ਸਕੂਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਕੂਲ
ਪੇਂਡੁ ਸਕੂਲ

ਸਕੂਲ ਜਿਸ ਦੇ ਵਿਦਿਆਲਿਆ, ਮਦਰੱਸਾ, ਧਰਮਸਾਲਾ, ਗੁਰੂਕੁਲ[1] ਆਦਿ ਨਾਂ ਹਨ ਜਿਥੇ ਸਿੱਖਿਆਰਥੀਆਂ ਨੂੰ ਵਿਗਿਆਨੀ ਢੰਗ ਨਾਲ ਅਧਿਆਪਕਾਂ ਦੁਆਰਾ ਸਿੱਖਿਆ ਦਿਤੀ ਜਾਂਦੀ ਹੈ। ਉਹਨਾਂ ਨੂੰ ਲਿਖਣਾ, ਪੜਨਾ, ਵਿਚਾਰਨਾ, ਕਿਤਾ ਮੁੱਖੀ ਹੋਣਾ, ਬੋਲਣਾ ਆਦਿ ਸਿਖਾਇਆ ਜਾਂਦਾ ਹੈ। ਪੜ੍ਹਾਈ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਹੈ। ਪਰ ਬੱਚੇ ਪੜ੍ਹ-ਲਿਖ ਕੇ ਨਾ ਸਿਰਫ਼ ਚੰਗੀ ਨੌਕਰੀ ਲੱਭਣ ਦੇ ਕਾਬਲ ਬਣਦੇ ਹਨ, ਸਗੋਂ ਉਹ ਜ਼ਿੰਦਗੀ ਦੇ ਕਈ ਹਾਲਾਤਾਂ ਨਾਲ ਨਜਿੱਠਣ ਦੇ ਵੀ ਯੋਗ ਬਣਦੇ ਹਨ। ਇੱਕ ਪੜ੍ਹਿਆ-ਲਿਖਿਆ ਵਿਅਕਤੀ ਡਾਕਟਰਾਂ, ਸਰਕਾਰੀ ਅਫ਼ਸਰਾਂ ਜਾਂ ਬੈਂਕ ਮੁਲਾਜ਼ਮਾਂ ਬਣ ਸਕਦਾ ਹੈ ਜਾਂ ੲਿਹਨਾਂ ਨਾਲ ਗੱਲਬਾਤ ਕਰਨ ਤੋਂ ਡਰਨ ਦੀ ਬਜਾਇ ਉਨ੍ਹਾਂ ਨਾਲ ਸੌਖਿਆਂ ਹੀ ਗੱਲ ਕਰ ਲੈਂਦਾ ਹੈ। ਕਿੱਤਾ ਸਿੱਖਣ ਤੋਂ ਪਹਿਲਾਂ ਮੁਢਲੀ ਪੜ੍ਹਾਈ ਕਰ ਲੈਣ, ਤਾਂ ਹੋ ਸਕਦਾ ਹੈ ਕਿ ਉਹ ਇੰਨੀ ਆਸਾਨੀ ਨਾਲ ਦੂਸਰਿਆਂ ਦੇ ਧੋਖੇ ਵਿੱਚ ਨਹੀਂ ਆਉਣਗੇ। ਕਈ ਦੇਸ਼ਾਂ ਵਿੱਚ ਬੱਚਿਆਂ ਲਈ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਵਿੱਚ ਪੜ੍ਹਨਾ ਜ਼ਰੂਰੀ ਹੁੰਦਾ ਹੈ ਅਤੇ ਪੜ੍ਹਾਈ ਅਕਸਰ ਮੁਫ਼ਤ ਹੁੰਦੀ ਹੈ। ਮਨੁੱਖੀ ਅਧਿਕਾਰਾਂ ਦਾ ਵਿਸ਼ਵ ਘੋਸ਼ਣਾ ਅਤੇ ਬਾਲ ਅਧਿਕਾਰਾਂ ਸੰਬੰਧੀ ਇਕਰਾਰਨਾਮਾ ਕਹਿੰਦਾ ਹੈ ਕਿ ਪੜ੍ਹਾਈ ਬੱਚਿਆਂ ਦਾ ਬੁਨਿਆਦੀ ਹੱਕ ਹੈ। ਪਰ ਕੁਝ ਦੇਸ਼ਾਂ ਵਿੱਚ ਪੜ੍ਹਾਈ ਮੁਫ਼ਤ ਨਹੀਂ ਹੁੰਦੀ ਹੈ। ਅਨਪੜ੍ਹ ਲੋਕ ਅਕਸਰ ਬੜੀ ਔਖੀ ਜ਼ਿੰਦਗੀ ਗੁਜ਼ਾਰਦੇ ਹਨ ਕਿਉਂਕਿ ਉਨ੍ਹਾਂ ਨੂੰ ਚੰਗੀ ਨੌਕਰੀ ਨਹੀਂ ਮਿਲਦੀ। ਇਨ੍ਹਾਂ ਹਾਲਾਤਾਂ ਵਿੱਚ ਇੱਕ ਵਿਅਕਤੀ ਦਾ ਪੜ੍ਹਿਆ-ਲਿਖਿਆ ਹੋਣਾ ਕਾਫ਼ੀ ਸਹਾਇਕ ਸਾਬਤ ਹੋ ਸਕਦਾ ਹੈ। ਇੱਕ ਪੜ੍ਹਿਆ-ਲਿਖਿਆ ਵਿਅਕਤੀ ਆਸਾਨੀ ਨਾਲ ਵਹਿਮਾਂ ਦਾ ਸ਼ਿਕਾਰ ਨਹੀਂ ਹੁੰਦਾ। ਕਈ ਮਾਤਾ-ਪਿਤਾ ਆਪਣੇ ਮੁੰਡਿਆਂ ਨੂੰ ਤਾਂ ਸਕੂਲ ਭੇਜਦੇ ਹਨ, ਪਰ ਆਪਣੀਆਂ ਧੀਆਂ ਨੂੰ ਨਹੀਂ ਪੜ੍ਹਾਉਂਦੇ। ਪਰ ਅਨਪੜ੍ਹ ਹੋਣ ਕਰ ਕੇ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੀਆਂ। ਸੰਯੁਕਤ ਰਾਸ਼ਟਰ ਬਾਲ ਫ਼ੰਡ (ਯੂਨੀਸੈਫ਼) ਦੀ ਇੱਕ ਕਿਤਾਬ ਕਹਿੰਦੀ ਹੈ: “ਕਈ ਅਧਿਐਨਾਂ ਤੋਂ ਇਹੋ ਗੱਲ ਸਾਬਤ ਹੋਈ ਹੈ ਕਿ ਕੁੜੀਆਂ ਨੂੰ ਪੜ੍ਹਾਉਣਾ ਹੀ ਗ਼ਰੀਬੀ ਦੀ ਜ਼ੰਜੀਰ ਨੂੰ ਤੋੜਨ ਦਾ ਸਭ ਤੋਂ ਵਧੀਆ ਤਰੀਕਾ ਹੈ।”

ਹਵਾਲੇ[ਸੋਧੋ]

  1. School, on Oxford Dictionaries