ਵਿਸ਼ਵਕਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਸ਼ਵਕਰਮਾ
ਹਿੰਦੂ ਦੇਵੀ ਦੇਵਤਾ
ਸੰਸਕ੍ਰਿਤ ਵਰਣਾਂਤਰ विश्वकर्मा
ਨਿਵਾਸ ਸਵਰਗ
ਫਾਟਕ  ਫਾਟਕ ਆਈਕਨ   ਹਿੰਦੂ ਧਰਮ


ਵਿਸ਼ਵਕਰਮਾ ਦੀ ਸਭ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਦੀ ਦੇਣ ਹੈ, ਉਹਨਾਂ ਨੂੰ 'ਕਿਰਤ ਦਾ ਦੇਵਤਾ' ਆਖਿਆ ਜਾਂਦਾ ਹੈ | ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿੱਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿੱਚ ਵਰਤੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ | ਸੰਸਾਰ ਦੇ ਸੱਤ ਅਜੂਬਿਆਂ ਦੇ ਨਿਰਮਾਣ ਵਿੱਚ ਵੀ ਬਾਬਾ ਵਿਸ਼ਵਕਰਮਾ ਦੁਆਰਾ ਦਰਸਾਈ ਭਵਨ ਨਿਰਮਾਣ ਕਲਾ ਝਲਕਦੀ ਹੈ |

ਇਤਿਹਾਸ[ਸੋਧੋ]

ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਵਿੱਚ ਵੀ ਬਾਬਾ ਵਿਸ਼ਵਕਰਮਾ ਦਾ ਜ਼ਿਕਰ ਮਿਲਦਾ ਹੈ | ਬਾਬਾ ਵਿਸ਼ਵਕਰਮਾ ਨੂੰ ਇੰਜੀਨੀਅਰਿੰਗ ਦਾ ਦੇਵਤਾ ਵੀ ਕਿਹਾ ਜਾਂਦਾ ਹੈ | ਮਹਾਂਭਾਰਤ ਅਤੇ ਪੁਰਾਣਾਂ ਵਿੱਚ ਉਨ੍ਹਾਂ ਨੂੰ ਦੇਵਤਿਆਂ ਦਾ ਮੁੱਖ ਇੰਜੀਨੀਅਰ ਵਰਨਣ ਕੀਤਾ ਗਿਆ ਹੈ | ਇੱਕ ਉਪ-ਵੇਦ ਜਿਸ ਵਿੱਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ | ਪੁਰਾਣੇ ਮਹਾਭਾਰਤ ਦੇ ਖਿਲ ਭਾਗ ਸਾਰੇ ਵਿਸ਼ਵਕਰਮਾ ਨੂੰ ਆਦਿ ਵਿਸ਼ਵਕਰਮਾ ਮੰਨਦੇ ਹਨ। ਹੇਠ ਲਿਖਿਆ ਸਲੋਕ

बृहस्पते भगिनी भुवना ब्रह्मवादिनी।
प्रभासस्य तस्य भार्या बसूनामष्टमस्य च।
'विश्वकर्मा सुतस्तस्यशिल्पकर्ता प्रजापतिः।।16।।

ਵਿਸ਼ਵਕਰਮਾ ਦਿਵਸ[ਸੋਧੋ]

ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ਉੱਤੇ ਹਰ ਰਾਜ ਮਿਸਤਰੀ, ਤਰਖਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿੱਚ ਪੂਜਾ ਕਰਦੇ ਹਨ | ਇਸ ਸ਼ੁੱਭ ਦਿਹਾੜੇ ਉੱਤੇ ਬਾਬਾ ਜੀ ਦੀ ਦੱਸੀ ਦਸਤਕਾਰੀ ਦੀ ਕਲਾ ਅਤੇ ਉੱਚ-ਦਾਰਸ਼ਨਿਕਤਾ ਨੂੰ ਧਾਰਨ ਕਰਨ ਦੀ ਪ੍ਰਤਿੱਗਿਆ ਕਰੀਏ |

ਅਰਦਾਸ[ਸੋਧੋ]

ੴ ਸਤਿਗੁਰ ਪ੍ਰਸਾਦਿ । (ਅਰਦਾਸ ਬਾਬਾ ਸ਼੍ਰੀ ਵਿਸ਼ਵਕਰਮਾ ਜੀ ਦੀ

ਓਮ ਆਦਿ ਸ਼ਕਤੀ । ਅਲਖ ਪੁਰਖ ਸ਼ਬਦ ਸਾਖੀ ਬਾਣੀ ਬ੍ਰਹਮਾਂ ਵੇਦ ਭਾਖੀ ਉਸਤਤ ਪੁਰਖ ਅਕਾਲ, ਜਗ ਮੇ ਜੋਤ ਜੋਤ ਮੇਂ ਜਾਤ । ਸਭ ਬ੍ਰਹਮਾ ਤੇ ਉਤਪਾਤ । ਬ੍ਰਹਮਾ ਤੋਂ ਵਿਸ਼ਵਕਰਮਾ ਭਏ, ਜੋਤ ਹੋਈ ਪ੍ਰਕਾਸ਼ । ਵਿਸ਼ਵਕਰਮਾ ਜੀ ਕਰੇ ਹੈਂ ਕਾਮ । ਰਾਮ ਨਾਮ ਕਾ ਧਰੇਂ ਹੈਂ ਧਿਆਨ ਵਿਸ਼ਵ ਕੇ ਆਰਾਮ ਕੋ ਦੇਵਤਾ ਕੋ ਦੇਵਲ ਬਣਾਏ ਬਿਸਰਾਮ ਕੋ। ਵਿਸ਼ਵਕਰਮਾ ਕੇ ਧਿਆਨ ਕਾਮ ਬਣੇ ਹੈਂ ਬਕੁੰਠ ਧਾਮ, ਰਾਤ ਕੇ ਆਰਾਮ ਕੋ । ਸ਼ਿਵਾ ਕੇ ਸ਼ਿਵਾਲੇ ਔਰ ਦੁਰਗਾ ਕੇ ਦਿਵਾਲੇ, ਬਣਾ ਦਿਏ ਭਵਨ ਬਿਸਰਾਮ ਕੋ। ਨੌਂ ਗ੍ਰਹਿ ਬਾਰਾਂ ਰਾਸ ਪੰਦਰਾਂ ਤਿੱਥਾਂ ਕਰਿਓ ਕਟਾਸ। ਰਾਖਿਆ ਗੁਣੀਆ ਬਾਧਓ ਸੂਤ। ਨਲ ਰਾਜਾ ਵਿਸ਼ਵਕਰਮਾ ਕੇ ਪੂਤ । ਬਾਂਧ ਦਈ ਖਾਈ ਰਾਮ ਨਾਮ ਕੀ ਦੁਹਾਈ ਪਾਈ। ਰਾਮ ਨਾਮ ਉਚਰੇ ਤੋਂ ਸਾਗਰ ਮੈਂ ਤਰੇ ਹੈਂ। ਸਿਲੋਂ ਕੇ ਸੇਤੁ ਬੰਨ੍ਹ, ਲੰਕ ਪਰ ਧਾਇ ਰਾਮ, ਕੇਤੇ ਸੰਗ ਦੇਵਤਾ, ਕੇਤੇ ਕੂਪ ਚੜ੍ਹੇ ਹੈਂ। ਭਏ ਪਾਰ ਅਰ ਜੈਂ ਕਪ ਬਾਦਰ ਜਿਉਂ ਗਰਜੈ, ਰਾਮ ਨਾਮ ਕਹਿਤ, ਕਰ ਮੈਂ ਨਿਸ਼ਾਨ ਫਰੇ ਹੈਂ। ਖੁਸੀ ਹੋਏ ਕਹੇ ਨਲ ਰਾਮ ਚੰਦ ਪਾਇ ਮਲ, ਧੰਨ ਵਿਸ਼ਵਕਰਮਾ ਤੇਰੇ ਕੀਏ ਕਾਮ ਸਰੇ ਹੈਂ। ਪੈਹਲੇ ਬਣੀ ਐਹਰਨ, ਲੋਹੇ ਕੀ ਬੈਰਨ, ਵਿਸ਼ਵਕਰਮਾ ਸੈਰਨ, ਰਚੀ ਧਰ ਧਿਆਨ ਹੈਂ। ਸੰਨੀ ਹਥੌੜਾ ਔਰ ਖਲੋਂ ਕਾ ਜੋੜਾ, ਸਭ ਕਾਮ ਕੋ ਨਛੋੜਾ, ਸਜ ਸਿਲਪ ਸਮਾਨ ਹੈਂ ਬਰਤਨ ਕੇ ਹਥੌੜਾ ਟਾਂਕੀ, ਈਟਨ ਕੋ ਤੇਸੀ ਕਾਂਡੀ ਕਲਮ ਗਜ ਕਾਨੀ ਥਾਪੀ ਨਹਿਲਾ ਨਿਸ਼ਾਨ ਹੈਂ। ਤੇਸਾ ਔਰ ਆਰੀ ਤਾਂ ਸਥਰਾ ਪਰਕਾਰ ਸੂਤ ਖੀਸ ਤਾਂ ਖਰਾਦਨਾ ਔਰ ਵਰਮਾ ਘੂਮਾਨ ਹੈਂ। ਬੰਗਲਾ ਮਹੌਲ ਹਰੀ ਗੁਬੰਦ ਦਰਵਾਜਾ ਬਾਰਾਂਦਰੀ ਪਿੰਜਰਾ ਝਰੋਖਾ ਤੇ ਮੇਹਰਾਬ ਹੈ। ਆਸੀ ਨਿਕਾਸੀ ਚਿੱਤਰਕਾਰੀ ਉਸਾਰੀ ਸਾਰੀ ਰਚਨਾ ਅਪਾਰ ਜੋ ਉਸਤਾਦ ਕੇ ਯਾਦ ਹੈਂ। ਤੇਰੀਆਂ ਕਲਾਂ ਕੇ ਜੋਰ ਕਾਰਖਾਨੇ ਦੀਏ ਤੋਰ, ਯੁਕਤੀਉਂ ਕੇ ਬਲ ਸਾਰੇ ਜਗਤ ਮੇਂ ਆਬਾਦ ਹੈਂ। ਪ੍ਰਿਥਵੀ ਕੀ ਪਤ ਤੁਮ ਆਪ ਹੀ ਦਿਆਲ ਭਏ, ਧੰਨ ਵਿਸ਼ਵਕਰਮਾ ਤੁਮ ਬੜੇ ਉਸਤਾਦ ਹੈਂ॥ ਧੰਨ ਵਿਸ਼ਵਕਰਮਾ ਤੁਮ ਬੜੇ ਉਸਤਾਦ ਹੈਂ॥ ਜੈ ਬਾਬਾ ਵਿਸ਼ਵਕਰਮਾ ਜੀ ਦੀ।

ਹਵਾਲੇ[ਸੋਧੋ]

ਸ੍ਰੇਣੀ:ਵਿਸ਼ਵਕਰਮਾ