ਸਚਾਰਿੰਸਕਾ ਵਿਲਾਨ
ਦਿੱਖ
ਸ਼ਚਾਰਿੰਸਕਾ ਵਿਲਾਨ | |
---|---|
ਆਮ ਜਾਣਕਾਰੀ | |
ਰੁਤਬਾ | ਸਵੀਡਨ ਦੀਆਂ ਸੂਚੀਬੱਧ ਇਮਾਰਤਾਂ |
ਕਿਸਮ | ਵਿਲਾ |
ਆਰਕੀਟੈਕਚਰ ਸ਼ੈਲੀ | ਵਿਕਟੋਰਿਆਈ ਨਿਰਮਾਣ ਕਲਾ |
ਪਤਾ | ਸਟੋਰਗਾਟਨ 63-65 |
ਕਸਬਾ ਜਾਂ ਸ਼ਹਿਰ | ਊਮਿਓ |
ਦੇਸ਼ | ਸਵੀਡਨ |
ਗੁਣਕ | 63°49′25″N 20°16′17″E / 63.82361°N 20.27139°E |
ਮੁਕੰਮਲ | 1904-1905 |
ਮਾਲਕ | ਊਮਿਆ ਨਗਰਪਾਲਿਕਾ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਰਾਗਨਾਰ ਓਸਤਬਰਗ |
ਸ਼ਚਾਰਿੰਸਕਾ ਵਿਲਾਨ ਊਮਿਓ, ਸਵੀਡਨ ਵਿੱਚ ਸਟੋਰਗਾਟਨ ਗਲੀ ਉੱਤੇ ਸਥਿਤ ਗੂਲਾਬੀ ਰੰਗ ਦੀ ਇੱਕ ਇਮਾਰਤ ਹੈ। ਇਸ ਦਾ ਆਰਕੀਟੈਕਟ ਰਾਗਨਾਰ ਓਸਤਬਰਗ ਸੀ ਅਤੇ ਇਹ 1904-1905 ਵਿੱਚ ਏਗਿਲ ਉਨਾਨਡੇਰ ਸਚਾਰਿਨ ਲਈ ਬਣਾਈ ਗਈ ਸੀ। 1950ਵਿਆਂ ਵਿੱਚ ਇਸ ਦਾ ਪ੍ਰਯੋਗ ਸਚਾਰਿਨ ਪਰਿਵਾਰ ਦੀ ਵਪਾਰਿਕ ਕੰਪਨੀ ਏਬੀ ਸਚਾਰਿਨ ਸੋਨੇਰ ਵਜੋਂ ਕੀਤਾ ਗਿਆ।
ਇਮਾਰਤ
[ਸੋਧੋ]ਇਹ ਇਮਾਰਤ ਵਿਕਟੋਰਿਆਈ ਅੰਦਾਜ਼ ਵਿੱਚ ਬਣਾਈ ਗਈ ਹੈ।
ਇਤਿਹਾਸ
[ਸੋਧੋ]ਜੱਦ ਸੁਪਰਡੈਂਟ ਸਚਾਰਿਨ ਲਈ ਘਰ ਬਣਾਉਣ ਦੀ ਸਲਾਹ ਚੱਲ ਰਹੀ ਸੀ ਤਾਂ ਕਈ ਸਾਰੇ ਆਰਕੀਟੈਕਟਾਂ ਨੂੰ ਸੰਪਰਕ ਕੀਤਾ ਗਿਆ, ਜਿਹਨਾਂ ਵਿੱਚ ਗੁਸਤਾਵ ਹਰਮੈਨਸਨ ਅਤੇ ਅਰਨੈਸਟ ਸਟੈਨਹੈਮਰ ਮਸ਼ਹੂਰ ਸਨ। ਪਰ ਸ਼ਚਾਰਿਨ ਇਹਨਾਂ ਦੇ ਖਿਆਲਾਂ ਤੋਂ ਖੁਸ਼ ਨਾ ਹੋਏ ਅਤੇ ਉਹਨਾਂ ਨੇ ਇਹ ਕੰਮ ਆਰਕੀਟੈਕਟ ਰਾਗਨਾਰ ਓਸਤਬਰਗ ਨੂੰ ਸੌਂਪ ਦਿੱਤਾ।