ਵੈਕੋਮ ਚੰਦਰਸ਼ੇਖਰਨ ਨਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੈਕੋਮ ਚੰਦਰਸ਼ੇਖਰਨ ਨਾਇਰ

ਵੈਕੋਮ ਚੰਦਰਸ਼ੇਖਰਨ ਨਾਇਰ ( Malayalam: വൈക്കം ചന്ദ്രശേഖരൻ നായർ  ; 1920 – 12 ਅਪ੍ਰੈਲ 2005), ਵੈਕੋਮ ( Malayalam: വൈക്കം ਵਜੋਂ ਜਾਣਿਆ ਜਾਂਦਾ ਹੈ), ਇੱਕ ਭਾਰਤੀ ਲਿਖਾਰੀ ਅਤੇ ਪੱਤਰਕਾਰ ਸੀ ਜਿਸਨੇ ਮੁੱਖ ਤੌਰ 'ਤੇ ਮਲਿਆਲਮ ਵਿੱਚ ਲਿਖਿਆ। [1] ਉਸਦਾ ਜਨਮ ਕੇਰਲ ਦੇ ਕੋਟਾਯਮ ਜ਼ਿਲੇ ਦੇ ਇੱਕ ਪਿੰਡ ਵੈਕੋਮ ਵਿੱਚ ਹੋਇਆ ਸੀ।

ਕੈਰੀਅਰ[ਸੋਧੋ]

ਉਸਨੇ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਕਾਲਜ ਦੇ ਦਿਨਾਂ ਵਿੱਚ ਕਮਿਊਨਿਸਟ ਪਾਰਟੀ ਦਾ ਕਾਰਕੁਨ ਬਣ ਗਿਆ। ਕਿੱਤੇ ਵਜੋਂ ਉਹ ਇੱਕ ਪੱਤਰਕਾਰ ਸੀ, ਵੈਸੇ ਵੈਕੋਮ ਇੱਕ ਬਹੁ-ਪੱਖੀ ਵਿਅਕਤੀ ਸੀ - ਕਵੀ, ਨਾਟਕਕਾਰ, ਨਾਵਲਕਾਰ, ਅਦਾਕਾਰ, ਭਾਸ਼ਣਕਾਰ, ਗਾਇਕ, ਕਲਾਕਾਰ, ਅਤੇ ਕਾਰਕੁਨ। [2] ਉਹ ਵੱਖ-ਵੱਖ ਰਸਾਲਿਆਂ ਜਿਵੇਂ ਕਿ ਜਨਯੁਗਮ, ਮਲਿਆਲਾ ਮਨੋਰਮਾ, ਕੇਰਲਾ ਭੂਸ਼ਨਮ, ਕੌਮੁਦੀ, ਪੌਰਪ੍ਰਭਾ, ਕੁੰਕੁਮਮ, ਚਿੱਤਰਕਾਰਥਿਕਾ, ਕੁਮਾਰੀ ਅਤੇ ਕੇਰਲਮ ਦਾ ਸੰਪਾਦਕ ਰਿਹਾ। [3]

ਉਸ ਦੇ ਕੁਝ ਮਸ਼ਹੂਰ ਨਾਵਲ ਜਿਵੇਂ ਕਿ ਨਖੰਗਲ, ਪੰਚਵੰਕਡੂ ਅਤੇ ਮਾਧਵੀਕੱਟੀ ਫਿਲਮਾਏ ਜਾ ਚੁੱਕੇ ਹਨ। ਨਾਟਕ ਜਠੁਗ੍ਰਹਿਮ ਨੂੰ 1980 ਵਿੱਚ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਮਿਲ਼ਿਆ ਸੀ। ਉਹ 1978 ਤੋਂ '81 ਤੱਕ ਕੇਰਲ ਸੰਗੀਤ ਨਾਟਕ ਅਕੈਡਮੀ ਦਾ ਚੇਅਰਮੈਨ ਰਿਹਾ। 1999 ਵਿੱਚ ਉਸਨੂੰ ਜੀਵਨ ਭਰ ਦੇ ਯੋਗਦਾਨ ਲਈ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਵੈਕੋਮ ਨੇ 60 ਤੋਂ ਵੱਧ ਕਿਤਾਬਾਂ ਲਿਖੀਆਂ ਹਨ [4]

ਹਵਾਲੇ[ਸੋਧੋ]

  1. "Vaikom remembered". The Hindu. 26 April 2005. Archived from the original on 5 November 2012. Retrieved 2009-07-02.
  2. "Writer Chandrasekharan Nair dead". AccessMyLibrary. 13 April 2005. Retrieved 2009-07-02.
  3. Akhilavijnanakosam (an encyclopaedia in Malayalam ), D.C. Books, Kottayam.
  4. Sahithyakara Directory ; Kerala Sahithya Academy,Thrissur