ਵੀਰਨਪੁਲ਼ਾ
ਵੀਰਨਪੁਲ਼ਾ | |
---|---|
ਸਥਿਤੀ | ਕੋਚੀ , ਕੇਰਲਾ |
ਗੁਣਕ | 10°04′N 76°14′E / 10.07°N 76.24°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | India |
ਵੀਰਨਪੁਲ਼ਾ വീരൻപൂഴ ਕੋਚੀ , ਕੇਰਲਾ , ਭਾਰਤ ਵਿੱਚ ਇੱਕ ਝੀਲ ਹੈ । ਇਹ ਵੈਂਬਨਾਡ ਝੀਲ ਦਾ ਉੱਤਰੀ ਵਿਸਤਾਰ ਹੈ। ਕੋਚੀ ਅਜ਼ੀ ਤੋਂ ਮੁਨੰਬਮ ਅਜ਼ੀ ਤੱਕ, ਵੇਮਬਨਾਡ ਝੀਲ ਨੂੰ "ਵੀਰਨਪੁਲ਼ਾ" ਵਜੋਂ ਜਾਣਿਆ ਜਾਂਦਾ ਹੈ। 1980 ਦੇ ਦਹਾਕੇ ਦੇ ਸ਼ੁਰੂ ਵਿੱਚ ਮੁਨੰਬਮ ਤੋਂ ਏਰਨਾਕੁਲਮ ਤੱਕ ਨਿਯਮਤ ਕਿਸ਼ਤੀ ਸੇਵਾਵਾਂ ਸਨ। ਇਸ ਖੇਤਰ ਵਿੱਚ ਝੋਨੇ ਦੇ ਵੱਡੇ ਖੇਤ ਹਨ ਜੋ ਮਨੁੱਖੀ ਨਿਵਾਸ ਤੋਂ ਸੱਖਣੇ ਹਨ। ਤਾਜ਼ੇ ਪਾਣੀ ਦੀ ਅਣਉਪਲਬਧਤਾ ਸੰਘਣੀ ਮਨੁੱਖੀ ਬਸਤੀਆਂ ਦੀ ਘਾਟ ਦਾ ਕਾਰਨ ਹੈ। ਵੀਰਨਪੁਲ਼ਾ ਨੂੰ ਕਡੱਕਰੱਕਯਾਲ കടക്കരക്കായൽ [1 [1] ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ।
ਪੋੱਕਾਲੀ ਦੀ ਖੇਤੀ
[ਸੋਧੋ]ਖਾਰੇ ਸਹਿਣ ਵਾਲੇ ਪੋੱਕਾਲੀ ਚੌਲਾਂ ਦੀ ਖੇਤੀ ਵੀਰਨਪੁਲ਼ਾ ਝੀਲ ਕਿਨਾਰੇ ਅਤੇ ਇਸਦੇ ਆਸੇ ਪਾਸੇ ਪੈਂਦੇ ਖੇਤਾਂ ਵਿੱਚ ਕੀਤੀ ਜਾਂਦੀ ਹੈ। ਪੋੱਕਾਲੀ ਇੱਕ ਸਾਈਕਲਿਕ ਜੈਵਿਕ ਖੇਤੀ ਵਿਧੀ ਦੀ ਵਰਤੋਂ ਕਰਦਾ ਹੈ। ਖੇਤਾਂ ਵਿੱਚ ਪਾਣੀ ਦਾ ਖਾਰਾ ਪੱਧਰ ਘੱਟ ਹੋਣ ਕਾਰਨ ਚੌਲਾਂ ਦੀ ਬਿਜਾਈ ਜੂਨ ਵਿੱਚ ਸ਼ੁਰੂ ਹੁੰਦੀ ਹੈ ਅਤੇ ਨਵੰਬਰ ਵਿੱਚ ਕਟਾਈ ਸ਼ੁਰੂ ਹੁੰਦੀ ਹੈ। ਵਾਢੀ ਖਤਮ ਹੋਣ ਤੋਂ ਬਾਅਦ, ਨਵੰਬਰ ਤੋਂ ਅਪ੍ਰੈਲ ਤੱਕ, ਪਾਣੀ ਵਿੱਚ ਖਾਰੇਪਣ ਦਾ ਪੱਧਰ ਉੱਚਾ ਹੋ ਜਾਂਦਾ ਹੈ। ਇਸ ਸਮੇਂ ਖੇਤਾਂ ਵਿੱਚ ਝੀਂਗੇ ਦੀ ਖੇਤੀ ਸ਼ੁਰੂ ਹੋ ਜਾਂਦੀ ਹੈ। ਝੀਲ ਤੋਂ ਖੇਤ ਤੱਕ ਸਲੂਇਸ ਗੇਟ ਖੁੱਲ੍ਹੇ ਹਨ। ਇਹਨਾਂ ਖੋਲਾਂ ਰਾਹੀਂ, ਝੀਂਗਾ ਦੇ ਬੂਟੇ ਚੌਲਾਂ ਦੀ ਵਾਢੀ ਤੋਂ ਬਾਅਦ ਸਮੁੰਦਰ ਅਤੇ ਝੀਲ ਤੋਂ ਖੇਤ ਵਿੱਚ ਤੈਰਦੇ ਹਨ ਅਤੇ ਵਾਢੀ ਹੋਈ ਫ਼ਸਲ ਦੇ ਤਣੇ ਨੂੰ ਖਾ ਜਾਂਦੇ ਹਨ। ਹਾਲ ਹੀ ਵਿੱਚ ਵੀਰਨਪੁਲ਼ਾ ਦੇ ਬਹੁਤ ਸਾਰੇ ਪੋੱਕਾਲੀ ਕਿਸਾਨ ਖੇਤੀ ਛੱਡ ਕੇ ਦੂਜੇ ਉਦਯੋਗਾਂ ਵਿੱਚ ਜਾ ਰਹੇ ਹਨ ਕਿਉਂਕਿ ਖੇਤੀ ਵਿੱਚ ਹੁਣ ਕੋਈ ਮੁਨਾਫਾ ਅਤੇ ਆਕਰਸ਼ਣ ਨਹੀਂ ਰਿਹਾ ।
ਸਥਾਨਕ ਟੂਰੀਜ਼ਮ
[ਸੋਧੋ]ਬਹੁਤ ਸਾਰੇ ਸਥਾਨਕ ਸੈਲਾਨੀ ਬਰਸਾਤ ਦੇ ਮੌਸਮ ਵਿੱਚ ਮੁੱਖ ਤੌਰ 'ਤੇ ਐਂਗਲਿੰਗ ਜੋ ਕੀ ਮੱਛੀ ਫੜਨ ਦੀ ਬਹੁਤ ਹੀ ਪੁਰਾਣੀ ਤਕਨੀਕ ਹੈਸਦੇ ਲਈ ਵੀਰਨਪੁਲ਼ਾ ਆਉਂਦੇ ਹਨ। ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅਜੋਕੇ ਸਮੇਂ ਵਿੱਚ ਕੁਝ ਪਾਣੀ ਨਾਲ਼ ਸੰਬੰਧਿਤ ਟੂਰੀਜ਼ਮ ਦੇ ਤਿਉਹਾਰ ਆਯੋਜਿਤ ਕੀਤੇ ਜਾ ਰਹੇ ਹਨ।
ਹਵਾਲੇ
[ਸੋਧੋ]- ↑ "ചാത്തനാട്". Archived from the original on 2021-06-13. Retrieved 2023-05-07.