ਵੱਡਾ ਆਰਥਿਕ ਮੰਦਵਾੜਾ
Jump to navigation
Jump to search
ਵੱਡਾ ਆਰਥਿਕ ਮੰਦਵਾੜਾ (ਅੰਗਰੇਜ਼ੀ: Great Depression) ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੁਨੀਆ ਭਰ ਵਿੱਚ ਇੱਕ ਬਹੁਤ ਹੀ ਤੀਖਣ ਆਰਥਿਕ ਮੰਦਵਾੜਾ ਸੀ। ਇਸ ਦਾ ਸਮਾਂ ਵੱਖੋ-ਵੱਖ ਦੇਸ਼ਾਂ ਵਿੱਚ ਵੱਖੋ-ਵੱਖ ਸੀ ਪਰ ਜਿਆਦਾਤਰ ਦੇਸ਼ਾਂ ਵਿੱਚ ਇਹ 1930 ਦੇ ਲਗਭਗ ਸ਼ੁਰੂ ਹੋਇਆ ਅਤੇ 1940 ਦੇ ਲਗਭਗ ਤੱਕ ਚਲਦਾ ਰਿਹਾ। ਇਹ 20ਵੀਂ ਸਦੀ ਦਾ ਸਭ ਤੋਂ ਲੰਬਾ, ਸਭ ਤੋਂ ਗੰਭੀਰ ਅਤੇ ਸਭ ਤੋਂ ਵੱਧ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੰਦਵਾੜਾ ਸੀ।