ਵਿਲਫਰੇਡ ਓਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਲਫਰੇਡ ਓਵਨ ਇੱਕ ਅੰਗਰੇਜ਼ੀ ਕਵੀ ਸੀ ਜਿਸਨੇ ਬਹੁਤ ਘੱਟ ਕਵਿਤਾਵਾਂ ਦੇ ਨਾਲ ਬਹੁਤ ਜਿਆਦਾ ਪ੍ਰਸਿੱਧੀ ਖੱਟੀ।

ਜਨਮ[ਸੋਧੋ]

ਵਿਲਫਰੇਡ ਓਵਨ ਦਾ ਜਨਮ 1893 ਨੂੰ ਇੰਗਲੈਂਡ ਵਿੱਚ ਹੋਇਆ।

ਸਿੱਖਿਆ[ਸੋਧੋ]

ਉਸ ਨੇ ਆਪਣੀ ਸਾਰੀ ਪੜ੍ਹਾਈ ਲੰਦਨ ਦੇ ਵਿਸ਼ਵਵਿਦਿਆਲੇ ਤੋਂ ਪ੍ਰਾਪਤ ਕੀਤੀ।

ਨੌਕਰੀ[ਸੋਧੋ]

ਸੰਨ 1913 ਵਿੱਚ ਉਹ ਫ਼ਰਾਂਸ ਚਲਾ ਗਿਆ। ਉਸ ਸਮੇਂ ਦੇ ਦੌਰਾਨ ਦੀਆਂ ਕੁੱਝ ਕਵਿਤਾਵਾਂ ਹੁਣ ਉਪਲਬਧ ਹਨ ਪਰ ਉਹ ਉਸ ਸਮੇਂ ਪ੍ਰਕਾਸ਼ਿਤ ਨਹੀਂ ਹੋਇਆਂ ਸਨ। ਸੰਨ 1915 ਵਿੱਚ ਓਵਨ ਫੌਜ ਵਿੱਚ ਭਰਤੀ ਹੋ ਗਿਆ ਅਤੇ ਮੋਰਚੇ ਬਣਾ ਕੇ ਲੜਨ ਦਾ ਉਸ ਦਾ ਅਨੁਭਵ ਉਸ ਦੀ ਕਾਵਿ ਰਚਨਾ ਦਾ ਵਿਸ਼ੇ ਵਸਤੂ ਬਣ ਗਿਆ। ਉਸ ਦੀਆਂ ਕਵਿਤਾਵਾਂ ਯੁੱਧ ਦੀ ਬਾਰਬਰਤਾ ਉੱਪਰ ਉਸਦੀ ਉਦਾਸੀ ਅਤੇ ਗੁੱਸੇ ਨੂੰ ਦਰਸਾਉਂਦੀਆਂ ਹਨ। ਜਦੋਂ 1917 ਵਿੱਚ ਯੁੱਧ ਦੇ ਦੌਰਾਨ ਉਹ ਜ਼ਖਮੀ ਹੋ ਗਿਆ ਤਾਂ ਉਸਨੂੰ ਏਡਿਨਬਰਾ ਭੇਜ ਦਿੱਤਾ ਗਿਆ।

ਮੌਤ[ਸੋਧੋ]

ਸੰਨ 1918 ਦੇ ਅਗਸਤ ਵਿੱਚ ਓਵਨ ਵਾਪਸ ਫ਼ਰਾਂਸ ਆ ਗਿਆ। ਯੁੱਧ ਸਮਾਪਤ ਹੋਣ ਤੋਂ ਕੁੱਝ ਦਿਨ ਪਹਿਲਾਂ ਨਵੰਬਰ 'ਚ ਉਸਦੀ ਮੌਤ ਹੋ ਗਈ।

ਕਵਿਤਾਵਾਂ[ਸੋਧੋ]

ਏਡਿਨਬਰਾ 'ਚ ਕਵੀ ਦੀ ਮੁਲਾਕਾਤ ਸੀਜਫਰਾਇਡ ਸੈਸੂਨ ਨਾਲ ਹੋਈ ਜਿਸਨੇ ਓਵਨ ਦੀ ਮੌਤ ਤੋਂ ਬਾਅਦ ਉਸਨੇ ਓਵਨ ਦੀਆਂ ਕਵਿਤਾਵਾਂ ਨੂੰ ਛਪਵਾਇਆ।

ਹਲਾਲੇ[ਸੋਧੋ]