ਸਤਵਿੰਦਰ ਬਿੱਟੀ
ਸਤਵਿੰਦਰ ਬਿੱਟੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਸਤਵਿੰਦਰ ਕੌਰ ਖਹਿਰਾ |
ਜਨਮ | 29 ਨਵੰਬਰ 1975 |
ਵੰਨਗੀ(ਆਂ) | ਪੰਜਾਬੀ ਲੋਕਗੀਤ |
ਕਿੱਤਾ | ਗਾਇਕੀ |
ਸਤਵਿੰਦਰ ਬਿੱਟੀ ਪੰਜਾਬ ਦੀ ਇੱਕ ਲੋਕ ਗਾਇਕਾ ਹੈ।[1] [2][3] ਉਹ ਇੱਕ ਕੌਮੀ ਪੱਧਰ ਦੀ ਹਾਕੀ ਖਿਡਾਰਨ ਵੀ ਰਹੀ ਹੈ ਅਤੇ ਪਰ ਬਾਦ ਵਿੱਚ ਉਸਨੇ ਗਾਇਕੀ ਨੂੰ ਪੇਸ਼ੇ ਦੇ ਤੌਰ ‘ਤੇ ਆਪਣਾ ਲਿਆ। 2011 ਵਿਚ ਉਹ ਪੰਜਾਬੀ ਟੀਵੀ ਚੈਨਲ mh1 ਤੇ ਗਾਇਕੀ ਮੁਕਾਬਲੇ ਸ਼ੋਅ “ਆਵਾਜ਼ ਪੰਜਾਬ ਦੀ” ਵਿੱਚ ਜੱਜ ਵਜੋਂ ਸ਼ਾਮਲ ਹੋਈ ਸੀ[2]
ਮੁੱਢਲਾ ਜੀਵਨ
[ਸੋਧੋ]ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਪਿਤਾ ਸ: ਗੁਰਨੈਬ ਸਿੰਘ ਖਹਿਰਾ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ ਸੀ। ਉਸ ਦੇ ਪਿਤਾ ਪੀ.ਡਬਲਿਯੂ.ਡੀ ਪਟਿਆਲਾ ਤੋਂ ਰਿਟਾਇਰ ਹੋਏ ਤੇ ਉਨ੍ਹਾਂ ਨੂੰ ਵੀ ਸੰਗੀਤ ਵਿੱਚ ਕਾਫੀ ਰੁਚੀ ਸੀ ਅਤੇ ਉਨ੍ਹਾਂ ਨੇ ਬਿੱਟੀ ਨੂੰ ਸੰਗੀਤ ਦੀਆਂ ਮੁੱਢਲੀਆਂ ਗੱਲਾਂ ਸਿਖਾਈਆਂ। ਉਹ ਛੋਟੀ ਉਮਰ ਤੋਂ ਹੀ ਗੁਰੂ ਘਰਾਂ ਤੇ ਹੋਰ ਧਾਰਮਿਕ ਅਸਥਾਨਾਂ ਤੇ ਧਾਰਮਿਕ ਗੀਤ ਤੇ ਵਾਰਾਂ ਗਾਉਣ ਲੱਗ ਗਈ ਸੀ। ਬਿੱਟੀ ਨੇ ਬੀ.ਐਸ.ਸੀ(ਨਾਨ-ਮੈਡੀਕਲ) ਦੀ ਪੜ੍ਹਾਈ ਐਮ.ਸੀ.ਐਮ ਡੀ.ਏ.ਵੀ ਗਰਲਜ਼ ਕਾਲਜ, ਚੰਡੀਗੜ੍ਹ ਤੋਂ ਕੀਤੀ। ਕਾਲਜ ਸਮੇਂ ਉਹ ਹਾਕੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਰਹੀ ਸੀ। ਜੂਨ 2016 ਵਿੱਚ ਬਿੱਟੀ ਉਸ ਸਮੇਂ ਦੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਈ।[4]। ਉਸਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਹਨੇਵਾਲ ਹਲਕੇ ਤੋਂ ਚੋਣ ਲੜੀ ਪਰ ਉਹ ਅਕਾਲੀ ਉਮੀਦਵਾਰ ਤੋਂ ਹਾਰ ਗਈ।
ਪਰਿਵਾਰਕ ਜ਼ਿੰਦਗੀ
[ਸੋਧੋ]ਸਤਵਿੰਦਰ ਬਿੱਟੀ ਦਾ ਵਿਆਹ ਮਾਰਚ 2007 ‘ਚ ਅਮਰੀਕਾ ਨਿਵਾਸੀ ਕੁਲਰਾਜ ਸਿੰਘ ਗਰੇਵਾਲ ਨਾਲ ਹੋਇਆ। ਇਨ੍ਹਾਂ ਦੇ ਸਹੁਰੇ ਪਰਿਵਾਰ ਦਾ ਜੱਦੀ ਪਿੰਡ ਕੂਮ ਕਲਾਂ(ਲੁਧਿਆਣਾ) ਹੈ। ਬਿੱਟੀ ਨੇ ਵਿਆਹ ਤੋਂ ਬਾਦ ਵੀ ਅਮਰੀਕਾ ਦੀ ਨਾਗਰਿਕਤਾ ਨਹੀਂ ਲਈ ਤੇ ਇਹ ਗਾਇਕੀ ਪ੍ਰੋਗਰਾਮਾਂ ਤੇ ਰਾਜਨੀਤਿਕ ਗਤੀਵਿਧੀਆਂ ਲਈ ਆਪਣੇ ਸਹੁਰੇ ਪਿੰਡ ਆਉਂਦੇ ਜਾਂਦੇ ਰਹਿੰਦੇ ਹਨ।
ਕੈਰੀਅਰ
[ਸੋਧੋ]ਉਸ ਨੇ ਆਪਣੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਐਲਬਮ "ਪੂਰੇ ਦੀ ਹਵਾ" ਨਾਲ ਕੀਤੀ।
ਐਲਬਮਾਂ
[ਸੋਧੋ]- ਪੂਰੇ ਦੀ ਹਵਾ
- ਇੱਕ ਵਾਰੀ ਹੱਸ ਕੇ
- ਨੱਚਦੀ ਦੇ ਸਿਰੋਂ ਪਤਾਸੇ
- ਚਾਂਦੀ ਦੀਆਂ ਝਾਂਜਰਾਂ
- ਨੱਚਣਾ ਪਟੋਲਾ ਬਣਕੇ
- ਦਿਲ ਦੇ ਮਰੀਜ਼
- ਗਿੱਧੇ ਚ ਗੁਲਾਬੋ ਨਚਦੀ
- ਮਰ ਗਈ ਤੇਰੀ ਤੇ
- ਮੈਂ ਨੀ ਮੰਗਣਾ ਕਰਾਉਣਾ
- ਨੱਚਦੀ ਮੈਂ ਨੱਚਦੀ
- ਪਰਦੇਸੀ ਢੋਲਾ
- ਸਬਰ
- ਖੰਡ ਦਾ ਖੇਡਣਾ
- ਵੇ ਸੱਜਣਾ
ਧਾਰਮਿਕ
[ਸੋਧੋ]- ਧੰਨ ਤੇਰੀ ਸਿੱਖੀ
- ਰੂਹਾਂ ਰੱਬ ਦੀਆਂ
- ਨਿਸ਼ਾਨ ਖਾਲਸੇ ਦੇ
- ਮਾਏ ਨੀ ਮੈਂ ਸਿੰਘ ਸੱਜਣਾ
- ਸਿੱਖੀ ਖੰਡਿਓਂ ਤਿੱਖੀ
ਹਵਾਲੇ
[ਸੋਧੋ]- ↑ "A star-studded affair". News in English. Patiala. The Tribune. 30 November 2009. Archived from the original on 5 ਮਾਰਚ 2011. Retrieved 17 July 2012.
{{cite news}}
: Unknown parameter|dead-url=
ignored (|url-status=
suggested) (help) - ↑ 2.0 2.1 "Auditions held for Awaaz Punjab Di". News in English. Amritsar. The Tribune. 4 October 2011. Retrieved 17 July 2012.
- ↑ "Satwinder Bitti". Last.fm. Retrieved 18 July 2012.
{{cite web}}
: External link in
(help)|publisher=
- ↑ Punjabi singer Satwinder Bitti joins Congress | Business Standard News Archived 2016-08-09 at the Wayback Machine.. Wap.business-standard.com (14 June 2016). Retrieved on 2017-01-17.