ਸਦੀਕ ਲਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਦੀਕ ਲਾਲੀ ਇੱਕ ਪੰਜਾਬੀ ਕਿੱਸਾਕਾਰ ਹੈ।

ਜੀਵਨ[ਸੋਧੋ]

ਸਦੀਕ ਲਾਲੀ ਨੇ ਯੂਸਫ਼ ਜੂਲੈ‌‍ਖ਼ਾਂ ਦਾ ਕਿੱਸਾ ਲਿਖਿਆ,ਇਸ ਨੂੰ 'ਬਹਿਰ-ਉਲ-ਇਸ਼ਕ' ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ| ਇਹ ਕਿੱਸਾ ਫ਼ਾਰਸੀ ਸ਼਼ਬਦਾਵਲੀ ਪ੍ਰਧਾਨ ਲਹਿੰਦੀ ਭਾਸ਼ਾ ਵਿਚ ਲਿਖਆ ਗਿਆ| ਪਾਕਿਸਤਾਨੀ ਲੇਖਕ ਪ੍ਰੋ. ਰਿਆਜ਼ ਆਹਿਮਦ ਸ਼ਾਦ ਨੇ ਆਪਣੀ ਪੁਸਤਕ 'ਕੁਲਿਆਤੇ-ਲਾਲੀ' ਵਿਚ ਸਦੀਕ ਲਾਲੀ ਦੇ ਜੀਵਨ ਅਤੇ ਕਿਰਤਾਂ ਦਾ ਸ਼ਹੀ ਵਰੇਵਾ ਦਿੱਤਾ ਹੈ , ਜਿਸ ਦੇ ਅੁਨਸਰ ਸਦੀਕ ਲਾਲੀ ਦਾ ਜਨਮ ਜਿਲ੍ਹਾਂ ਸਰਗੋਧਾ(ਪਾਕਿਸਤਾਨ) ਦੇ ਕਸਬੇ ਲਾਲੀਆਂ (ਬਾਰ ਕੜਾਨਾ) ਵਿਚ ਸਪਰਾ ਜਾਤੀ ਨਾਲ ਸਬੰਧਿਤ ਇਕ ਖਾਂਦੇ ਪੀਂਦੇ ਘਰਾਣੇ ਵਿਖੇ 1672 ਈ. ਵਿਚ ਹੋਇਆ| ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੁਸੈਨ ਦੇ ਮੁਰਸ਼ਿਦ ਜਾਂ ਗੁਰੂ ਬਹਿਲੋਲ ਦਰਿਆਈ ਵੀ ਸਦੀਕ ਲਾਲੀ ਦੇ ਵੱਡੇਰਿਆਂ ਵਿਚੋਂ ਸਨ| ਸਦੀਕ ਲਾਲੀ ਦੇ ਪਿਤਾ ਦਾ ਨਾਮ ਬਰਖ਼ੁਰਦਾਰ ਸੀ ਅਤੇ ਓੁਹ ਸ਼ੇਖ ਅਬਦੁੱਲਾ ਦਾ ਪੁੱਤਰ ਸੀ| 95 ਸਾਲਾਂ ਦੀ ਉਮਰ ਭੋਗਣ ਵਾਲੇ ਇਸ ਕਵੀ ਨੇ ਸੱਤ ਵਿਆਹ ਕਰਵਾਏ ਅਤੇ ਓੁਹ 18 ਪੁੱਤਰਾਂ ਦਾ ਬਾਪ ਬਣਿਆ| ਇਸ ਕਵੀ ਦੀ ਕੋਈ ਧੀ ਨਹੀ ਸੀ|ਸਦੀਕ ਲਾਲੀ ਨੇ ਆਪਣਾ ਸਾਰਾ ਜੀਵਨ ਪੜ੍ਹਨ ਲਿਖਣ ਵਿਚ ਹੀ ਗੁਜ਼ਾਰਿਆ ਸੀ|

ਰਚਨਾਵਾਂ[ਸੋਧੋ]

  • ਚੇਹਲ ਹਦੀਸ
  • ਫ਼ਰਹਤ ਨਾਮਾ
  • ਯੂਸ਼ਫ਼ ਜੁਲ਼ੇਖਾਂ
  • ਨੂਰ-ਅਲ- ਹਕੀਕਤ
  • ਰਿਸਾਲ ਮੌਜ-ਓੁਲ-ਫ਼ਕਰ
  • ਸਿਦਕ ਨਾਮਾ
  • ਲੱਜ਼ਤ-ਓੱਨਿਸਾ

ਸਦੀਕ ਲਾਲੀ ਦੀਆਂ ਕੁਝ ਹੋਰ ਰਚਨਾਵਾਂ ਜੋ ਇਸਲਾਮੀ ਸਾਹਿਤ ਨਾਲ ਸੰਬੰਧਿਤ ਹਨ :-3 ਸ਼ੀ਼ਹਰਫ਼ੀਆਂ,ਬਾਗ਼ੇ-ਇਲਾਹੀ,ਰਿਸਾਲਾ ਜ਼ੌਕੋ-ਸ਼ੌਕ,ਚਹਲ ਜੋਗਣੀ,ਕਲੰਦਰ ਨਾਮਾ,ਮਨੁਾਜਾਤ,ਇਬਰਤ ਨਾਮਾ,ਨਸੀਹਤ ਨਾਮਾ,ਚੌਬਰਗੇ,ਦੋਸਤਾਂ ਥੀਂ,ਜੁਦਾਈ,ਰਿਸਾਲਾ ਅਹਿਵਾਲੇ-ਕਿਆਮਤ,ਪਹਾੜੀਆਂ ਬਾਰ ਕੜਾਨਾ,ਹੁਲੀਆ ਸ਼ਰੀਫ਼ ਅਤੇ ਸਪਰਾਵਲੀ ਆਦਿ|[1]

ਅਤਿੰਮ ਜੀਵਨ[ਸੋਧੋ]

ਸਦੀਕ ਲਾਲੀ ਦੀ ਉਮਰ ਦੇ ਅੰਤਲੇ ਵਰ੍ਹੇ ਬੜੇ ਦੁਖਦਾਈ ਸਨ| ਅਹਿਮਦ ਸ਼ਾਹ ਅਬਦਾਲੀ ਦੇ ਇਕ ਹਮਲੇ ਸਮੇਂ ਸਦੀਕ ਲਾਲੀ ਦਾ ਪੁੱਤਰ ਅਜ਼ਮਤ ਓੁੱਲ੍ਹਾ ਆਪਣੇ ਘਰਾਣੇ ਦੇ ਇਕ ਪੁਸਤਕਾਲੇ ਦੀ ਰੱਖਿਆ ਕਰਦੇ ਕਰਦੇ ਸ਼ਹੀਦ ਹੋ ਗਿਆ ਸੀ| ਇਸ ਕਾਰਣ ਦੁਖੀ ਸਦੀਕ ਲਾਲੀ ਦਾ ਪਖੇਰੂ ਮਾਰਚ,1776 ਵਿਚ ਉੱਡ ਗਿਆ| ਲਾਲੀ ਕਸਬੇ ਦੇ ਲਹਿੰਦੇ ਵੱਲ ਸਦੀਕ ਲਾਲੀ ਦਾ ਸੁੰਦਰ ਮਜ਼ਾਰ ਹੈ ਜਿਸ ਤੇ ਹਰ ਸਾਲ ਚੇਤਰ ਦੇ ਮਹੀਨੇ ਓੁਰਸ ਜਾਂ ਓੁਤਸਵ ਮਨਾਇਆ ਜਾਂਦਾ ਹੈ| ਸਦੀਕ ਲਾਲੀ ਨੇ ਯੂਸਫ਼ ਜੂਲੈ‌‍ਖ਼ਾਂ ਦਾ ਕਿੱਸਾ ਕੁਰਾਨ ਦੀ ਆਇਤ "ਸੁਰਿਤ ਯੂਸਫ਼" ਦੀ ਤਫ਼ਸੀਰ ਦੇ ਤੌਰ 'ਤੇ ਲਿਖਿਆ। ਉਹਨਾਂ ਨੇ ਅਧਿਆਤਮਕ ਰਮਜ਼ਾਂਂ ਖੋਲ੍ਹਣ ਵਲ ਧਿਆਨ ਦਿਤਾ ਹੈ, ਕਾਵਿ-ਖੂਬੀਆਂ ਵਲ ਨਹੀਂ ।ਇਸੇ ਲਈ ਅਹਿਮਦ ਯਾਰ ਨੇ ਕਿਹਾ ਹੈ ਕਿ -

ਬੈਂਤ ਬਣਾਵਣ ਦੀ ਓੁਸ ਮੁਢੋਂ, ਮੂਲ ਸਲਾਹ ਨਾ ਕੀਤੀ
ਨਿੱਕੇ ਮੋਟੇ ਮਾਰੇ ਡੰਗੇ, ਗਲ ਦੀ ਖਫਣੀ ਕੀਤੀ[2]

ਹਵਾਲੇ[ਸੋਧੋ]

  1. ਸਦੀਕ ਲਾਲੀ,ਯੂਸਫ਼ ਜੂਲੈ‌‍ਖ਼ਾਂ,ਸੰਪਾਦਕ ਪ੍ਰੀਤਮ ਸੈਨੀ,ਪੰਜਾਬੀ ਯੂਨੀਵਰਸਿਟੀ ਪਟਿਆਲਾ, ਪਬਲੀਕੇਸ਼ਨ ਬੇਿਉੂਰੋ,ਪੰਨਾ ਨੰ.16,17,18
  2. ਪ੍ਰੋ.ਕਿਰਪਾਲ ਸਿਂਘ ਕਸੇਲ ਅਤੇ ਡਾ.ਪਰਮਿੰਦਰ ਸਿਂਘ,ਪੰਜਾਬੀ ਸਾਹਿਤ ਦੀ ਓੁਤਪਤੀ ਤੇ ਵਿਕਾਸ, ਪੰਨਾ ਨੰ.202