ਵਿਮਲੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਮਲੱਕਾ
ਹਲਕਾਅਲੇਰੁ
ਨਿੱਜੀ ਜਾਣਕਾਰੀ
ਜਨਮ1964 (ਉਮਰ 59–60)
ਕੋਲਨਪਕਾ, ਅਲੇਰੁ, ਨਲਗੋਂਡਾ, ਤੇਲੰਗਾਨਾ
ਸਿਆਸੀ ਪਾਰਟੀਤੇਲੰਗਾਨਾ ਸੰਯੁਕਤ ਫਰੰਟ (ਟੀ.ਯੂ.ਐਫ਼.)
ਰਿਹਾਇਸ਼ਹੈਦਰਾਬਾਦ, ਤੇਲੰਗਾਨਾ

ਅਰੁਨੋਦਿਆ ਵਿਮਲਾ (ਜਨਮ 1964) ਨੂੰ ਪ੍ਰਸਿੱਧ ਵਿਮਲੱਕਾ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ ਤੇਲਗੂ ਲੋਕ-ਗਾਇਕਾ ਅਤੇ ਸਮਾਜਿਕ ਕਾਰਜਕਰਤਾ ਹੈ। ਉਸ ਦੀ ਲੋਕ-ਗਾਇਕੀ ਨੂੰ ਅਰੁਨੋਦਿਆ ਸੰਸਕ੍ਰਿਤੀ ਸਮਾਖਯਾ (ਏ.ਸੀ.ਐਫ) ਦੇ ਤੌਰ 'ਤੇ ਜਾਣਿਆ ਜਾਂਦਾ ਹੈ। [1] ਉਹ ਤੇਲੰਗਾਨਾ ਰਾਜ ਦੀ ਸਿਰਜਣਾ ਲਈ ਸਾਂਝੀ ਐਕਸ਼ਨ ਕਮੇਟੀ ਦੀ ਪ੍ਰਧਾਨ ਵੀ ਹੈ।

ਮੁੱਢਲਾ ਜੀਵਨ[ਸੋਧੋ]

ਵਿਮਲੱਕਾ ਦਾ ਜਨਮ ਨਲਗੋਂਡਾ ਜ਼ਿਲੇ ਦੇ ਅਲਰ ਪਿੰਡ ਵਿੱਚ ਨਰਸਿਮਾਯਾ ਅਤੇ ਬੈਂਡਰੂ ਨਰਸਿਮਾਯਾ ਦੇ ਘਰ ਹੋਇਆ, ਜੋ ਤੇਲੰਗਾਨਾ ਦੇ ਵਿਦਰੋਹ ਵਿੱਚ ਹਿੱਸਾ ਲੈਣ ਵਾਲੇ ਤੇਲੰਗਾਨਾ ਦੇ ਇਨਕਲਾਬੀ ਸਨ। ਉਹ ਕੁਰਮਾ ਕਮਿਊਨਟੀ ਨਾਲ ਸਬੰਧਤ ਹੈ। ਉਹ ਪੰਜ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ। ਉਸਨੇ ਆਪਣੀ ਗ੍ਰੈਜੂਏਸ਼ਨ ਭੋਂਗੀਰ ਵਿੱਚ ਕੀਤੀ ।

ਜ਼ਿੰਦਗੀ[ਸੋਧੋ]

ਵਿਮਲੱਕਾ ਆਪਣੇ ਪਿਤਾ ਦੇ ਬਗਾਵਤੀ ਸੁਰ ਤੋਂ ਬਹੁਤ ਪ੍ਰਭਾਵਤ ਸੀ। ਉਸਨੇ ਛੋਟੀ ਉਮਰ ਵਿੱਚ ਹੀ ਕਾਰਕੁੰਨ ਰਾਮ ਸੱਤਾਈਆ ਦੀ ਹੌਂਸਲੇ ਅਫਜਾਈ ਨਾਲ ਗਾਉਣਾ ਸ਼ੁਰੂ ਕੀਤਾ। ਉਸਨੇ ਜੋਗੀਨੀ ਪ੍ਰਣਾਲੀ ਵਿਰੁੱਧ ਲੜਾਈ ਲੜੀ। ਉਹ ਇਕ ਨਾਗਰਿਕ ਅਧਿਕਾਰਾਂ ਕਾਰਕੁੰਨ ਔਰਤ ਸੀ।

ਉਹ 1995 ਤੋਂ ਤੇਲੰਗਾਨਾ ਰਾਜ ਲਈ ਲੜ ਰਹੀ ਹੈ। [2] ਉਹ ਹੁਣ ਲੋਕ ਸੰਗੀਤ ਸਮਾਰੋਹਾਂ, ਤੇਲੰਗਾਨਾ ਧੂਮ-ਧਾਮ ਅਤੇ ਬਥੂਕਮਾ ਉਤਸਵ ਦਾ ਆਯੋਜਨ ਕਰ ਕੇ ਤੇਲੰਗਾਨਾ ਜ਼ਿਲ੍ਹਿਆਂ ਦਾ ਦੌਰਾ ਕਰ ਰਹੀ ਹੈ। [3]

ਉਸਨੇ ਸੀ.ਪੀ.ਆਈ. (ਐਮ) ਜਨਸ਼ਕਤੀ ਦੇ ਇਨਕਲਾਬੀ ਪਾਰਟੀ ਨੇਤਾ ਕੂਰਾ ਦਵੇਂਦਰ ਨਾਲ ਵਿਆਹ ਕਰਵਾ ਲਿਆ ਸੀ। ਉਹ ਅਰੁਨੋਦਿਆ ਕਲਚਰਲ ਫੈਡਰੇਸ਼ਨ (ਏ.ਸੀ.ਐਫ) ਦੀ ਪ੍ਰਧਾਨ ਹੈ, ਜਿਸਨੇ ਸਭਿਆਚਾਰਕ ਫੈਡਰੇਸ਼ਨ ਦੇ ਮੀਤ ਪ੍ਰਧਾਨ ਮੋਹਨ ਬੈਰਾਗੀ ਦੇ ਤਾਲਮੇਲ ਨਾਲ ਉਨ੍ਹਾਂ ਦੇ ਸਭਿਆਚਾਰਕ ਪ੍ਰੋਗਰਾਮਾਂ ਦੁਆਰਾ ਤੇਲੰਗਾਨਾ ਰਾਜ ਦੇ ਗਠਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਵੱਖਰੇ ਤੇਲੰਗਾਨਾ ਰਾਜ ਅੰਦੋਲਨ ਦੌਰਾਨ ਉਸਦੇ ਕੋਲ ਪੁਲਿਸ ਦੇ ਕਈ ਕੇਸ ਵੀ ਹਨ।[ਸਪਸ਼ਟੀਕਰਨ ਲੋੜੀਂਦਾ] ਉਹ ਆਪਣੇ ਸਭਿਆਚਾਰਕ ਸੰਗਠਨ ਦੇ ਸਹਿਯੋਗੀਆਂ ਮੋਹਨ ਬੈਰਾਗੀ, ਸੰਤੋਸ਼, ਵੈਂਕਟ, ਮੱਲੂ ਅਤੇ ਹੋਰਾਂ ਨਾਲ 4 ਮਹੀਨਿਆਂ ਲਈ ਜੇਲ੍ਹ ਵਿੱਚ ਸੀ। ਹੁਣ ਉਹ ਆਪਣੀ ਸੰਸਥਾ ਤੇਲੰਗਾਨਾ ਯੂਨਾਈਟਿਡ ਫਰੰਟ (ਟੀਯੂਐਫ) ਦੇ ਨਾਲ ਪ੍ਰਧਾਨਗੀ ਵਜੋਂ ਸਮਾਜਿਕਾ ਤੇਲੰਗਾਨਾ ਲਈ ਕੰਮ ਕਰ ਰਹੀ ਹੈ।

ਉਸਦੀ ਸੱਸ ਕੂਰਾ ਮੱਲਾਮਾ (101) ਦੀ 31 ਜਨਵਰੀ 2019 ਨੂੰ ਵੇਮੂਲਾਵਾੜਾ ਰਾਜੰਨਾ ਸਿਰੀਸੀਲਾ ਜ਼ਿਲ੍ਹਾ, ਤੇਲੰਗਾਨਾ ਵਿਖੇ ਮੌਤ ਹੋ ਗਈ।  

ਹਵਾਲੇ[ਸੋਧੋ]

  1. Oct 27, TNN |; 2010; Ist, 20:54. "Gaddar unveils TPF flag | Hyderabad News - Times of India". The Times of India (in ਅੰਗਰੇਜ਼ੀ). Retrieved 2020-03-20.{{cite web}}: CS1 maint: numeric names: authors list (link)
  2. "ਪੁਰਾਲੇਖ ਕੀਤੀ ਕਾਪੀ". Archived from the original on 2016-03-07. Retrieved 2020-02-22. {{cite web}}: Unknown parameter |dead-url= ignored (help)
  3. "Name panel for creation of Telangana, says MLC". The Hindu. 4 February 2010. Retrieved 21 February 2020.