ ਰਾਜਨੀਤਕ ਕਾਰਵਾਈ ਹੈ। ਇਹ ਸਕੂਲੀ ਪੱਧਰ ਤੋਂ ਯੂਨੀਵਰਸਿਟੀ ਤਕ ਹੋ ਸਕਦੀ ਹੈ। ਵਿਦਿਆਰਥੀ ਸਿਆਸਤ ਵਿਦਿਆਰਥੀ ਸੰਗਠਨਾਂ ਰਾਹੀਂ ਕੀਤੀ ਜਾਂਦੀ ਹੈ। ਵਿਦਿਆਰਥੀ ਸਿਆਸਤ ਸਮਾਜ ਸਾਹਮਣੇ ਨਵੇਂ ਵਿਚਾਰ ਤੇ ਬਦਲ ਪੇਸ਼ ਕਰ ਸਕਦੀ ਹੈ। ਸੱਤਾ ਵਿੱਚ ਬੈਠੇ ਵਿਅਕਤੀ ਨਵੇਂ ਵਿਚਾਰਾਂ ਤੇ ਬਦਲਾਂ ਦੇ ਵਿਰੋਧੀ ਹੁੰਦੇ ਹਨ। ਯੂਨੀਅਨਾਂ ਦੀ ਚੋਣਾਂ ਦੌਰਾਨ ਅਪਣਾਈ ਜਾਂਦੀ ਜਮਹੂਰੀ ਪ੍ਰਕਿਰਿਆ ਵਿਦਿਆਰਥੀਆਂ ਵਿੱਚ ਵਿਸ਼ਵਾਸ ਜਗਾਉਂਦੀ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਬਾਰੇ ਬੋਲਣ ਲਈ ਉਤਸ਼ਾਹਿਤ ਕਰਦੀ ਹੈ। ਵਿਦਿਆਰਥੀਆਂ ਵਿੱਚ ਸਵੈਮਾਣ ਤੇ ਸਵੈਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਹ ਹੀਣਭਾਵਨਾ ਤੋਂ ਮੁਕਤ ਹੁੰਦੇ ਹਨ। ਅਜਿਹੇ ਵਿਦਿਆਰਥੀ ਹੀ ਚੰਗੇ ਸ਼ਹਿਰੀ ਤੇ ਚੰਗੇ ਆਗੂ ਬਣ ਸਕਦੇ ਹਨ। ਸਾਰੀ ਦੁਨੀਆ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਅਨਾਂ ਦੀ ਸਿਆਸਤ ਨੂੰ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਚੋਣਾਂ ਰਾਹੀਂ ਹੀ ਦੇਸ਼ ਨੂੰ ਵਧੀਆ ਆਗੂ ਮਿਲਦੇ ਹਨ। ਵਿਦਿਆਰਥੀ ਸਿਆਸਤ ਤੋਂ ਦੇਸ਼ ਦੀ ਸਿਆਸਤ ਤਕ ਜਾਣ ਦੀ ਪ੍ਰਕਿਰਿਆ ਨੂੰ ਰਾਜਨੀਤੀ ਸਾਸ਼ਤਰ ਵਿੱਚ ਸਿਆਸੀ ਰਿਕਰਿਊਟਮੈਂਟ (Political recruitment) ਦਾ ਨਾਂ ਦਿੱਤਾ ਜਾਂਦਾ ਹੈ। ਵਿਦਿਆਰਥੀ ਸਮਾਜ ਦਾ ਹਿੱਸਾ ਹਨ। ਵਿਦਿਆਰਥੀ ਯੂਨੀਅਨਾਂ ਵਾਲੀ ਜਮਹੂਰੀ ਪ੍ਰਕਿਰਿਆ ਉਨ੍ਹਾਂ ਲਈ ਓਨੀ ਹੀ ਲੋੜੀਂਦੀ ਹੈ ਜਿੰਨੀ ਸਮਾਜ ਲਈ ਵੱਖ ਵੱਖ ਚੋਣਾਂ ਦੀ ਜਮਹੂਰੀ ਪ੍ਰਕਿਰਿਆ।[1]

ਹਵਾਲੇ

[ਸੋਧੋ]
  1. "ਵਿਦਿਆਰਥੀ ਸਿਆਸਤ". Punjabi Tribune Online (in ਹਿੰਦੀ). 2019-07-03. Retrieved 2019-07-03.[permanent dead link]