ਸਮੱਗਰੀ 'ਤੇ ਜਾਓ

ਸਟੀਫ਼ਨ ਕਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਟੀਫਨ ਕਿੰਗ
ਸਟੀਫਨ ਕਿੰਗ, ਫ਼ਰਵਰੀ 2007
ਸਟੀਫਨ ਕਿੰਗ, ਫ਼ਰਵਰੀ 2007
ਜਨਮਸਟੀਫਨ ਐਡਵਿਨ ਕਿੰਗ
(1947-09-21) 21 ਸਤੰਬਰ 1947 (ਉਮਰ 76)
ਪੋਰਟਲੈਂਡ, ਮੇਨੇ, ਸੰਯੁਕਤ ਰਾਜ
ਕਲਮ ਨਾਮਰਿਚਰਡ ਬਾਖਮੈਨ, ਜੋਹਨ ਸਵਿਥਨ
ਕਿੱਤਾਨਾਵਲਕਾਰ, ਨਿੱਕੀ ਕਹਾਣੀ ਲੇਖਕ,ਪਟਕਥਾ ਲੇਖਕ, ਕਾਲਮਨਵੀਸ਼, ਐਕਟਰ, ਟੈਲੀ ਨਿਰਮਾਤਾ, ਫ਼ਿਲਮ
ਅਲਮਾ ਮਾਤਰਮੇਨ ਯੂਨੀਵਰਸਿਟੀ (ਬੀ.ਏ., ਇੰਗਲਿਸ਼, 1970)
ਕਾਲ1967–ਵਰਤਮਾਨ[1]
ਸ਼ੈਲੀਹਾਰਰ, ਰਹੱਸ, ਵਿਗਿਆਨ ਗਲਪ ਅਤੇ ਫੰਤਾਸੀ
ਪ੍ਰਮੁੱਖ ਕੰਮਕੈਰੀ, 'ਸਲੇਮ'ਜ ਲੋਟ, ਸ਼ਾਈਨਿੰਗ, ਦ ਸਟੈਂਡ, ਦੁਖ, ਇਟ,ਅਤੇ ਡਾਰਕ ਟਾਵਰ
ਪ੍ਰਮੁੱਖ ਅਵਾਰਡਮੈਡਲ ਫਾਰ ਡਿਸਟਿੰਗੁਇਸ਼ਡ ਕੰਟਰੀਬਿਊਸ਼ਨ ਟੂ ਅਮੈਰੀਕਨ ਲੈਟਰਸ, ਹਿਊਗੋ ਅਵਾਰਡ, ਬ੍ਰਾਮ ਸਟੋਕਰ ਅਵਾਰਡ, ਵਰਲਡ ਫੈਂਟਸੀ ਅਵਾਰਡ
ਜੀਵਨ ਸਾਥੀਤਾਬਿਥਾ ਕਿੰਗ (1971-ਵਰਤਮਾਨ)
ਬੱਚੇਨਾਓਮੀ ਕਿੰਗ
ਜੋ ਕਿੰਗ
ਓਵਨ ਕਿੰਗ
ਵੈੱਬਸਾਈਟ
http://www.stephenking.com

ਸਟੀਫ਼ਨ ਐਡਵਿਨ ਕਿੰਗ (ਜਨਮ 21 ਸਤੰਬਰ, 1947) ਅਮਰੀਕੀ ਲੇਖਕ ਹੈ ਜੋ ਕਿ ਕਈ ਤਰ੍ਹਾਂ ਦੀਆਂ ਡਰਾਉਣੀਆਂ, ਅਲੌਕਿਕ, ਸਸਪੈਂਸ ਅਤੇ ਕਾਲਪਨਿਕ ਫੈਂਟਸੀ ਨਾਵਲਾਂ ਦਾ ਰਚਨਾਕਾਰ ਹੈ। ਉਸਦੀਆਂ ਕਿਤਾਬਾਂ ਦੀਆਂ 350 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ,[7] ਅਤੇ ਉਸਦੀਆਂ ਬਹੁਤ ਸਾਰੀਆਂ ਰਚਨਾਵਾਂ ਉੱਪਰ ਫ਼ੀਚਰ ਫਿਲਮਾਂ, ਟੈਲੀਵਿਜ਼ਨ ਲੜੀਵਾਰਾਂ ਅਤੇ ਕਾਮਿਕ ਕਿਤਾਬਾਂ ਬਣਾਈਆਂ ਗਈਆਂ ਹਨ। ਸਟੀਫ਼ਨ ਕਿੰਗ ਦੇ ਅਜੇ ਤੱਕ 61 ਨਾਵਲ (ਜਿਸ ਵਿੱਚ ਉਸਦੇ ਤਖ਼ੱਲੁਸ ਰਿਚਰਡ ਬੈਸ਼ਮੈਨ ਹੇਠ ਛਪੀਆਂ 7 ਕਿਤਾਬਾਂ ਵੀ ਸ਼ਾਮਿਲ ਹਨ) ਛਪ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਸਦੀਆਂ 6 ਗੈਰ-ਕਾਲਪਨਿਕ ਕਿਤਾਬਾਂ ਵੀ ਛਪੀਆਂ ਹਨ।[8] ਉਸਨੇ ਲਗਭਗ 200 ਲਘੂ ਕਹਾਣੀਆਂ ਲਿਖੀਆਂ ਹਨ,[9][10] ਜਿਨ੍ਹਾਂ ਵਿੱਚੋਂ ਬਹੁਤੀਆਂ ਉਸਦੇ ਕਿਤਾਬਾਂ ਦੇ ਸੰਗ੍ਰਿਹ ਵਿੱਚ ਛਪੀਆਂ ਹਨ।

ਕਿੰਗ ਨੂੰ ਉਸਦੀਆਂ ਰਚਨਾਵਾਂ ਲਈ ਬ੍ਰੈਮ ਸੋਟਕਰ ਅਵਾਰਡ, ਵਰਲਡ ਫ਼ੈਟਸੀ ਅਵਾਰਡ ਅਤੇ ਬ੍ਰਿਟਿਸ਼ ਫ਼ੈਟਸੀ ਸੋਸਾਇਟੀ ਅਵਾਰਡ ਮਿਲ ਚੁੱਕੇ ਹਨ। 2003 ਵਿੱਚ ਨੈਸ਼ਨਲ ਬੁੱਕ ਫ਼ਾਊਂਡੇਸ਼ਨ ਨੇ ਉਸਨੂੰ ਨੈਸ਼ਨਲ ਬੁੱਕ ਅਵਾਰਡ ਦਿੱਤਾ ਸੀ।[11] ਇਸ ਤੋਂ ਇਲਾਵਾ ਉਸਨੂੰ ਉਸਦੀ ਸਾਰੀ ਗ੍ਰੰਥਾਵਲੀ ਲਈ ਵੀ ਕਈ ਅਵਾਰਡ ਮਿਲੇ ਹਨ ਜਿਨ੍ਹਾਂ ਵਿ4ਚ ਵਰਲਡ ਫ਼ੈਟਸੀ ਅਵਾਰਡ ਫਾਰ ਲਾਈਫ਼ ਅਚੀਵਮੈਂਟ (2004) ਅਤੇ ਮਿਸਟਰੀ ਰਾਈਟਰਜ਼ ਆਫ਼ ਅਮੈਰੀਕਾ (2007)ਵੱਲੋਂ ਦਿੱਤਾ ਗਿਆ ਦ ਗਰੈਂਡ ਮਾਸਟਰਜ਼ ਅਵਾਰਡ ਵੀ ਸ਼ਾਮਿਲ ਹਨ।[12] 2015 ਵਿੱਚ ਕਿੰਗ ਨੂੰ ਸੰਯੁਕਤ ਰਾਜ ਦੁਆਰਾ ਨੈਸ਼ਨਲ ਮੈਡਲ ਆਫ਼ ਆਰਟਜ਼ ਦੇ ਨਾਲ ਨਵਾਜਿਆ ਗਿਆ ਸੀ।[13] ਉਸਨੂੰ ਉਸਦੀਆਂ ਡਰਾਉਣੀਆਂ ਰਚਨਾਵਾਂ ਲਈ ਡਰ ਦਾ ਰਾਜਾ (King of Horror) ਵੀ ਕਿਹਾ ਜਾਂਦਾ ਹੈ।

ਮੁੱਢਲਾ ਜੀਵਨ[ਸੋਧੋ]

ਸਟੀਫ਼ਨ ਕਿੰਗ ਦਾ ਜਨਮ 21 ਸਤੰਬਰ 1947 ਨੂੰ ਪੋਰਟਲੈਂਡ, ਮੇਨੇ ਵਿੱਚ ਹੋਇਆ ਸੀ। ਉਸਦਾ ਪਿਤਾ ਡੋਨਲਡ ਐਡਵਿਨ ਕਿੰਗ ਮਰਚੈਂਟ ਨੇਵੀ ਵਿੱਚ ਨੌਕਰੀ ਕਰਦਾ ਸੀ। ਡੋਨਲਡ ਦਾ ਪਿਛਲਾ ਨਾਮ ਪੌਲਕ ਸੀ ਪਰ ਵੱਡੇ ਹੋ ਕੇ ਉਸਨੇ ਆਪਣੇ ਨਾਮ ਦੇ ਮਗਰ ਕਿੰਗ ਲਾਉਣਾ ਸ਼ੁਰੂ ਕਰ ਦਿੱਤਾ ਸੀ।[14][15][16] ਕਿੰਗ ਦੀ ਮਾਤਾ ਦਾ ਨਾਮ ਨੈਲੀ ਰੂਥ ਸੀ।[16]

ਹਵਾਲੇ[ਸੋਧੋ]

 1. King, Tabitha; DeFilippo, Marsha. "Stephen King.com: Biography". Archived from the original on ਮਈ 9, 2008. Retrieved December 8, 2013. {{cite web}}: Unknown parameter |dead-url= ignored (|url-status= suggested) (help)
 2. King, Stephen (1981). Danse Macabre. Macdonald. p. 117 ISBN 0-354-04647-0. "My first experience of real horror came at the hands of Ray Bradbury."
 3. "Things To Do" National Park Service. Retrieved September 29, 2010.
 4. Flood, Alison (April 11, 2011). "Stephen King joins William Golding centenary celebrations". The Guardian.
 5. Interview with WCSH6 News Center, Portland, Maine, January 2007
 6. MacGregor, Paige (October 16, 2009). "Interview: Urban Fantasy Romance Author Jeaniene Frost, Part 1". fandomania.
 7. Morgan, Robert (November 22, 2006). "Stephen King". Newsnight. BBC. Archived from the original on September 18, 2019. Retrieved November 7, 2010.
 8. Breznican, Anthony (September 3, 2019)."Life Is Imitating Stephen King’s Art, and That Scares Him" Archived September 3, 2019, at the Wayback Machine.. New York Times. Retrieved September 3, 2019.
 9. Barone, Matt (November 8, 2011). "The 25 Best Stephen King Stories" Archived February 7, 2019, at the Wayback Machine.. Complex. Retrieved February 5, 2019.
 10. Jackson, Dan (February 18, 2016). "A Beginner's Guide to Stephen King Books" Archived February 7, 2019, at the Wayback Machine.. Thrillist. Retrieved February 5, 2019.
 11. "Distinguished Contribution to American Letters". National Book Foundation. 2003. Archived from the original on March 10, 2011. Retrieved March 11, 2011.
 12. "FORUMS du CLUB STEPHEN KING (CSK)". Forum Stephen King. Archived from the original on February 22, 2012. Retrieved March 8, 2012.
 13. K.S.C. (September 7, 2017). "Why Stephen King's novels still resonate". The Economist. Archived from the original on September 9, 2017. Retrieved September 9, 2017.
 14. "In Search of our Fathers". Finding Your Roots. Season 2. Episode 1. September 23, 2014. PBS.
 15. "Donald Edwin King". geni.com. Archived from the original on October 6, 2014. Retrieved September 24, 2014.
 16. 16.0 16.1 Ancestry of Stephen King Archived October 23, 2006, at the Wayback Machine. at Genealogy.com. Retrieved August 3, 2010.