ਸਪੌਟਲਾਈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਪੌਟਲਾਈਟ 2015 ਵਰ੍ਹੇ ਦੀ ਇੱਕ ਜੀਵਨੀ-ਆਧਾਰਿਤ ਅਪਰਾਧ ਡਰਾਮਾ ਫਿਲਮ ਹੈ। ਜਿਸ ਨੂੰ ਟੌਮ ਮੈਕਾਰਥੀ ਨੇ ਨਿਰਦੇਸ਼ਤ ਕੀਤਾ ਹੈ ਅਤੇ ਮੈਕਾਰਥੀ ਤੇ ਜੋਸ਼ ਸਿੰਗਰ ਨੇ ਇਸਦੀ ਪਟਕਥਾ ਲਿਖੀ ਹੈ।[1][2] ਇਸ ਵਿੱਚ ਮਾਰਕ ਰੂਫੈਲੋ, ਮਾਈਕਲ ਕੀਟਨ, ਰੈਸ਼ੇਲ ਮੈਕ ਐਡਮਜ਼, ਲੀਵ ਸਕਰਾਈਬਰ ਮੁੱਖ ਭੂਮਿਕਾਵਾਂ ’ਚ ਹਨ।[3] ਫ਼ਿਲਮ ਧਾਰਮਿਕ ਗੁਰੂਆਂ ਵੱਲੋਂ ਬੋਸਟਨ ਖੇਤਰ ਵਿੱਚ ਬੱਚਿਆਂ ਦੇ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ’ਤੇ ਰੋਸ਼ਨੀ ਪਾਉਂਦੀ ਹੈ। ਇਹ ਫਿਲਮ ਸਰਵੋਤਮ ਸਹਿ ਨਾਇਕ ਤੇ ਨਾਇਕਾ ਸਮੇਤ ਕੁੱਲ ਛੇ ਸ਼੍ਰੇਣੀਆਂ ਲਈ ਨਾਮਜ਼ਦ ਹੋਈ ਸੀ। ਇਸ ਫਿਲਮ ਨੇ 88ਵੇਂ ਅਕਾਦਮੀ ਇਨਾਮਾਂ ਵਿੱਚ ਸਰਵੋੱਤਮ ਫਿਲਮ ਦਾ ਇਨਾਮ ਜਿੱਤਿਆ।

ਹਵਾਲੇ[ਸੋਧੋ]