ਹੀਰਾ ਸਿੰਘ ਦਰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ (30 ਸਤੰਬਰ 1889 - 22 ਜੂਨ 1965) ਇੱਕ ਪੰਜਾਬੀ ਪੱਤਰਕਾਰ ਤੇ ਲੇਖਕ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ 'ਦਰਦ' ਤਖੱਲਸ ਹੇਠ ਦੇਸ਼ਭਗਤੀ ਅਤੇ ਧਾਰਮਿਕ ਰੰਗਤ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਉਸਰਈਏ ਵਜੋਂ ਵੀ ਉਨ੍ਹਾਂ ਦਾ ਨਾਮ ਪੰਜਾਬੀ ਸਾਹਿਤ ਦੇ ਜੋਸ਼ੀਲੇ ਉਦਮੀਆਂ ਵਿੱਚ ਸ਼ਾਮਲ ਹੈ।[1]

ਜੀਵਨ ਅਤੇ ਕੰਮ[ਸੋਧੋ]

ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ 30 ਸਤੰਬਰ 1890 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ।[2] ਉਨ੍ਹਾਂ ਦੇ ਪਿਤਾ ਪੁੰਛ ਦੇ ਇੱਕ ਬ੍ਰਾਹਮਣ ਪਰਵਾਰ ਦੇ ਸਨ, ਰਾਵਲਪਿੰਡੀ ਵਿੱਚ ਆਕੇ ਵੱਸ ਗਾਏ ਸਨ ਅਤੇ ਉਨ੍ਹਾਂ ਨੇ ਸਿੱਖ ਧਰਮ ਨੂੰ ਆਪਣਾ ਲਿਆ ਸੀ। ਹੀਰਾ ਸਿੰਘ ਰਾਵਲਪਿੰਡੀ ਵਿੱਚ ਈਸਾਈ ਮਿਸ਼ਨ ਸਕੂਲ ਵਿੱਚ ਪੜ੍ਹਨ ਲੱਗੇ ਅਤੇ 1907 ਵਿੱਚ ਉਹ ਮਕਾਮੀ ਨਗਰ ਕਮੇਟੀ ਵਿੱਚ ਇੱਕ ਚੁੰਗੀ ਕਲਰਕ ਨਿਯੁਕਤ ਹੋ ਗਏ ਪਰ ਇਹ ਨੌਕਰੀ ਜਲਦੀ ਛੱਡ ਦਿੱਤੀ ਅਤੇ ਲਾਇਲਪੁਰ ਜਿਲ੍ਹੇ ਵਿੱਚ, ਚੱਕ ਨੰ. 73J.B. ਵਿਖੇ ਸਿੰਘ ਸਭਾ ਸਕੂਲ ਵਿੱਚ ਅਧਿਆਪਕ ਲੱਗ ਗਏ।

ਸਕੂਲ ਵਿੱਚ ਕੰਮ ਕਰਦੇ ਹੋਏ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਵਲੋਂ ਪੰਜਾਬੀ ਵਿੱਚ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਸਵੈ ਅਧਿਐਨ ਦੇ ਬਿਖੜੇ ਮਾਰਗ ਦੇ ਰਾਹੀ ਬਣ ਗਏ। ਉਨ੍ਹਾਂ ਨੇ ਚੜ੍ਹਦੀ ਜਵਾਨੀ ਵਿੱਚ ਹੀ ਦਰਦ ਕਲਮੀ ਨਾਮ ਦੇ ਤਹਿਤ ਪੰਜਾਬੀ ਵਿੱਚ ਧਾਰਮਿਕ ਅਤੇ ਦੇਸਭਗਤੀ ਦੀਆਂ ਕਵਿਤਾਵਾਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਅਰਸੇ ਦੇ ਦੌਰਾਨ ਉਨ੍ਹਾਂ ਨੇ ਦੋ ਸੰਗ੍ਰਿਹ ਉਪਕਾਰਾਂ ਦੀ ਵੰਨਗੀ ਅਤੇ ਸਿੱਖ ਬੱਚਿਓ ਜਾਗੋ, ਕਾਵਿ ਸੰਗ੍ਰਹਿ 1914ਅਤੇ 1916ਵਿੱਚ ਪ੍ਰਕਾਸ਼ਿਤ ਕੀਤੇ ਸਨ ਜਿਨ੍ਹਾਂ ਵਿਚੋਂ ਸਿੱਖ ਇਤਿਹਾਸਿਕ ਹਸਤੀਆਂ ਅਤੇ ਘਟਨਾਵਾਂ ਬਾਰੇ ਕਵਿਤਾਵਾਂ ਲਿਖੀਆਂ ਸਨ। ਹੀਰਾ ਸਿੰਘ ਨੇ ਅੰਗਰੇਜਾਂ ਦੁਆਰਾ ਢਾਹ ਦਿੱਤੀ ਗਈ ਗੁਰਦੁਆਰਾ ਰਕਾਬਗੰਜ਼ ਦੀ ਦੀਵਾਰ ਦੀ ਬਹਾਲੀ ਲਈ ਅੰਦੋਲਨ ਵਿੱਚ ਭਾਗ ਲਿਆ।

ਕੋਲਕਾਤਾ ਵਿੱਚ ਹੁਗਲੀ ਦੇ ਬਜਬਜ ਘਾਟ ਤੇ ਬਰਤਾਨਵੀ ਗੋਲੀਆਂ ਨਾਲ ਸ਼ਹੀਦ ਕਰ ਦਿੱਤੇ ਗਏ ਕਾਮਾਗਾਟਾਮਾਰੂ ਦੇ ਮੁਸਾਫਰਾਂ ਲਈ 1915 ਵਿੱਚ ਉਨ੍ਹਾਂ ਦੇ ਸਕੂਲ ਵਿੱਚ ਗੁਰੂ ਗਰੰਥ ਸਾਹਿਬ ਦੇ ਪਾਠ ਦਾ ਪ੍ਰਬੰਧ ਕਰਨ ਅਤੇ ਅਰਦਾਸ ਕਰਵਾਉਣ ਵਾਲਿਆਂ ਵਿੱਚੋਂ ਉਹ ਇੱਕ ਸਨ। ਇਸਦੇ ਲਈ ਉਨ੍ਹਾਂ ਨੂੰ ਗਿਰਫਤਾਰ ਵੀ ਹੋਣਾ ਪਿਆ। 1920 ਵਿੱਚ , ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਮੰਗਲ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਲਾਹੌਰ ਤੋਂ ਪੰਜਾਬੀ ਦੈਨਿਕ ਅਖਬਾਰ, ਅਕਾਲੀ, ਸ਼ੁਰੂ ਕਰ ਦਿੱਤਾ। ਹੀਰਾ ਸਿੰਘ ਨੂੰ ਇਸਦਾ ਸਹਾਇਕ ਸੰਪਾਦਕ ਨਿਯੁਕਤ ਕੀਤਾ ਗਿਆ।

ਇਹ ਸਮਾਚਾਰ ਪੱਤਰ ਕੱਟੜ ਸਰਕਾਰ ਵਿਰੋਧੀ ਸੀ ਅਤੇ ਹੀਰਾ ਸਿੰਘ ਨੂੰ ਇਸਦਾ ਸੰਪਾਦਕ ਹੋਣ ਨਾਤੇ ਕਈ ਵਾਰ ਜੇਲ ਯਾਤਰਾ ਕਰਨੀ ਪਈ। 1924 ਵਿੱਚ ਜੇਲ੍ਹ ਤੋਂ ਬਾਹਰ ਆ ਉਨ੍ਹਾਂ ਨੇ ਇੱਕ ਸਾਹਿਤਕ ਮਾਸਿਕ ਪੰਜਾਬੀ ਪੱਤਰ ਫੁਲਵਾੜੀ ਦਾ ਆਰੰਭ ਕੀਤਾ ਜੋ ਪੰਜਾਬੀ ਸਾਹਿਤ ਦੀ ਪ੍ਰਗਤੀਸ਼ੀਲ ਲਹਿਰ ਨੂੰ ਵਿਕਸਿਤ ਕਰਨ ਵਿੱਚ ਇੱਕ ਮੀਲ-ਪੱਥਰ ਬਣ ਨਿਬੜਿਆ ਸੀ।

ਫੁਲਵਾੜੀ 1930 ਤਕ ਅਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ ਸੀ ਅਤੇ ਉਸਦੇ ਬਾਅਦ, ਹੀਰਾ ਸਿੰਘ ਨੂੰ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਗਿਰਫਤਾਰ ਕਰਨ ਸਮੇਂ ਬੰਦ ਹੋਣ ਤੱਕ ਇਹ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਉਨ੍ਹਾਂ ਸ਼ੁਰੁਆਤੀ ਸਾਲਾਂ ਦੇ ਦੌਰਾਨ, ਹੀਰਾ ਸਿੰਘ ਨੇ ਸਿੱਖ ਲੀਗ ਦੇ ਸਕੱਤਰ ਵਜੋਂ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਇੱਕ ਮੈਂਬਰ ਵਜੋਂ ਸੇਵਾ ਕੀਤੀ। ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਰਬ ਹਿੰਦ ਕਾਂਗਰਸ ਕਮੇਟੀ ਦੇ ਮੈਂਬਰ ਵੀ ਸਨ। ਉਹ ਸਰ ਸ਼ਹਾਬੁਦੀਨ ਅਤੇ ਸ਼੍ਰੀ ਐੱਸ ਪੀ ਸਿੰਘ ਦੇ ਨਾਲ ਪੰਜਾਬੀ ਸਭਾ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। 1947 ਵਿੱਚ ਪੰਜਾਬ ਦੀ ਵੰਡ ਦੇ ਬਾਅਦ ਉਹ ਜਲੰਧਰ ਵਿੱਚ ਵੱਸ ਗਏ ਅਤੇ ਫੁਲਵਾੜੀ ਨੂੰ ਫਿਰ ਤੋਂ ਸ਼ੁਰੂ ਕਰ ਲਿਆ।

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਸਫ਼ਰਨਾਮਾ ਅਤੇ ਜੀਵਨੀਆਂ ਅਤੇ ਯਾਦਾਂ[ਸੋਧੋ]

ਫੁਟਕਲ[ਸੋਧੋ]

ਹਵਾਲੇ[ਸੋਧੋ]

  1. Tejwant Singh Gill. "Sant Singh Sekhon: Selected Writings". p. 408.
  2. "Giani Hira Singh 'Dard'".[permanent dead link]
  3. "ਮੇਰੀਆਂ ਕੁਝ ਇਤਿਹਾਸਕ ਯਾਦਾਂ-ਹੀਰਾ ਸਿੰਘ ਦਰਦ". Archived from the original on 2022-01-20. Retrieved 2012-11-16. {{cite web}}: Unknown parameter |dead-url= ignored (|url-status= suggested) (help)