ਵੰਡ ਛਕੋ
ਦਿੱਖ
ਵੰਡ ਛਕੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਤਿੰਨ ਮੁੱਖ ਥੰਮ੍ਹਾਂ ਵਿੱਚੋਂ ਇੱਕ ਹੈ। ਹੋਰ ਦੋ ਥੰਮ ਹਨ:ਨਾਮ ਜਪੋ ਅਤੇ ਕਿਰਤ ਕਰੋ। ਇਸਦਾ ਮਤਲਬ ਹੈ ਕਿ ਤੁਹਾਡੇ ਕੋਲ ਜੋ ਕੁਝ ਹੈ ਉਸਨੂੰ ਸਾਂਝਾ ਕਰਨਾ ਅਤੇ ਭਾਈਚਾਰਕ ਤੌਰ `ਤੇ ਇਸਨੂੰ ਮਿਲ਼ ਕੇ ਵਰਤਣਾ। ਇਹ ਦੌਲਤ, ਭੋਜਨ ਆਦਿ ਹੋ ਸਕਦਾ ਹੈ। ਇਸ ਸ਼ਬਦ ਦਾ ਅਰਥ ਸਮਾਜ ਵਿੱਚ ਦੂਜਿਆਂ ਨਾਲ ਆਪਣੀ ਦੌਲਤ ਸਾਂਝੀ ਕਰਨ, ਦਾਨ ਦੇਣ, ਲੰਗਰ ਵਿੱਚ ਵੰਡਣ ਅਤੇ ਆਮ ਤੌਰ 'ਤੇ ਭਾਈਚਾਰੇ ਵਿੱਚ ਦੂਜਿਆਂ ਦੀ ਮਦਦ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇੱਕ ਸਿੱਖ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਦੌਲਤ ਜਾਂ ਆਮਦਨ ਦਾ ਇੱਕ ਹਿੱਸਾ ਲੋੜਵੰਦ ਲੋਕਾਂ ਲਈ ਦਾਨ ਕਰੇ।