ਵੋਲਟੇਅਰ
ਵੋਲਟੇਅਰ | |
---|---|
![]() ਪੋਰਟਰੇਟ - ਨਿਕੋਲਸ ਦੇ ਲਾਰਜੀਲੇਅਰ | |
ਜਨਮ | ਫ਼ਰਾਂਸੁਆ-ਮਾਰੀ ਆਰੂਏ 21 ਨਵੰਬਰ 1694 ਪੈਰਸ, ਫ਼ਰਾਂਸ |
ਮੌਤ | 30 ਮਈ 1778 ਪੈਰਸ, ਫਰਾਂਸ |
ਰਾਸ਼ਟਰੀਅਤਾ | ਫ਼ਰਾਂਸੀਸੀ |
ਪੇਸ਼ਾ | ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ |
ਫ਼ਰਾਂਸੁਆ-ਮਾਰੀ ਆਰੂਏ (ਫ਼ਰਾਂਸੀਸੀ: François-Marie Arouet; 21 ਨਵੰਬਰ 1694 – 30 ਮਈ 1778), ਲਿਖਤੀ ਨਾਂ ਵਾਲਟੇਅਰ (Voltaire) ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ (François - Marie Arouet) ਸੀ। ਉਹ ਆਪਣੀ ਪ੍ਰਤਿਭਾਸ਼ਾਲੀ ਹਾਜ਼ਰ-ਜਵਾਬੀ (wit), ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜ਼ਾਦੀ (ਧਰਮ ਦੀ ਅਜ਼ਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ।
ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜ਼ਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ।
ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।
ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ (ਮਾਨਟੇਸਕਿਊ, ਜਾਨ ਲਾੱਕ, ਥਾਮਸ ਹਾਬਸ, ਰੂਸੋ ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।
ਜੀਵਨ ਵੇਰਵੇ[ਸੋਧੋ]
ਫ਼ਰਾਂਸੁਆ-ਮਾਰੀ ਆਰੂਏ, ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ।[2] ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ ਯਸ਼ੂ ਸਮਾਜ ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ ਲੀਸੇ ਲੂਈ-ਲ-ਗਰਾਂ (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ ਲੈਟਿਨ ਅਤੇ ਯੂਨਾਨੀ ਸਿੱਖੀ; ਬਾਅਦ ਵਿੱਚ ਉਹ ਇਤਾਲਵੀ, ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।[3]
ਕਿਤਾਬਾਂ[ਸੋਧੋ]
- ਈਡੀਪਸ, 1718
- ਲ'ਹੀਨਰੀਡ, 1728
- ਚਾਰਲਸ 7ਵੇਂ ਦਾ ਇਤਿਹਾਸ, 1730
- ਬਰੂਟਸ, 1730
- ਜ਼ਾਇਰ 1732
- ਉਲ ਟਮਪਲ ਡਲ਼ ਗਿਸਟ 1733
- ਇੰਗਲਿਸ਼ ਲੈਟਰਜ਼, 1734
- ਐਡੀਲੇਡ ਡੀ ਗੀਸਕਲਨ,1734
- ਮਨਡਾਨੋ 1736
- ਐਪਸਟੋਲਾ ਸੋਬਰ, 1736
- ਜ਼ਲੀਮਾ, 1740
- ਮੇਰ ਵਿਪ, 1743
ਹਵਾਲੇ[ਸੋਧੋ]
- ↑ Voltaire, God and Human Beings
- ↑ Wright, p 505.
- ↑ Liukkonen, Petri. "Voltaire (1694–1778) – pseudonym of François-Marie Arouet". Retrieved 24 July 2009.
- Pages using infobox person with unknown parameters
- Infobox person using influence
- Infobox person using religion
- Wikipedia articles with BIBSYS identifiers
- Pages with red-linked authority control categories
- Wikipedia articles with BNE identifiers
- Wikipedia articles with BNF identifiers
- Wikipedia articles with CINII identifiers
- Wikipedia articles with GND identifiers
- Wikipedia articles with faulty authority control identifiers (HDS)
- Wikipedia articles with ISNI identifiers
- Wikipedia articles with LCCN identifiers
- Wikipedia articles with LNB identifiers
- Wikipedia articles with MusicBrainz identifiers
- Wikipedia articles with NDL identifiers
- Wikipedia articles with NKC identifiers
- Wikipedia articles with NLA identifiers
- Wikipedia articles with NSK identifiers
- Wikipedia articles with RKDartists identifiers
- Wikipedia articles with RSL identifiers
- Wikipedia articles with SBN identifiers
- Wikipedia articles with SELIBR identifiers
- Wikipedia articles with SNAC-ID identifiers
- Wikipedia articles with SUDOC identifiers
- Wikipedia articles with ULAN identifiers
- Wikipedia articles with VIAF identifiers
- AC with 22 elements
- ਲੋਕ
- ਫ਼ਰਾਂਸੀਸੀ ਦਾਰਸ਼ਨਿਕ