ਵੈੱਨਮ: ਲੈੱਟ ਦੇਅਰ ਬੀ ਕਾਰਨੇਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਵੈੱਨਮ: ਲੈੱਟ ਦੇਅਰ ਬੀ ਕਾਰਨੇਜ ਇੱਕ 2021 ਦੀ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਵੈੱਨਮ 'ਤੇ ਅਧਾਰਤ ਹੈ, ਇਸ ਦੀ ਸਿਰਜਣਾ ਕੋਲੰਬੀਆ ਪਿਕਚਰਜ਼ ਨੇ ਮਾਰਵਲ ਅਤੇ ਟੈੱਨਸੈਂੱਟ ਪਿਕਚਰਜ਼ ਨਾਲ਼ ਰਲ਼ ਕੇ ਕੀਤੀ ਹੈ ਅਤੇ ਸੋਨੀ ਪਿਕਚਰਜ਼ ਰਿਲੀਜ਼ਿੰਗ ਵਲੋਂ ਇਹ ਫ਼ਿਲਮ ਵੰਡੀ ਗਈ ਹੈ, ਇਹ ਸੋਨੀ ਦੇ ਸਪਾਈਡਰ-ਮੈਨ ਯੁਨੀਵਰਸ ਦੀ ਦੂਸਰੀ ਫ਼ਿਲਮ ਹੈ ਅਤੇ ਵੈੱਨਮ (2018) ਫ਼ਿਲਮ ਦਾ ਦੂਸਰਾ ਭਾਗ ਹੈ। ਫ਼ਿਲਮ ਨੂੰ ਐਂਡੀ ਸਰਕਿਸ ਨੇ ਨਿਰਦੇਸ਼ਤ ਕੀਤਾ ਹੈ ਅਤੇ ਕੈਲੀ ਮਾਰਸੈੱਲ ਦੁਆਰਾ ਇਸ ਦਾ ਸਕਰੀਨਪਲੇਅ ਕੀਤਾ ਗਿਆ ਹੈ, ਜਿਸ ਨੇ ਟੌਮ ਹਾਰਡੀ ਨਾਲ਼ ਰਲ਼ ਕੇ ਇਸਦੀ ਕਹਾਣੀ ਲਿਖੀ ਸੀ ਜਿਸਨੇ ਕਿ ਐੱਡੀ ਬਰੌਕ/ਵੈੱਨਮ ਦਾ ਕਿਰਦਾਰ ਕੀਤਾ ਹੈ। ਫ਼ਿਲਮ ਵਿੱਚ ਇਸ ਤੋਂ ਇਲਾਵਾ ਮਾਇਕਲ ਵਿਲੀਅਮਜ਼, ਨਾਓਮੀ ਹੈਰਿਸ, ਰੇਇਡ ਸਕੌਟ, ਸਟੀਫਨ ਗ੍ਰਾਹਮ ਅਤੇ ਵੁੱਡੀ ਹੈਰੈੱਲਸਨ ਹਨ। ਫ਼ਿਲਮ ਵਿੱਚ, ਬਰੌਕ ਨੂੰ ਰਹਿਣ ਸਹਿਣ ਵਿੱਚ ਔਖ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਇਕ ਏਲੀਅਨ ਸਿੰਬਾਇਓਟ ਵੈੱਨਮ ਦਾ ਹੋਸਟ ਹੈ, ਇਸਦੇ ਨਾਲ-ਨਾਲ ਕਲੀਟਸ ਕੈਸੇਡੀ ਕਾਰਨੇਜ ਦਾ ਹੋਸਟ ਬਣਨ ਤੋਂ ਬਾਅਦ ਹਵਾਲਾਤ ਵਿੱਚੋਂ ਭੱਜ ਜਾਂਦਾ ਹੈ।