ਸਮੱਗਰੀ 'ਤੇ ਜਾਓ

ਸਟੈੱਮ ਸੈੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਟੈੱਮ ਸੈੱਲ ਵਿਲੱਖਣ ਕਿਸਮ ਦੇ ਖਾਲੀ ਸੈੱਲ ਹੁੰਦੇ ਹਨ ਜੋ ਲੋੜ ਮੁਤਾਬਕ ਲਹੂ, ਦਿਮਾਗ਼ ਜਾਂ ਹੱਡੀ ਸੈੱਲਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਹ ਖ਼ਾਸ ਇਸ ਲਈ ਹੁੰਦੇ ਹਨ ਕਿਉਂਕਿ ਸਟੈੱਮ ਸੈੱਲ ਨਿਵੇਕਲੇ ਹੁੰਦੇ ਹਨ, ਹਰ ਸੈੱਲ ਨੂੰ ਜਾਣਨ ਲਈ ਵੱਖ ਕਿਸਮ ਦੀ ਖੋਜ ਕਰਨੀ ਪੈਂਦੀ ਹੈ ਅਤੇ ਇਹ ਮੁੜ ਸਵੈ-ਸੁਰਜੀਤ (ਰੀਜੈਨਰੇਟ) ਹੋ ਕੇ ਇੱਕ ਤੋਂ ਵੱਧ ਵਾਰ ਹੋਰ ਸੈੱਲਾਂ ’ਚ ਵੰਡੇ ਜਾ ਸਕਦੇ ਹਨ। ਸਟੈੱਮ ਸੈੱਲ ਗਿੱਲੀ ਮਿੱਟੀ ਵਾਂਗ ਹੁੰਦੇ ਹਨ। ਇਸ ਦੇ ਗਿੱਲੇਪਨ ਮੁਤਾਬਕ ਇਸ ਨੂੰ ਜਿਵੇਂ ਮਰਜ਼ੀ ਆਕਾਰ ਦਿੱਤਾ ਜਾ ਸਕਦਾ ਹੈ। ਸੈੱਲ, ਜੀਵਨ ਦੀ ਮੁੱਢਲੀ ਇਕਾਈ ਹੈ। ਸਾਡਾ ਸਰੀਰ ਅਰਬਾਂ ਸੈੱਲਾਂ ਦੇ ਗਠਜੋੜ ਨਾਲ ਬਣਿਆ ਹੈ। ਸਰੀਰ ਵਿੱਚ ਚਮੜੀ, ਲਹੂ, ਹੱਡੀ, ਦਿਮਾਗ਼ ਆਦਿ ਹਰ ਅੰਗ ਦੇ ਵੱਖ-ਵੱਖ ਸੈੱਲ ਹੁੰਦੇ ਹਨ। ਸਟੈੱਮ ਸੈੱਲ ਖੋਜ ਕਾਰਜਾਂ ਲਈ ਸਰ ਜੌਨ.ਬੀ. ਗੁਰਡੌਨ ਅਤੇ ਸ਼ਿਨਯਾ ਯਮਨਕਾ ਨੂੰ ਨੋਬੇਲ ਪੁਰਸਕਾਰ ਦਿਤਾ ਗਿਆ।[1]

ਥਰੈਪੀ

[ਸੋਧੋ]

ਰੀਜੈਨਰੇਟਿਵ ਥਰੈਪੀ ਨਾਲ ਅਨੇਕਾਂ ਜਾਨਲੇਵਾ ਬੀਮਾਰੀਆਂ ਦੇ ਇਲਾਜ ਲੱਭੇ ਜਾ ਚੁੱਕੇ ਹਨ- ਗੰਜੇਪਨ, ਜਿਗਰ, ਗੁਰਦੇ ਦੀ ਰਿਪੇਅਰ, ਡਾਇਬਟੀਜ਼, ਪਾਰਕਿੰਨਸਨ, ਰੀੜ੍ਹ ਦੀ ਹੱਡੀ, ਜੈਨੇਟਿਕ ਬੀਮਾਰੀਆਂ ਆਦਿ। ਰੀਜੈਨਰੇਟਿਵ ਥਰੈਪੀ ਇੰਨੀ ਸ਼ਕਤੀਸ਼ਾਲੀ ਹੈ ਕਿ ਇਸ ਨਾਲ ਕਈ ਅੰਗ ਅਤੇ ਟਿਸ਼ੂਆਂ ਨੂੰ -1800 ਸੈਲਸੀਅਸ ਤਾਪਮਾਨ ’ਤੇ ਜਮਾ ਕੇ ਲੰਮੇ ਸਮੇਂ ਤਕ ਸੰਜੋਅ ਕੇ ਰੱਖਿਆ ਜਾ ਸਕਦਾ ਹੈ ਅਤੇ ਸਦੀਆਂ ਬਾਅਦ ਫਿਰ ਪਿਘਲਾ ਕੇ ਪੁਨਰ-ਸੁਰਜੀਤ ਕਰ ਕੇ ਲੋੜਵੰਦਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).