ਸਤਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਤਨਾਲਾ ਵਿਆਹ ਦੀ ਰਸਮ ਹੈ। ਇਹ ਰਸਮ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਕੀਤੀ ਜਾਂਦੀ ਹੈ। ਪੁਰਾਣੇ ਵੇਲਿਆਂ ਵਿੱਚ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਚੌਂਕੀ ਤੇ ਖੜਾ ਕੀਤਾ ਜਾਂਦਾ ਸੀ। ਇੱਕ ਸੁਹਾਗਣ ਲਾੜੇ ਦੇ ਸੱਤ ਅੰਗਾਂ ਦੀ ਮੌਲੀ ਦੇ ਧਾਗੇ ਨਾਲ ਮਿਣਤੀ ਕਰਦੀ ਸੀ ਤੇ ਹਰ ਵਾਰ ਧਾਗੇ ਨੂੰ ਗੰਢ ਦਿੰਦੀ ਸੀ। ਇਨ੍ਹਾਂ ਸੱਤ ਗੰਢਾਂ ਨਾਲ ਲਾੜੇ ਦਾ ਪੂਰਾ ਕੱਦ ਕਾਠ ਮਾਪਿਆ ਜਾਂਦਾ ਸੀ। ਉਸ ਸੱਤ ਗੰਢਾਂ ਵਾਲੇ ਮੌਲੀ ਦੇ ਧਾਗੇ ਨੂੰ ਸਤਨਾਲਾ ਕਹਿੰਦੇ ਹਨ।ਅੰਗਾਂ ਦੀ ਮਿਣਤੀ ਸਮੇਂ ਪਹਿਲਾਂ ਪੈਰਾਂ ਤੋਂ ਗੋਡਿਆਂ ਤੱਕ ਦੀ ਮਿਣਤੀ ਕੀਤੀ ਜਾਂਦੀ ਹੈ ਤੇ ਇਕ ਗੰਢ ਦੇ ਦਿੱਤੀ ਜਾਂਦੀ ਹੈ। ਫੇਰ ਗੋਡਿਆਂ ਤੋਂ ਲੱਕ ਤੱਕ ਦੀ ਮਿਣਤੀ ਕਰ ਕੇ ਦੂਜੀ ਗੰਢ ਦੇ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਲੱਕ ਦੀ ਮਿਣਤੀ ਕਰ ਕੇ ਤੀਜੀ ਗੰਢ ਦਿੱਤੀ ਜਾਂਦੀ ਹੈ।ਫੇਰ ਪੇਟ ਦੀ ਮਿਣਤੀ ਕਰ ਕੇ ਚੋਥੀ ਗੰਢ ਦਿੱਤੀ ਹੈ। ਫੇਰ ਛਾਤੀ ਦੀ ਮਿਣਤੀ ਕਰ ਕੇ ਪੰਜਵੀ ਗੰਢ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮੋਢਿਆਂ ਦੀ ਮਿਣਤੀ ਕਰ ਕੇ ਛੇਵੀਂ ਗੰਢ ਦਿੱਤੀ ਜਾਂਦੀ ਹੈ। ਸਭ ਤੋਂ ਆਖਿਰ ਵਿੱਚ ਗਰਦਨ ਤੋਂ ਸਿਰ ਤੱਕ ਦੀ ਮਿਣਤੀ ਕਰ ਕੇ ਸਤਵੀਂ ਗੰਢ ਦਿੱਤੀ ਜਾਂਦੀ ਹੈ। ਲਾੜਾ ਇਹ ਮੋਲੀ ਸੰਭਾਲ ਕੇ ਰੱਖਦਾ ਹੈ। ਇਹ ਰਸਮ ਹੁਣ ਅਲੋਪ ਹੋ ਗਈ ਹੈ।