ਸਮੱਗਰੀ 'ਤੇ ਜਾਓ

ਵਿਮਲਾ ਸੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਮਲ ਸੂਦ (ਜਨਮ 1922) ਭਾਰਤ ਵਿੱਚ ਦੰਦਾਂ ਦੀ ਡਾਕਟਰ ਬਣਨ ਵਾਲੀ ਪਹਿਲੀ ਔਰਤ ਸੀ। ਉਨ੍ਹਾਂ ਨੇ 1944 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ।

ਸਿੱਖਿਆ

[ਸੋਧੋ]

ਸੂਦ ਲਾਹੌਰ ਦੇ ਡੀਮੋਂਟੋਰੈਂਸ ਕਾਲਜ ਆਫ਼ ਡੈਂਟਿਸਟਰੀ ਵਿੱਚ ਆਪਣੀ ਕਲਾਸ ਦੇ 30 ਵਿਦਿਆਰਥੀਆਂ ਵਿਚੋਂ ਇਕਲੌਤੀ ਲੜਕੀ ਸੀ।[1] ਉਨ੍ਹਾਂ ਨੇ 1944 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਦੇ ਪਰਿਵਾਰ ਵਿੱਚ ਸਾਰੇ ਡਾਕਟਰ ਸਨ ਅਤੇ ਉਨ੍ਹਾਂ ਨੂੰ ਦੰਦਾਂ ਦਾ ਡਾਕਟਰ ਬਣਨ ਲਈ ਉਤਸ਼ਾਹਤ ਕੀਤਾ ਗਿਆ। ਉਹ ਇੱਕ ਇੰਟਰਸ਼ਿਪ ਲਈ ਨਿਊ ਯਾਰਕ ਚਲੈ ਗਏ ਅਤੇ 1955 ਵਿੱਚ ਮਿਨਸੋਟਾ ਯੂਨੀਵਰਸਿਟੀ ਤੋਂ ਪੀਡੀਆਟ੍ਰਿਕ ਡੈਂਟਿਸਟਰੀ ਵਿੱਚ ਮਾਸਟਰ ਪੂਰੀ ਕਰਕੇ ਅਮਰੀਕਾ ਦੀ ਯਾਤਰਾ ਕੀਤੀ।[2] ਵੰਡ ਤੋਂ ਬਾਅਦ ਸੂਦ ਚੰਡੀਗੜ੍ਹ ਚਲੇ ਗਏ।

ਕਰੀਅਰ

[ਸੋਧੋ]

ਸੂਦ ਵੈਲਿੰਗਡਨ ਹਸਪਤਾਲ (ਹੁਣ ਰਾਮ ਮਨੋਹਰ ਲੋਹੀਆ) ਵਿੱਚ ਕੰਮ ਕਰਦੇ ਸਨ, ਜਿਥੇ ਉਹ ਇੱਕ ਮੋਬਾਈਲ ਵੈਨ ਵਿੱਚ ਪਿੰਡ ਆਉਂਦੇ ਸਨ।[2] ਬਾਅਦ ਵਿੱਚ ਉਹ 'ਜਵਾਹਰ ਲਾਲ ਇੰਸਟੀਚਿਉਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ' ਵਿੱਚ ਕੰਮ ਕਰਨ ਲੱਗੇ।

ਨਵੰਬਰ 2016 ਵਿੱਚ ਉਨ੍ਹਾਂ ਨੇ ਦੰਦਾਂ ਦੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਪੇਸ਼ੇਵਰ ਸਹੁੰ ਚੁੱਕਣ ਲਈ ਇੱਕ ਵ੍ਹਾਈਟ ਕੋਟ ਸਮਾਰੋਹ ਦਾ ਪ੍ਰਬੰਧ ਕੀਤਾ ਸੀ।[3]

ਮਾਨਤਾ ਅਤੇ ਅਵਾਰਡ

[ਸੋਧੋ]

ਸੂਦ ਨੂੰ ਇੰਡੀਅਨ ਡੈਂਟਲ ਐਸੋਸੀਏਸ਼ਨ ਦੁਆਰਾ ਸੀਨੀਅਰ ਸਤਿਕਾਰਤ ਫੈਕਲਟੀ ਵਜੋਂ ਮਾਨਤਾ ਦਿੱਤੀ ਗਈ ਸੀ, ਉਸ ਨੂੰ ਆਈਡੀਏ ਚੰਡੀਗੜ੍ਹ ਦੁਆਰਾ ਅਧਿਆਪਕ ਦਿਵਸ, 5 ਸਤੰਬਰ 2020 'ਤੇ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਡਾ. ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਹਸਪਤਾਲ ਦੀ ਫੈਕਲਟੀ ਦੁਆਰਾ ਪਹਿਲੀ ਮਹਿਲਾ ਦੰਦਾਂ ਦੀ ਡਾਕਟਰ ਵਜੋਂ ਵੀ ਮਾਨਤਾ ਦਿੱਤੀ ਗਈ ਸੀ ਅਤੇ ਉਸ ਦੇ ਜੀਵਨ ਨੂੰ ਇਸ ਵੀਡੀਓ [4] ਨਾਲ ਸਮਾਗਮ ਵਿੱਚ ਮਨਾਇਆ ਗਿਆ ਸੀ। [2][1]

ਹਵਾਲੇ

[ਸੋਧੋ]
  1. 1.0 1.1 "India's Ist woman dentist shares journey". Tribune India. Retrieved 2018-03-06.
  2. 2.0 2.1 2.2 "Nostalgic 90s: When India's 1st woman dentist visited alma mater". Hindustan Times (in ਅੰਗਰੇਜ਼ੀ). 2016-11-23. Retrieved 2018-03-06.
  3. "1st Lady Dentist of the country to hand over White Coats to BDS/MDS 1st Year students at PU | City Air News". cityairnews.com. Archived from the original on 2018-06-22. Retrieved 2018-03-06. {{cite web}}: Unknown parameter |dead-url= ignored (|url-status= suggested) (help)
  4. "Dr. Vimla Sood - India's First Lady Dentist".