ਸਤੀ ਹੋਣਾ
ਜੋ ਇਸਤਰੀ ਆਪਣੇ ਮੋਏ ਪਤੀ ਨਾਲ ਉਸ ਦੀ ਚਿਤਾ ਵਿਚ ਸੜ ਕੇ ਮਰ ਜਾਵੇ, ਉਸ ਇਸਤਰੀ ਨੂੰ ਸਤੀ ਕਹਿੰਦੇ ਹਨ। ਇਸ ਰਸਮ ਨੂੰ ਸਤੀ ਹੋਣਾ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਅਸੀਂ ਇਸਤਰੀ ਨੂੰ ਪੁਰਸ਼ਾਂ ਦੇ ਬਰਾਬਰ ਨਾ ਪਹਿਲਾਂ ਸਮਝਿਆ ਹੈ ਅਤੇ ਨਾ ਹੀ ਬਹੁਤਾ ਹੁਣ ਸਮਝਦੇ ਹਾਂ। ਪਹਿਲਾਂ ਸਮਾਜਿਕ ਵਰਤਾਰਾ ਪੁਰਸ਼ ਤਹਿ ਕਰਦਾ ਸੀ। ਕਾਨੂੰਨ ਪੁਰਸ਼ ਬਣਾਉਂਦਾ ਸੀ। ਕਾਨੂੰਨ ਨੂੰ ਪਾਲਣਾ ਪੁਰਸ਼ ਕਰਵਾਉਂਦਾ ਸੀ। ਇਸਤਰੀ ਨੂੰ ਤਾਂ ਸਾਡੇ ਗ੍ਰੰਥਾਂ, ਭਗਤਾਂ ਨੇ ਐਂਕ, ਕਮੀਨੀ, ਡਾਂਟ ਕੇ, ਝਿੜਕ ਕੇ, ਪੜਦੇ ਵਿਚ ਰੱਖਣ ਵਾਲੀ ਕਿਹਾ ਹੈ। ਅਕਲ ਗੁੱਤ ਪਿੱਛੋਂ ਮੱਤ ਵਾਲੀ ਕਿਹਾ ਹੈ। ਇਸਤਰੀਆਂ ਨੂੰ ਹਮੇਸ਼ਾ ਆਪਣੇ ਤੇ ਨਿਕਲ ਰੱਖਿਆ ਹੈ। ਜਿਨ੍ਹਾਂ ਚਿਰ ਲੜਕੀ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ/ਹੈ, ਉਸ ਆਪਣੇ ਬਾਪ ਤੇ ਨਿਰਭਰ ਕਰਦੀ ਸੀ/ਹੈ। ਜਦ ਵਿਆਹੀ ਜਾਂਦੀ ਸੀ/ਹੈ ਤਾਂ ਉਹ ਆਪਣੇ ਪਤੀ ਤੇ ਨਿਰਭਰ ਕਰਦੀ ਸੀ/ਹੈ। ਜਦ ਬੁੜੀ ਹੋ ਜਾਂਦੀ ਸੀ/ਹੈ ਤਾਂ ਉਸ ਆਪਣੇ ਲੜਕਿਆਂ ਤੇ ਨਿਰਭਰ ਕਰਦੀ ਸੀ/ਹੈ। ਇਸ ਤਰ੍ਹਾਂ ਇਸਤਰੀ ਨੂੰ ਅਸੀਂ ਉਸ ਦੀ ਸੋਚ ਨੂੰ ਵਿਕਸਤ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਦੂਜੇ ਤੇ ਹੀ ਨਿਰਭਰ ਹੋਣ ਲਈ ਮਜਬੂਰ ਕੀਤਾ ਹੋਇਆ ਸੀ/ਹੈ। ਇਹ ਹੀ ਕਾਰਨ ਸੀ ਕਿ ਪੁਰਸ਼ ਨੇ ਮਰਨ ਤੋਂ ਬਾਅਦ ਵੀ ਆਪਣੀ ਇਸਤਰੀ ਨੂੰ ਆਪਣੇ ਨਾਲ ਹੀ ਆਪਣੀ ਚਿਤਾ ਵਿਚ ਸੜਨ ਲਈ ਮਜਬੂਰ ਕੀਤਾ ਹੋਇਆ ਸੀ। ਸਾਡਾ ਇਤਿਹਾਸ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨਾਲ ਕਈ ਰਾਣੀਆਂ ਸਤੀ ਹੋਈਆਂ ਸਨ।
ਸਮੇਂ ਦੇ ਨਾਲ ਇਸਤਰੀਆਂ ਵਿਚ ਜਾਗਰਤੀ ਆਈ। ਵਿੱਦਿਆ ਦਾ ਪ੍ਚਾਰ ਹੋਇਆ। ਸਿੱਖ ਗੁਰੂਆਂ ਨੇ ਇਸਤਰੀ ਨੂੰ ਭੰਡਣ, ਬੁਰਾ ਕਹਿਣ ਤੋਂ ਰੋਕਿਆ। ਪੁਰਸ਼ਾਂ ਦੇ ਬਰਾਬਰ ਮੰਨਿਆ, ਜਿਸ ਦੇ ਫਲਸਰੂਪ ਸਤੀ ਦੀ ਰਸਮ ਖ਼ਤਮ ਹੋਈ ਹੈ।[1][2]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ "MediaPunjab - ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ ਯੁਗੇ ਯੁਗੇ ਨਾਰੀ:ਇਸਤਰੀ ਸਰੋਕਾਰਾਂ ਦੀ ਪ੍ਰਤੀਕ - ਉਜਾਗਰ ਸਿੰਘ". www.mediapunjab.com (in ਅੰਗਰੇਜ਼ੀ). Retrieved 2024-03-31.