ਸਮੱਗਰੀ 'ਤੇ ਜਾਓ

ਵੋਲਟਾ-ਸੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੋਲਟਾ-ਸੈੱਲ ਜਿਸ ਵਿੱਚ ਦੋਨੋਂ ਪਲੇਟਾਂ ਨੂੰ ਗੱਤੇ ਨਾਲ ਵੱਖ ਕੀਤਾ ਗਿਆ ਹੈ।
ਵੋਲਟਾ-ਸੈੱਲ

ਵੋਲਟਾ-ਸੈੱਲ ਦੀ ਖੋਜ ਇਟਲੀ ਦੇ ਵਿਗਿਆਨੀ ਏ. ਵੋਲਟਾ ਨੇ 1800 ਵਿੱਚ ਕੀਤੀ। ਇਸ ਵਿੱਚ ਰਸਾਇਣਿਕ ਕਿਰਿਆ ਦੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਿਆ ਜਾਂਦਾ ਹੈ।[1]

ਰਚਨਾ[ਸੋਧੋ]

ਵੋਲਟਾ ਸੈੱਲ ਵਿੱਚ ਇੱਕ ਤਾਂਬੇ ਦੀ ਪਲੇਟ ਅਤੇ ਇੱਕ ਜ਼ਿੰਕ ਦੀ ਪਲੇਟ ਨੂੰ ਇੱਕ ਕੱਚ ਦੇ ਬਰਤਣ ਵਿੱਚ ਪਤਲੇ ਗੰਧਕ ਦਾ ਤੇਜਾਬ ਵਿੱਚ ਖੜ੍ਹਾ ਕੀਤਾ ਜਾਂਦਾ ਹੈ। ਸੈੱਲ ਦੀ ਦੋ ਧਾਤਾਂ ਦੀਆਂ ਪਲੇਟਾਂ ਨੂੰ ਇਲੈੱਕਟ੍ਰੋਡ ਅਤੇ ਗੰਧਕ ਦੇ ਤੇਜਾਬ ਨੂੰ ਇਲੈੱਕਟ੍ਰੋਲਾਈਟ ਕਿਹਾ ਜਾਂਦਾ ਹੈ। ਸੈੱਲ ਦੇ ਅੰਦਰ ਰਸਾਇਣਿਕ ਕਿਰਿਆ ਕਾਰਨ ਤਾਂਬੇ ਦੀ ਪਲੇਟ ਧਨ ਇਲੈੱਕਟ੍ਰੋਡ ਜਾਂ ਐਨੋਡ ਦਾ ਅਤੇ ਜ਼ਿੰਕ ਦੀ ਪਲੇਟ ਰਿਣ ਇਲੈੱਕਟ੍ਰੋਡ ਜਾਂ ਕੈਥੋਡ ਦਾ ਕੰਮ ਕਰਦੀ ਹੈ। ਜਦੋਂ ਇਹ ਦੋਵੇ ਪਲੇਟਾਂ ਨੂੰ ਤਾਂਬੇ ਦੀ ਤਾਰ ਨਾਲ ਜੋੜਿਆ ਜਾਂਦਾ ਹੈ ਸੈੱਲ ਦੇ ਅੰਦਰ ਰਸਾਇਣਿਕ ਕਿਰਿਆ ਕਾਰਨ ਬਾਹਰਲੇ ਸਰਕਟ ਵਿੱਚ ਇਲੈੱਕਟ੍ਰਾੱਨ ਜ਼ਿੰਕ ਤੋਂ ਤਾਂਬੇ ਦੀ ਪਲੇਟ ਵੱਲ ਵਗਦੇ ਹਨ। ਪਰ ਕਰੰਟ ਦੀ ਦਿਸ਼ਾ ਇਲੈੱਕਟ੍ਰਾੱਨਾਂ ਦੇ ਪ੍ਰਵਾਹ ਤੋਂ ਉਲਟ ਦਿਸ਼ਾ ਵਿੱਚ ਲਈ ਜਾਂਦੀ ਹੈ,ਭਾਵ ਕਿ ਇਹ ਧਨ ਇਲੈੱਕਟ੍ਰੋਡ ਤੋਂ ਰਿਣ ਇਲੈੱਕਟ੍ਰੋਡ ਵਲ ਜਾਂਦੀ ਹੈ। ਇਹ ਸੈੱਲ ਉਸ ਸਮੇਂ ਤੱਕ ਕਰੰਟ ਪੈਦਾ ਕਰਦਾ ਹੈ ਜਦੋਂ ਤੱਕ ਇਸ ਅੰਦਰ ਰਸਾਇਣਿਕ ਕਿਰਿਆ ਚਲਦੀ ਰਹਿੰਦੀ ਹੈ। ਇਸ ਸੈੱਲ ਨੂੰ ਬਿਜਲਈ ਕਰੰਟ ਦਾ ਵਧੀਆ ਸੋਮਾ ਨਹੀਂ ਮੰਨਿਆ ਜਾਦਾ।

ਹਵਾਲੇ[ਸੋਧੋ]

  1. Russell, Colin (August 2003). "Enterprise and electrolysis..." Chemistry World.