ਸਮੱਗਰੀ 'ਤੇ ਜਾਓ

ਵੈਦੇਹੀ (ਕੰਨੜ ਲੇਖਕ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੈਦੇਹੀ

ਜਾਨਕੀ ਸ੍ਰੀਨਿਵਾਸ ਮੂਰਤੀ ( Kannada: ಜಾನಕಿ ಶ್ರೀನಿವಾಸ ಮೂರ್ತಿ ) (ਜਨਮ 12 ਫਰਵਰੀ 1945 ਨੂੰ ਵਾਸਾਂਤੀ ਦੇ ਰੂਪ ਵਿੱਚ ਹੋਇਆ), ਉਹ ਆਪਣੇ  ਉਪਨਾਮ ਵੈਦੇਹੀ (Kannada: ವೈದೇಹಿ ) ਨਾਲ ਪ੍ਰਸਿੱਧ ਇੱਕ ਭਾਰਤੀ ਲੇਖਕ ਅਤੇ ਆਧੁਨਿਕ ਕੰਨੜ ਭਾਸ਼ਾ ਦੇ ਗਲਪ ਦੀ ਲੇਖਕ ਹੈ। ਵੈਦੇਹੀ ਇਸ ਭਾਸ਼ਾ ਦੀਆਂ ਸਭ ਤੋਂ ਸਫਲ ਔਰਤ ਲਿਖਾਰੀਆਂ ਵਿੱਚ ਇੱਕ ਹੈ ਅਤੇ ਵੱਕਾਰੀ ਰਾਸ਼ਟਰੀ ਅਤੇ ਰਾਜ ਪੱਧਰੀ ਸਾਹਿਤਕ ਪੁਰਸਕਾਰ ਪ੍ਰਾਪਤ ਕਰਨ ਵਾਲੀ ਹੈ।[1] [2] [3] ਉਸ ਨੇ 2009 ਵਿੱਚ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਕ੍ਰਾਂਚਾ ਪੱਖੀਗੱਲੂ ਲਈ ਸਾਹਿਤ ਅਕਾਦਮੀ ਪੁਰਸਕਾਰ ਜਿਤਿਆ।

ਜੀਵਨੀ

[ਸੋਧੋ]

ਮੁੱਢਲਾ ਜੀਵਨ

[ਸੋਧੋ]

ਵੈਦੇਹੀ ਦਾ ਜਨਮ 12 ਫਰਵਰੀ 1945 ਨੂੰ ਏ.ਡੀ.ਐੱਨ. ਹੇਬਰ (ਪਿਤਾ) ਅਤੇ ਮਹਾਂਲਕਸ਼ਮੀ (ਮਾਂ) ਦੇ ਘਰ ਉਦੂਪੀ ਜ਼ਿਲਾ, ਕਰਨਾਟਕ ਦੇ ਕੁੰਡਾਪੁਰਾ ਤਾਲੁਕ ਵਿੱਚ ਹੋਇਆ ਸੀ। [4] ਉਸ ਦਾ ਪਾਲਣ ਪੋਸ਼ਣ ਇੱਕ ਵੱਡੇ ਰਵਾਇਤੀ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਉਸਨੇ ਕੁੰਡਾਪੁਰਾ ਦੇ ਭੰਡਾਰਕਰ ਕਾਲਜ ਤੋਂ ਕਾਮਰਸ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਸ ਦਾ ਪਿਤਾ ਇਕ ਵਕੀਲ ਹੈ ਅਤੇ ਉਸ ਦੀ ਮਾਂ ਇੱਕ ਘਰੇਲੂ ਔਰਤ ਸੀ। ਘਰ ਵਿਚ, ਕੰਨੜ ਦੀ ਇਕ ਉਪਭਾਸ਼ਾ ਕੁੰਡਾਪੁਰ ਕੰਨੜ ਬੋਲੀ ਜਾਂਦੀ ਹੈ ਅਤੇ ਉਹ ਇਸ ਉਪਭਾਸ਼ਾ ਨੂੰ ਆਪਣੀਆਂ ਰਚਨਾਵਾਂ ਵਿੱਚ ਵੀ ਵਰਤਦੀ ਹੈ। [5] ਵੈਦੇਹੀ ਅਸਾਧਾਰਣ ਸਥਿਤੀਆਂ ਵਿੱਚ ਉਸ ਦਾ ਕਲਮੀ-ਨਾਮ ਬਣ ਗਿਆ। ਆਪਣੇ ਲੇਖਕ ਜੀਵਨ ਦੇ ਸ਼ੁਰੂ ਵਿਚ, ਉਸਨੇ ਕੰਨੜ ਹਫਤਾਵਾਰੀ ਰਸਾਲਾ ਸੁਧਾ ਨੂੰ ਪ੍ਰਕਾਸ਼ਤ ਕਰਨ ਲਈ ਇੱਕ ਕਹਾਣੀ ਭੇਜੀ ਸੀ ਪਰ ਬਾਅਦ ਵਿਚ ਪ੍ਰਕਾਸ਼ਕ ਨੂੰ ਪ੍ਰਿੰਟ ਨਾ ਕਰਨ ਦੀ ਬੇਨਤੀ ਕੀਤੀ ਕਿਉਂਕਿ ਕਹਾਣੀ ਗ਼ੈਰ-ਗਲਪੀ ਸੀ ਅਤੇ ਇਸ ਵਿਚ ਇਕ ਅਸਲ ਜ਼ਿੰਦਗੀ ਦੀ ਕਹਾਣੀ ਸ਼ਾਮਲ ਸੀ। ਐਪਰ, ਸੰਪਾਦਕ ਨੇ ਲੇਖਕ ਦਾ ਨਾਮ ਬਦਲ ਕੇ 'ਵੈਦੇਹੀ' ਕਰਕੇ ਇਹ ਪ੍ਰਕਾਸ਼ਤ ਕਰ ਦਿੱਤੀ। ਇਹ ਨਾਮ ਉਸਦੇ ਬਾਅਦ ਦੀਆਂ ਲਿਖਤਾਂ ਵਿੱਚ ਆ ਵੜਿਆ ਅਤੇ ਇਸ ਨਾਲ ਹੀ ਉਸਨੇ ਪ੍ਰਸਿੱਧੀ ਪ੍ਰਾਪਤ ਕੀਤੀ।

ਵਿਆਹੁਤਾ ਜੀਵਨ

[ਸੋਧੋ]

ਵੈਦੇਹੀ ਨੇ 23 ਸਾਲ ਦੀ ਉਮਰ ਵਿੱਚ ਕੇ ਐਲ ਸ਼੍ਰੀਨਿਵਾਸ ਮੂਰਤੀ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਹਨ, ਨਯਨਾ ਕਸ਼ਯਪ (ਪਹਿਲਾਂ ਨਯਾਨਾ ਮੂਰਤੀ) ਅਤੇ ਪੱਲਵੀ ਰਾਓ (ਪਹਿਲਾਂ ਪੱਲਵੀ ਮੂਰਤੀ)। ਵਿਆਹ ਤੋਂ ਬਾਅਦ ਵੈਦੇਹੀ ਨੇ ਆਪਣਾ ਕਾਨੂੰਨੀ ਨਾਮ ਜਾਨਕੀ ਸ੍ਰੀਨਿਵਾਸ ਮੂਰਤੀ ਰੱਖ ਲਿਆ ਅਤੇ ਸ਼ਿਵਮੋਗਾ ਚਲੀ ਗਈ। ਬਾਅਦ ਵਿਚ ਪਰਿਵਾਰ ਉਡੂਪੀ ਅਤੇ ਫਿਰ ਮਨੀਪਾਲ ਚਲਾ ਗਿਆ ਜਿੱਥੇ ਇਸ ਸਮੇਂ ਉਹ ਰਹਿੰਦੀ ਹੈ। ਵੈਦੇਹੀ ਦੀ ਬੇਟੀ ਨਯਨਾ ਕਸ਼ਯਪ ਇਕ ਅਨੁਵਾਦਕ, ਕੰਨੜ ਲੇਖਕ ਅਤੇ ਅੰਗਰੇਜ਼ੀ ਅਧਿਆਪਕਾ ਹੈ। ਉਸਨੇ ਵੈਦੇਹੀ ਦੀਆਂ ਕੁਝ ਰਚਨਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਿਸ ਵਿੱਚ ਪੰਜ ਨਾਵਲ ਸ਼ਾਮਲ ਹਨ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2012-02-25. Retrieved 2019-12-27. {{cite web}}: Unknown parameter |dead-url= ignored (|url-status= suggested) (help)
  2. "2009 Sahitya Akademi Award list" (PDF). Sahitya Akademi. Retrieved 19 February 2010.
  3. "2009 Sahitya Akademi Award list" (PDF). Sahitya Akademi. Retrieved 19 February 2010.
  4. "Standing at the threshold". The Hindu. Chennai, India. 1 January 2010. Archived from the original on 2011-06-04.
  5. "A little-known 'Kannada' dialect on the wane". The Hindu. Chennai, India. 20 May 2009. Archived from the original on 25 ਮਈ 2009. Retrieved 27 ਦਸੰਬਰ 2019. {{cite news}}: Unknown parameter |dead-url= ignored (|url-status= suggested) (help)