ਵਿਵਾਨਤਾ (ਸੂਰਜਕੁੰਡ), ਤਾਜ
ਵਿਵਾਨਤਾ (ਸੂਰਜਕੁੰਡ) ਭਾਰਤ ਦੇ ਹਰਿਆਣਾ ਰਾਜ ਦੇ ਫਰੀਦਾਬਾਦ ਸ਼ਹਿਰ ਵਿਖੇ ਸਥਿਤ ਇੱਕ ਪੰਜ ਸਿਤਾਰਾ ਹੋਟਲ ਹੈ. ਵਿਵਾਨਤਾ, ਤਾਜ ਇੱਕ ਪੰਜ ਸਿਤਾਰਾ ਭਾਰਤੀ ਹੋਟਲ ਦੀ ਚੇਨ ਹੈ ਜਿਸ ਦੀ ਸ਼ੁਰੂਆਤ ਸਤੰਬਰ, 2010 ਵਿੱਚ ਹੋਈ ਸੀ. ਇਹ ਹੋਟਲ ਚੇਨ, ਇੰਡੀਅਨ ਹੋਟਲ ਕੰਪਨੀ ਲਿਮਿਟਡ ਦਾ ਹੀ ਹਿੱਸਾ ਹੈ ਜੋ ਕਿ ਟਾਟਾ ਗਰੁਪ ਦੀ ਇੱਕ ਸਹਾਇਕ ਕੰਪਨੀ ਹੈ. ਵਿਵਾਨਤਾ ਬ੍ਰਾਂਡ ਦੀ ਸ਼ੁਰੂਆਤ ਤਾਜ ਹੋਟਲ ਅਤੇ ਪੇਲੇਸ (ਜੋ ਕਿ ਇੰਡੀਅਨ ਹੋਟਲ ਕੰਪਨੀ ਲਿਮਿਟਡ ਦੇ ਨਾਮ ਨਾਲ ਵੀ ਜਾਣੀ ਜਾਦੀ ਹੈ) ਦੇ ਇੱਕ ਆਰਕੀਟੈਕਚਰ ਹਿੱਸੇ ਦੇ ਤੋਰ ਤੇ ਹੋਈ ਸੀ. ਵਿਵਾਨਤਾ ਹੋਟਲ ਚੇਨ ਦੀ ਸ਼ੁਰੂਆਤ ਕੁੱਲ 19 ਹੋਟਲ ਭਾਰਤ ਵਿੱਚ ਵੱਖ- ਵੱਖ ਜਗਹ ਤੇ ਖੋਲ ਕੇ ਕੀਤੀ ਗਈ. ਵਿਵਾਨਤਾ ਨਾਮ ਇੱਕ ਸ਼ਬਦ “ਵਿਵਾਂਤ” ਤੋ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਆਧੁਨਿਕਤਾ ਅਤੇ ਬਹੁਮੁਲਿਆ ਚੀਜਾ ਦੀ ਕਦਰ[1]
ਲੋਕੈਸ਼ਨ
[ਸੋਧੋ]ਵਿਵਾਨਤਾ ਸੂਰਜਕੁੰਡ ਦੱਖਣੀ ਦਿਲੀ ਦੇ ਵਿਵਸਾਇਕ ਅਤੇ ਰਿਹਾਇਸ਼ੀ ਇਲਾਕੇ ਤੋ ਕੁਛ ਹੀ ਮਿੰਟਾ ਦੀ ਦੂਰੀ ਤੇ ਸਥਿਤ ਹੈ. ਇਸ ਆਧੁਨਿਕ ਵਿਲਾਸਤਾ ਵਾਲੇ ਹੋਟਲ ਦੀ ਬਾਲਕੋਨੀ ਤੋ ਸੂਰਜਕੁੰਡ (ਦਸਵੀ ਸਤਾਬਦੀ ਦਾ ਇੱਕ ਸਰੋਵਰ) ਸਿਰਫ ਇੱਕ ਕਿਲੋਮੀਟਰ ਦੂਰ ਸਥਿਤ ਹੈ. ਇਸ ਤੋ ਇਲਾਵਾ ਲੋਟਸ ਟੇਮ੍ਪ੍ਲ ਤੋ 13 ਕਿਲੋਮੀਟਰ ਦੀ ਦੂਰੀ ਤੇ ਹੈ.[2]
ਵਿਵਾਨਤਾ ਸੂਰਜਕੁੰਡ ਵਿੱਚ ਕੁਲ ਮਿਲਾ ਕੇ 286 ਕਮਰੇ ਅਤ ਸੀਉਟ ਮੋਜੂਦ ਹਨ. ਇਸ ਆਧੁਨਿਕ ਹੋਟਲ ਦੇ ਸਜਾਵਟੀ ਕਮਰੇ ਅਤੇ ਸੁਇਟ ਦੇ ਫਲੋਰ ਲੱਕੜ ਦੇ ਬਣੇ ਹਨ. ਹੋਟਲ ਦੇ ਸਾਰੇ ਕਮਰੇਆ ਵਿੱਚ ਫ੍ਰੀ ਵਾਈ ਫਾਈ, ਮਿਨੀਬਾਰ (ਫੀ ਨਾਲ) ਦੀਆ ਸਹੂਲਤਾ ਉਪਲਬਧ ਹਨ. ਵਿਲਾਸਤਾ ਵਾਲੇ ਖਾਸ ਕਮਰੇਆ ਅਤੇ ਸੁਇਟ ਵਿੱਚ ਅਲਗ ਤੋ ਬੈਠਣ ਦੀ ਜਗਹ ਅਤੇ ਕੰਚ ਦੇ ਬਣੇ ਲਾਜ ਦੀਆ ਸੁਵਿਧਾਵਾ ਹਨ.
ਭੋਜਨ ਦਾ ਤਲਾਬ
[ਸੋਧੋ]ਵਿਵਾਨਤਾ ਸੂਰਜਕੁੰਡ, ਆਪਣੇ ਮਹਿਮਾਨਾ ਨੂੰ ਫ੍ਰੀ ਨਾਸ਼ਤੇ ਦੀ ਸੁਵਿਧਾ ਦਿੰਦਾ ਹੈ ਅਤੇ ਇਸ ਤੋ ਇਲਾਵਾ ਇਸ ਵਿੱਚ ਡਾਇਨਿੰਗ ਵਾਸਤੇ ਆਮ ਤੋ ਲੈ ਕੇ ਖਾਸ ਕਿਸਮ ਦੇ ਪਕਵਾਨਾ ਵਾਸਤੇ ਅੱਲਗ ਅੱਲਗ ਰੇਸਤਰਾ ਮੋਜੂਦ ਹਨ. ਇਸ ਹੋਟਲ ਵਿੱਚ ਕੁਲ ਮਿਲਾ ਕੇ ਛੇ ਤਰਹ ਦੇ ਰੇਸਤਰਾ ਮੋਜੂਦ ਹਨ
- ਪਰਾਂਦਾ: ਹੋਟਲ ਵਿੱਚ ਮੋਜੂਦ ਪਰਾਂਦਾ ਰੇਸਤਰਾ ਵਿੱਚ ਪੰਜਾਬੀ ਪਕਵਾਨ ਹੀ ਪਰੋਸੇ ਜਾਂਦੇ ਹਨ. ਇਸ ਰੇਸਤਰਾ ਵਿੱਚ ਪਕਵਾਨ ਸਿਰਫ ਦੁਪਹਿਰ ਅਤੇ ਰਾਤ ਨੂੰ ਹੀ ਉਪਲਬਧ ਹੁੰਦੇ ਹਨ. ਇਸ ਰੇਸਤਰਾ ਵਿੱਚ ਪਰੋਸੇ ਜਾਣ ਵਾਲੇ ਸਾਰੇ ਪੰਜਾਬੀ ਪਕਵਾਨ ਕੁਦਰਤੀ ਤੱਤਵਾ ਤੋ ਪ੍ਰਭਾਵਿਤ ਹੁੰਦੇ ਹਨ
- ਸੇਲਸੀਅਸ: ਸੇਲਸੀਅਸ ਵਿਵਾਨਤਾ ਸੂਰਜਕੁੰਡ ਵਿੱਚ ਇੱਕ ਚਾਰੋ ਪਾਸੋ ਕੰਚ ਦਾ ਬਣਿਆ ਅਰੇ ਪਾਣੀ ਨਾਲ ਭਰਿਆ ਹੋਇਆ ਰੇਸਤਰਾ ਹੈ ਜਿਸ ਵਿੱਚ ਕਈ ਤਰਹ ਦੇ ਗ੍ਰਿਲ ਅਤੇ ਬਾਰਬੀ ਕਿਉਬ ਪਕਵਾਨ ਪੇਸ਼ ਕਰਦਾ ਹੈ
- ਓਸਿਸ: ਓਸਿਸ ਹੋਟਲ ਵਿਖੇ ਮੋਜੂਦ 24 ਘੰਟੇ ਸੇਵਾਵਾ ਪ੍ਰਦਾਨ ਕਰਨ ਵਾਲਾ ਰੇਸਤਰਾ ਹੈ. ਇਸ ਰੇਸਤਰਾ ਦੇ ਮੇਨੂ ਵਿੱਚ ਸਭ ਤਰਹ ਦੇ ਪਕਵਾਨ ਸ਼ਾਮਿਲ ਹਨ
- ਇਸੀ: ਹੋਟਲ ਵਿੱਚ ਇਸੀ ਨਾਮ ਤੋ ਇੱਕ ਬਾਰ ਵੀ ਮੋਜੂਦ ਹੈ ਜੋ ਕਿ ਦੁਪਹਿਰ ਬਾਦ ਤੋ ਅੱਧੀ ਰਾਤ ਤੱਕ ਸੇਵਾਵਾ ਦਿੰਦਾ ਹੈ
- ਟੇਡੋ: ਟੇਡੋ ਵਿਵਾਤਾ ਸੂਰਜਕੁੰਡ ਵਿਖੇ ਇੱਕ ਬੇਕਰੀ ਹੈ ਜੋ ਕਿ ਖਾਸ ਤੋਰ ਤੇ ਪ੍ਰਮਾਣਿਤ ਪੇਸਟਰੀਆ ਵਾਸਤੇ ਮਸ਼ਹੂਰ ਹੈ.
- ਆਰਟ ਲੋਂਜ: ਆਰਟ ਲੋਂਜ ਵਿਵਾਨਤਾ ਵਿੱਚ ਸਿਰਫ ਚਾਹ ਅਤੇ ਕੋਫ਼ੀ ਦਾ ਹੀ ਆਨੰਦ ਮਾਣਿਆ ਜਾ ਸਕਦਾ ਹੈ.[3]
ਇਹਨਾ ਤੋ ਇਲਾਵਾ ਹੋਟਲ ਵਿੱਚ ਇੱਕ ਵਿਵਸਾਇਕ ਸੇਟਰ, ਵਪਾਰਿਕ ਮਿਟਿਗ ਵਾਸਤੇ ਮੋਜੂਦ ਹਨ, ਜੋ ਕਿ ਛੇ ਲੋਕਾ ਦੀ ਮੇਹਮਾਨ ਨਵਾਜੀ ਕਰ ਸਕਦੇ ਹਨ. ਹੋਟਲ ਵਿੱਚ ਛੇ ਕੋਨ੍ਫ੍ਰੇਸ ਹਾਲ ਵੀ ਮੋਜੂਦ ਹਨ ਜਿਨਾ ਦੀ ਛਮਤਾ 800 ਤੋ ਲੈ ਕੇ 90 ਮਹਿਮਾਨ ਦੀ ਮਹਿਮਾਨ ਨਾਵਾਜੀ ਦੀ ਹੈ. ਹੋਟਲ ਮੇਹਮਾਨਾ ਨੂੰ ਕਸਰਤ ਵਾਸਤੇ ਜਿਮ ਦੀਆ ਸੁਵਿਧਾਵਾ ਵੀ ਉਪਲਬਧ ਕਰਵਾਉਂਦਾ ਹੈ.[4]
ਹਵਾਲੇ
[ਸੋਧੋ]- ↑ "Taj Hotels launches new brand identity, 'Vivanta by Taj'". eventfaqs.com. 15 September 2010. Retrieved 9 January 2016.
- ↑ "About Vivanta By Taj Surajkund Ncr". cleartrip.com. Retrieved 9 January 2016.
- ↑ "Taj Hotels Rooms and Suites". vivanta.tajhotels.com. Retrieved 9 January 2016.
- ↑ "Taj Hotels Meet & Celebrate". vivanta.tajhotels.com. Retrieved 9 January 2016.