ਸਆਦੀ ਦਾ ਮਕਬਰਾ
ਸਆਦੀ ਦਾ ਮਕਬਰਾ, ਆਮ ਤੌਰ 'ਤੇ ਸਆਦੀਏ (سعدیه), ਈਰਾਨੀ ਸ਼ਹਿਰ ਸ਼ਿਰਾਜ਼ ਵਿੱਚ ਫ਼ਾਰਸੀ ਕਵੀ ਸਆਦੀ ਨੂੰ ਸਮਰਪਿਤ ਮਕਬਰਾ ਹੈ। ਸਆਦੀ ਨੂੰ ਉਸ ਦੇ ਜੀਵਨ ਦਾ ਅੰਤ ਹੋਣ ਤੇ ਮੌਜੂਦਾ ਸਥਾਨ 'ਤੇ ਇੱਕ ਖ਼ਾਨਕਾਹ ਵਿੱਚ ਦਫ਼ਨਾਇਆ ਗਿਆ ਸੀ। 13ਵੀਂ ਸਦੀ ਵਿੱਚ, ਅਬਾਕਾ ਖ਼ਾਨ ਦੇ ਵਜ਼ੀਰ ਸ਼ਮਸ ਅਲ-ਦੀਨ ਜੁਵਾਇਨੀ ਨੇ ਸਆਦੀ ਦਾ ਮਕਬਰਾ ਬਣਾਵਾਇਆ ਸੀ। 17ਵੀਂ ਸਦੀ ਵਿੱਚ ਇਹ ਮਕਬਰਾ ਨਸ਼ਟ ਕਰ ਦਿੱਤਾ ਗਿਆ ਸੀ। ਕਰੀਮ ਖਾਨ ਜ਼ੰਦ ਦੇ ਰਾਜ ਦੌਰਾਨ ਪੱਕਾ ਦੋ ਮੰਜ਼ਲਾ ਮਕਬਰਾ, ਅਤੇ ਨਾਲ਼ ਦੋ ਕਮਰੇ ਬਣਾਏ ਗਏ। ਮੌਜੂਦਾ ਇਮਾਰਤ ਦਾ ਨਿਰਮਾਣ 1950 ਅਤੇ 1952 ਦੇ ਵਿਚਕਾਰ ਆਰਕੀਟੈਕਟ ਮੋਹਸੇਨ ਫ਼ਾਰੂਕ਼ੀ ਦੇ ਡਿਜ਼ਾਈਨ ਦੇ ਅਧਾਰ ਉੱਪਰ ਕੀਤਾ ਗਿਆ ਸੀ ਅਤੇ ਪੁਰਾਣੇ ਅਤੇ ਨਵੇਂ ਆਰਕੀਟੈਕਚਰਲ ਤੱਤਾਂ ਦੇ ਸੰਯੋਜਨ ਵਾਲ਼ਾ ਇਹ ਡਿਜ਼ਾਈਨ ਆਰਕੀਟੈਕਟ ਚੇਹੇਲ ਸੋਟੌਨ ਤੋਂ ਪ੍ਰੇਰਿਤ ਹੈ। ਦੀਵਾਰਾਂ ਉੱਤੇ ਕਬਰ ਦੇ ਆਲੇ-ਦੁਆਲੇ ਸਆਦੀ ਦੇ ਸੱਤ ਸ਼ਿਅਰ ਹਨ।
ਨਵੀਂ ਇਮਾਰਤ
[ਸੋਧੋ]ਨਵੀਂ ਇਮਾਰਤ ਫ਼ਾਰਸੀ ਸ਼ੈਲੀ ਵਿੱਚ ਬਣਾਈ ਗਈ ਸੀ। ਇਸ ਵਿੱਚ ਮਕਬਰੇ ਦੇ ਸਾਹਮਣੇ ਭੂਰੇ ਪੱਥਰਾਂ ਦੇ 8 ਥੰਮ ਸ਼ਾਮਲ ਹਨ। ਮੁੱਖ ਢਾਂਚਾ ਚਿੱਟੇ ਪੱਥਰਾਂ ਅਤੇ ਟਾਈਲਾਂ ਦਾ ਬਣਿਆ ਹੋਇਆ ਹੈ। ਸਆਦੀ ਸ਼ਿਰਾਜ਼ੀ ਦੇ ਮਕਬਰੇ ਦੀ ਇਮਾਰਤ ਬਾਹਰੋਂ ਘਣ ਆਕਾਰ ਦੀ ਹੈ, ਪਰ ਅੰਦਰੋਂ, ਇਹ ਸੰਗਮਰਮਰ ਦੀਆਂ ਕੰਧਾਂ ਅਤੇ ਇੱਕ ਹਲਕੇ ਨੀਲੇ ਰੰਗ ਡਾਟ ਵਾਲ਼ੀ ਇੱਕ ਅਸ਼ਟਭੁਜ ਦੇ ਰੂਪ ਵਿੱਚ ਹੈ। ਸਆਦੀ ਸ਼ਿਰਾਜ਼ੀ ਦੀ ਕਬਰ ਦਾ ਖੇਤਰਫਲ ਲਗਭਗ 257 ਵਰਗ ਮੀਟਰ ਹੈ। ਮਕਬਰੇ ਦੀ ਮੁੱਖ ਇਮਾਰਤ ਵਿੱਚ ਦੋ ਤਰਾਸਾਂ ਸ਼ਾਮਲ ਹਨ ਜੋ ਇੱਕ ਦੂਸਰੀ ਦੇ ਨਾਲ਼ ਲੰਬਵਤ ਹਨ। ਸਆਦੀ ਦੀ ਕਬਰ ਇਨ੍ਹਾਂ ਤਰਾਸਾਂ ਦੇ ਕੋਨ 'ਤੇ ਸਥਿਤ ਹੈ। ਮਕਬਰੇ ਦੇ ਉੱਪਰ, ਫ਼ਿਰੋਜ਼ੀ ਟਾਈਲਾਂ ਦੀ ਬਣੀ ਇੱਕ ਡਾਟ ਹੈ। ਢਾਂਚੇ ਦੀਆਂ ਨੀਹਾਂ ਦੇ ਪੱਥਰ ਕਾਲ਼ੇ ਹਨ, ਅਤੇ ਤਰਾਸ ਦਾ ਅਗਲਾ ਹਿੱਸਾ ਅਤੇ ਥੰਮ੍ਹ ਲਾਲ ਗ੍ਰੇਨਾਈਟ ਪੱਥਰ ਦੇ ਬਣੇ ਹੋਏ ਹਨ। ਮਕਬਰੇ ਦਾ ਸਾਮ੍ਹਣਾ ਹਿੱਸਾ ਟ੍ਰੈਵਰਟਾਈਨ ਪੱਥਰ ਦਾ, ਅਤੇ ਅੰਦਰਲਾ ਹਿੱਸਾ ਸੰਗਮਰਮਰ ਦਾ ਬਣਿਆ ਹੋਇਆ ਹੈ। [1]
ਮੱਛੀਆਂ ਦਾ ਤਾਲਾਬ
[ਸੋਧੋ]ਇਹ ਤਾਲਾਬ ਸਆਦੀ ਸ਼ਿਰਾਜ਼ੀ ਦੀ ਕਬਰ ਦੇ ਖੱਬੇ ਪਾਸੇ ਹੈ। ਇਸਦਾ ਆਕਾਰ ਅਸ਼ਟਭੁਜ ਅਤੇ ਖੇਤਰਫਲ ਲਗਭਗ 30.25 ਵਰਗ ਮੀਟਰ ਹੈ।
ਸਿੱਕਿਆਂ ਵਾਲ਼ਾ ਤਾਲਾਬ
[ਸੋਧੋ]ਤਰਾਸ ਦੇ ਸਾਮ੍ਹਣੇ, ਇੱਕ ਤਾਲਾਬ ਹੈ ਜਿੱਥੇ ਸੈਲਾਨੀ ਅਕਸਰ ਸਿੱਕੇ ਸੁੱਟਦੇ ਹਨ।
ਜਲ-ਨਲ
[ਸੋਧੋ]ਸਆਦੀ ਸ਼ਿਰਾਜ਼ੀ ਦੇ ਮਕਬਰੇ ਤੋਂ 10 ਮੀਟਰ ਹੇਠਾਂ, ਇੱਕ ਜਲ-ਨਿਕਾਸ ਹੈ ਜਿਸ ਦੇ ਪਾਣੀ ਵਿੱਚ ਗੰਧਕ ਪਦਾਰਥ ਅਤੇ ਪਾਰਾ ਵੀ ਹੈ। [2]
ਗੈਲਰੀ
[ਸੋਧੋ]-
ਅਪ੍ਰੈਲ 2008।
-
ਅੰ. 1840
-
ਅੰ. 1840, ਯੂਜੀਨ ਫਲੈਂਡਿਨ ਦੁਆਰਾ
ਨੋਟ
[ਸੋਧੋ]- ↑ The new Building (2021-07-14). "Tomb of Saadi Shirazi". TourInPersia (in ਅੰਗਰੇਜ਼ੀ).
- ↑ Javadian, Azam (2017-11-04). "Saadi's Tomb". Iran Watching (in ਅੰਗਰੇਜ਼ੀ).