ਸਮੱਗਰੀ 'ਤੇ ਜਾਓ

ਵਿਸ਼ਵ ਫ਼ਿਲਾਸਫ਼ੀ ਦਿਹਾੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸ਼ਵ ਫ਼ਿਲਾਸਫ਼ੀ ਦਿਹਾੜਾ
ਮਿਤੀਤੀਜਾ ਵੀਰਵਾਰ in ਨਵੰਬਰ
2023 ਮਿਤੀਨਵੰਬਰ ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2024 ਮਿਤੀਨਵੰਬਰ ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2025 ਮਿਤੀਨਵੰਬਰ ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2026 ਮਿਤੀਨਵੰਬਰ ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
ਬਾਰੰਬਾਰਤਾਸਾਲਾਨਾ

ਵਿਸ਼ਵ ਫ਼ਿਲਾਸਫ਼ੀ ਦਿਹਾੜਾ ਜਾਂ ਦਿਨ ਦਾ ਐਲਾਨ  ਯੂਨੈਸਕੋ ਨੇ ਨਵੰਬਰ ਦੇ ਹਰ ਤੀਜੇ ਵੀਰਵਾਰ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਇਹ ਪਹਿਲੀ ਵਾਰ 21 ਨਵੰਬਰ 2002 ਨੂੰ ਮਨਾਇਆ ਗਿਆ ਸੀ।

ਹਰ ਸਾਲ ਵਿਸ਼ਵ ਦਰਸ਼ਨ ਦਿਨ ਦਾ ਜਸ਼ਨ ਨਵੰਬਰ ਦੇ ਤੀਜੇ ਵੀਰਵਾਰ ਨੂੰ ਮਨਾਉਣ ਰਾਹੀਂ, ਯੂਨੈਸਕੋ ਨੇ ਮਨੁੱਖੀ ਵਿਚਾਰਾਂ ਦੇ ਵਿਕਾਸ ਲਈ, ਹਰੇਕ ਸਭਿਆਚਾਰ ਲਈ ਅਤੇ ਹਰੇਕ ਵਿਅਕਤੀ ਲਈ ਦਰਸ਼ਨ ਦੀ ਸਥਾਈ ਮਹੱਤਤਾ ਨੂੰ ਦਰਸਾਇਆ ਹੈ। ਯੂਨੈਸਕੋ ਹਮੇਸ਼ਾ ਦਰਸ਼ਨ ਨਾਲ ਨੇੜਿਓਂ ਜੁੜਿਆ ਹੋਇਆ ਹੈ - ਸਿਧਾਂਤਕ ਜਾਂ ਆਦਰਸ਼ ਦਰਸ਼ਨ ਨਾਲ ਨਹੀਂ ਸਗੋਂ ਆਲੋਚਨਾਤਮਿਕ ਪੜਤਾਲ ਨਾਲ ਜੋ ਇਸ ਨੂੰ ਅੰਤਰਰਾਸ਼ਟਰੀ ਸੰਦਰਭ ਵਿੱਚ ਜੀਵਨ ਅਤੇ ਕਰਮ ਨੂੰ ਅਰਥ ਦੇਣ ਦੇ ਸਮਰੱਥ ਬਣਾਉਂਦੀ ਹੈ।

2005 ਵਿੱਚ ਵਿਸ਼ਵ ਫ਼ਿਲਾਸਫ਼ੀ ਦਿਵਸ ਸਥਾਪਿਤ ਕਰਨ ਸਮੇਂ, ਯੂਨੈਸਕੋ ਦੇ ਜਨਰਲ ਅਜਲਾਸ ਨੇ ਇਸ ਅਨੁਸ਼ਾਸਨ ਦੇ, ਖਾਸ ਤੌਰ 'ਤੇ ਨੌਜਵਾਨਾਂ ਲਈ ਮਹੱਤਵ ਨੂੰ ਉਜਾਗਰ ਕੀਤਾ,  ਇਹ ਦਰਸਾਇਆ ਕਿ "ਦਰਸ਼ਨ ਇੱਕ ਅਨੁਸ਼ਾਸਨ ਹੈ ਜੋ ਆਲੋਚਨਾਤਮਿਕ ਅਤੇ ਸੁਤੰਤਰ ਸੋਚ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੰਸਾਰ ਦੀ ਬਿਹਤਰ ਸਮਝ ਵਿਕਸਿਤ ਕਰਨ ਅਤੇ ਸਹਿਣਸ਼ੀਲਤਾ ਅਤੇ ਸ਼ਾਂਤੀ ਨੂੰ ਅੱਗੇ ਖੜਨ ਦੇ ਸਮਰੱਥ ਹੈ। " ਯੂਨੈਸਕੋ ਦੀ ਜਨਰਲ ਕਾਨਫਰੰਸ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਫ਼ਿਲਾਸਫ਼ੀ ਦਿਵਸ ਦਾ 'ਵਿਸ਼ਵ ਦਰਸ਼ਨ ਦਿਵਸ' ਵਜੋਂ ਯੂਨੈਸਕੋ ਵਲੋਂ ਸੰਸਥਾਈਕਰਨ ਨੂੰ ਭਰਪੂਰ ਮਾਨਤਾ ਮਿਲੇਗੀ ਅਤੇ ਫ਼ਿਲਾਸਫ਼ੀ ਨੂੰ ਅਤੇ ਖਾਸ ਤੌਰ 'ਤੇ ਵਿਸ਼ਵ ਵਿੱਚ  ਫ਼ਿਲਾਸਫ਼ੀ ਦੀ  ਪੜ੍ਹਾਈ ਨੂੰ ਪ੍ਰੇਰਿਤ ਕਰੇਗੀ।"

ਬਾਹਰੀ ਲਿੰਕ

[ਸੋਧੋ]