ਵੀ ਐਸ ਅਚੁਤਾਨੰਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
V.S.Autostand in Nileshwaram

ਵੀਲਕਕਤੋ ਸ਼ੰਕਰਨ ਅਚੁਤਾਨੰਦਨ  (ਮਲਿਆਲਮ:വേലിക്കകത്ത് ശങ്കരന്‍ അച്യുതാനന്ദന്‍) (ਜਨਮ 20 ਅਕਤੂਬਰ 1923) ਇੱਕ ਭਾਰਤੀ ਰਾਜਨੀਤੀਵੇਤਾ ਹੈ। ਉਹ 2006 ਤੋਂ  2011 ਤੱਕ ਕੇਰਲ ਦਾ ਮੁੱਖਮੰਤਰੀ ਸੀ। ਵਰਤਮਾਨ ਵਿੱਚ ਉਹ ਕੇਰਲ ਵਿਧਾਨਸਭਾ ਵਿੱਚ ਵਿਰੋਧੀ ਪੱਖ ਦੇ ਨੇਤਾ ਦੇ ਰੂਪ ਵਿੱਚ ਕਾਰਜ ਕਰਦਾ ਹੈ। ਉਹ 2011 ਦੇ ਬਾਅਦ ਕੇਰਲਾ 'ਚ ਵਿਰੋਧੀ ਧਿਰ ਦਾ ਨੇਤਾ ਹੈ। ਅਛੂਤਾਨੰਦਨ 1985 ਵਿੱਚ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਪੋਲਿਟਬਿਊਰੋ ਦਾ ਮੈਂਬਰ ਬਣਿਆ ਸੀ ਅਤੇ ਜੁਲਾਈ 2009 ਤੱਕ ਇਸ ਰੁਤਬੇ ਤੇ ਰਿਹਾ ਜਦ ਉਸਨੂੰ ਵਿਚਾਰਧਾਰਕ ਕਾਰਨਾਂ ਕਰਕੇ ਪਾਰਟੀ ਦੀ ਕੇਂਦਰੀ ਕਮੇਟੀ ਤੱਕ ਹੀ ਵਾਪਸ ਕੀਤਾ ਗਿਆ ਸੀ।[1] ਉਹ ਇੱਕ ਜਨਤਕ ਆਗੂ ਹੈ, ਜਿਸ ਨੂੰ ਦ੍ਰਿੜਤਾ ਅਤੇ ਇਮਾਨਦਾਰੀ  ਲਈ ਬੜੇ ਆਦਰ ਨਾਲ ਜਾਣਿਆ ਜਾਂਦਾ ਹੈ।[2]

ਅਚੁਤਾਨੰਦਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੰਸਥਾਪਕ ਨੇਤਾਵਾਂ ਵਿੱਚੋਂ ਇੱਕ ਹੈ। ਕੇਰਲ ਰਾਜ ਵਿੱਚ ਪਾਰਟੀ ਕਾਡਰ ਦੇ ਨਿਰਮਾਣ ਵਿੱਚ ਉਸਨੇ ਪ੍ਰਮੁੱਖ ਭੂਮਿਕਾ ਨਿਭਾਈ।[3]

References[ਸੋਧੋ]