ਸਮੱਗਰੀ 'ਤੇ ਜਾਓ

ਸਫੀਪੁਰ, ਆਦਮਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਫੀਪੁਰ, ਆਦਮਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਆਦਮਪੁਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਸਫੀਪੁਰ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਜਲੰਧਰ ਤੋਂ ਲਗਭਗ 29 ਕਿਲੋਮੀਟਰ ਜਾਂ 18 ਮੀਲ ਦੀ ਦੂਰੀ ਤੇ ਸਥਿਤ ਹੈ।[2] ਇਸ ਪਿੰਡ ਵਿੱਚ ਇੱਕ ਪੁਰਾਣਾ ਖੂਹ ਹਾਲੇ ਵੀ ਮੌਜੂਦ ਹੈ। ਜਿਸ ਦੀ ਸਹਾਇਤਾ ਨਾਲ ਬਲਦਾਂ ਨੂੰ ਹਲਟਾਂ ਨੂੰ ਜੋੜ ਕੇ ਖੇਤੀ ਕੀਤੀ ਜਾਂਦੀ ਸੀ। ਪਿੰਡ ਵਿੱਚ ਗੁੱਗਾ ਜਾਹਰ ਪੀਰ ਦੀ ਜਗ੍ਹਾ ਬਣੀ ਹੋਈ ਹੈ ਅਤੇ ਨਾਲ ਹੀ ਬਾਬਾ ਮੱਲੀ ਸ਼ਾਹ ਦੀ ਜਗ੍ਹਾ ਵੀ ਬਣੀ ਹੋਈ ਹੈ। ਕਈ ਪੁਰਾਣੀਆਂ ਇਮਾਰਤਾਂ ਪਿੰਡ ਵਿੱਚ ਹਾਲੇ ਵੀ ਮੌਜੂਦ ਹਨ। ਇਸ ਪਿੰਡ ਵਿੱਚ ਮੁਸਲਿਮ ਭਾਈਚਾਰੇ ਲਈ ਇੱਕ ਮਸੀਤ ਹੈ। ਪਿੰਡ ਵਿੱਚ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਦੀ ਵਸੋਂ ਕਾਫ਼ੀ ਹੈ। ਇਸ ਦੇ ਆਸ-ਪਾਸ ਦੇ ਪਿੰਡਾ ਵਿੱਚ ਸਹਿਚੰਗੀ, ਅਲੀਚੱਕ, ਚੁਗਾਵਾਂ ਆਦਿ ਪਿੰਡ ਸ਼ਾਮਿਲ ਹਨ।

ਹਵਾਲੇ

[ਸੋਧੋ]