ਸਮੱਗਰੀ 'ਤੇ ਜਾਓ

ਵੀਅਤਨਾਮੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੀਅਤਨਾਮੀ ਸਾਹਿਤ ਵੀਅਤਨਾਮੀ ਲੋਕਾਂ ਦੇ ਮੌਖਿਕ ਅਤੇ ਲਿਖਤ ਸਾਹਿਤ ਨੂੰ ਕਿਹਾ ਜਾਂਦਾ ਹੈ। ਆਸਟਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਅੰਗਰੇਜ਼ੀ ਅਤੇ ਫ਼ਰਾਂਸੀਸੀ ਬੋਲਣ ਵਾਲੇ ਵੀਅਤਨਾਮੀ ਲੋਕਾਂ ਦੇ ਸਾਹਿਤ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। 11ਵੀਂ ਸਦੀ ਤੋਂ ਪਹਿਲਾਂ 1000 ਸਾਲ ਵੀਅਤਨਾਮ ਉੱਤੇ ਚੀਨ ਦਾ ਦਬਦਬਾ ਸੀ ਅਤੇ ਇਸ ਦੇ ਸਿੱਟੇ ਵਜੋਂ ਇਸ ਸਮੇਂ ਵਿੱਚ ਜ਼ਿਆਦਾਤਰ ਸਾਹਿਤ ਕਲਾਸੀਕਲ ਚੀਨੀ ਭਾਸ਼ਾ ਵਿੱਚ ਲਿਖਿਆ ਜਾਂਦਾ ਹੈ। 10 ਵੀਂ ਸਦੀ ਵਿੱਚ ਚੀਨੀ ਅੱਖਰਾਂ ਦੇ ਆਧਾਰ ਉੱਤੇ ਹੀ ਚੂ ਨੋਮ ਲਿਪੀ ਦੀ ਸਿਰਜਣਾ ਦੇ ਨਾਲ ਲੇਖਕਾਂ ਨੂੰ ਵੀਅਤਨਾਮੀ ਵਿੱਚ ਲਿਖਣ ਦਾ ਮੌਕਾ ਮਿਲਿਆ। ਹਾਲਾਂਕਿ ਇਸਨੂੰ ਚੀਨੀ ਤੋਂ ਹੇਠਲੇ ਦਰਜੇ ਦੀ ਹੀ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਇਸ ਦਾ ਦਰਜਾ ਉੱਚਾ ਹੋਣ ਲੱਗਿਆ। 18 ਵੀਂ ਸਦੀ ਵਿੱਚ ਇਸਨੇ ਬਹੁਤ ਤਰੱਕੀ ਕੀਤੀ ਜਦੋਂ ਮਸ਼ਹੂਰ ਵੀਅਤਨਾਮੀ ਲੇਖਕਾਂ ਨੇ ਆਪਣੀਆਂ ਰਚਨਾਵਾਂ ਚੂ ਨੋਮ ਵਿੱਚ ਲਿਖੀਆਂ ਅਤੇ ਇਹ ਥੋੜ੍ਹੇ ਸਮੇਂ ਲਈ ਸਰਕਾਰੀ ਲਿਪੀ ਵੀ ਬਣੀ। 17ਵੀਂ ਸਦੀ ਵਿੱਚ ਲਾਤੀਨੀ ਲਿਪੀ ਦੇ ਆਧਾਰ ਉੱਤੇ ਕੂਓਕ ਨਗੂ ਲਿਪੀ ਬਣਾਈ ਗਈ ਪਰ ਇਹ 20ਵੀਂ ਸਦੀ ਦੇ ਮੁੱਢ ਤੱਕ ਮਿਸ਼ਨਰੀ ਸਮੂਹਾਂ ਤੋਂ ਬਾਹਰ ਮਸ਼ਹੂਰ ਨਹੀਂ ਹੋਈ, ਜਦੋਂ ਫ਼ਰਾਂਸੀਸੀ ਬਸਤੀਵਾਦੀਆਂ ਨੇ ਫ਼ਰਾਂਸੀਸੀ ਇੰਡੋਚੀਨ ਵਿੱਚ ਇਸ ਲਿਪੀ ਦੀ ਵਰਤੋਂ ਲਾਜ਼ਮੀ ਕਰ ਦਿੱਤੀ। 20ਵੀਂ ਸਦੀ ਦੇ ਮੱਧ ਤੱਕ ਲਗਭਗ ਸਾਰੀਆਂ ਵੀਅਤਨਾਮੀ ਲਿਖਤਾਂ ਇਸ ਲਿਪੀਵਿੱਚ ਹੋਣ ਲੱਗੀਆ।

ਚੀਨੀ ਵਿੱਚ ਸਾਹਿਤ[ਸੋਧੋ]

ਵੀਅਤਨਾਮੀ ਲੇਖਕਾਂ ਦੀਆਂ ਸਭ ਤੋਂ ਪੁਰਾਣੀਆਂ ਪ੍ਰਾਪਤ ਹੋਈਆਂ ਲਿਖਤਾਂ ਚੀਨੀ ਭਾਸ਼ਾ ਵਿੱਚ ਹੀ ਲਿਖੀਆਂ ਹੋਈਆਂ ਹਨ। ਵੀਅਤਨਾਮ ਦੇ ਇਤਿਹਾਸ ਵਿੱਚ ਲਗਭਗ ਸਾਰੇ ਸਰਕਾਰੀ ਦਸਤਾਵੇਜ਼ ਕਲਾਸੀਕਲ ਚੀਨੀ ਵਿੱਚ ਹੀ ਲਿਖੇ ਜਾਂਦੇ ਸਨ ਅਤੇ ਪਹਿਲੀਆਂ ਕਵਿਤਾਵਾਂ ਵੀ ਚੀਨੀ ਵਿੱਚ ਹੀ ਲਿਖੀਆਂ ਗਈਆਂ।[1] ਆਧੁਨਿਕ ਵੀਅਤਨਾਮੀ ਲੋਕਾਂ ਲਈ ਸਿਰਫ਼ ਚੀਨੀ ਲਿਪੀ ਹੀ ਵਿਦੇਸ਼ੀ ਨਹੀਂ, ਜੇਕਰ ਇਹਨਾਂ ਲਿਖਤਾਂ ਦਾ ਸਿੱਧਾ ਆਧੁਨਿਕ ਕੂਓਕ ਨਗੂ ਲਿਪੀ ਵਿੱਚ ਲਿਪਾਂਤਰਨ ਕੀਤਾ ਜਾਵੇ, ਤਾਂ ਵੀ ਇਹਨੂੰ ਸਮਝਿਆ ਨਹੀਂ ਜਾ ਸਕਦਾ। ਇਸ ਦਾ ਕਾਰਨ ਚੀਨੀ ਵਾਕ ਬਣਤਰ ਅਤੇ ਸ਼ਬਦਾਵਲੀ ਦੀ ਵਰਤੋਂ ਹੈ। ਇਸ ਲਈ ਇਹਨਾਂ ਲਿਖਤਾਂ ਨੂੰ ਆਧੁਨਿਕ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਜ਼ਰੂਰਤ ਹੈ।

ਹਵਾਲੇ[ਸੋਧੋ]

  1. George Cœdès The Making of South East Asia 1966- Page 87 "No work of literature from the brush of a Vietnamese survives from the period of Chinese rule prior to the rise of the first national dynasties; and from the Dinh, Former Le, and Ly dynasties, all that remains are some poems by Lac Thuan (end of the tenth century), Khuong Viet (same period), and Ly Thuong Kiet (last quarter of the eleventh century). Those competent to judge consider these works to be quite up to the best standards of Chinese literature.