ਸਭਿਆਚਾਰਕ ਵਿਸ਼ਲੇਸ਼ਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਭਿਆਚਾਰ ਤੇ ਪੰਜਾਬੀ ਸਭਿਆਚਾਰ ਵਿੱਚੋਂ ਸਭਿਆਚਾਰ ਨੂੂੰ ਦੇਖੀਏ ਤਾਂ ਸਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਪਰ ਹਰ ਸਮਾਜ 'ਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈੇ, ਉਹ ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਵਿਕਾਸ ਦੇ ਕਿਸੇ ਪੜਾਅ 'ਤੇ ਕਿਉਂ ਨਾ ਹੋਵੇ।[1] ਉਸ ਵਿੱਚ ਕਿੱਤੇ, ਰੁਤਬੇ, ਜਮਾਤ, ਧਰਮ ਤੇ ਅੱਗੋਂ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁਝ ਵਿਲੱਖਣ ਤੱਤ ਰੱਖਦੇ ਹਨ। ਸਾਰੇ ਉਪ-ਸਭਿਆਚਾਰਾਂ ਦੇ ਸਾਂਝੇ ਤੱਤ ਮਿਲ ਕਰ ਮੂਲ ਸਭਿਆਚਾਰ ਦਾ ਕੇਂਦਰਤਿਤਵ ਬਣਦੇ ਹਨ।[2]

ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਲੇਖਕ ਗੁਰਬਖ਼ਸ਼ ਸਿੰਘ ਫ਼ਰੈਂਕ ਦੇਸ਼ ਭਾਰਤ ਭਾਸ਼ਾ ਪੰਜਾਬੀ ਪ੍ਰਕਾਸ਼ਕ ਵਾਰਿਸ ਸ਼ਾਹ ਫ਼ਾਉਂਡੇਸ਼ਨ, ਅੰਮ੍ਰਿਤਸਰ ਪ੍ਰਕਾਸ਼ਨ ਤਾਰੀਖ ਪਹਿਲਾ ਐਡੀਸ਼ਨ 1987 ਦੂਜਾ ਐਡੀਸ਼ਨ 2012 ਪਰਿਭਾਸ਼ਾ ਸਭਿਆਚਾਰ: ਇੱਕ ਸਿਸਟਮ ਅੰਗ ਲੱਛਣ ਸਭਿਆਚਾਰ ਦਾ ਵਿਸ਼ਲੇਸ਼ਣ ਸੋਧੋ ਵੱਖੋ ਵੱਖਰੇ ਖੇਤਰਾਂ ਵਿਚਲੇ ਵਿਸ਼ੇਸ਼ੱਗ ਆਪੋ ਆਪਣੇ ਖੇਤਰ ਦੀ ਵਿਧੀ ਅਨੁਸਾਰ ਸਭਿਆਚਾਰ ਦਾ ਵਿਸ਼ਲੇਸ਼ਣ ਕਰਦੇ ਹਨ। ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ਲੇਸ਼ਣ ਵਿਧੀ ਦੀ ਗੱਲ ਕਰ ਸਕਦੇ ਹਾਂ। ਸ ਤੋਂ ਪਹਿਲਾਂ ਅਸੀਂ ਉਸ ਵਿਸ਼ਲੇਸ਼ਣ-ਵਿਧੀ ਦੀ ਗੱਲ ਕਰ ਸਕਦੇ ਹਾਂ, ਜਿਹੜੀ 'ਸਭਿਆਚਾਰਕ ਵਸਤ' ਨੂੰ ਆਪਣੀ ਅਧਿਐਨ ਇਕਾਈ ਮੰਨ ਕੇ ਤੁਰਦੀ ਹੈ। ਸਭਿਆਚਾਰਕ ਵਸਤਾਂ ਵਿੱਚ ਦਿਲਚਸਪੀ ਮਾਨਵ-ਵਿਗਿਆਨੀ ਦੀ ਵੀ ਹੁੰਦੀ ਹੈ ਅਤੇ ਸਮਾਜ ਵਿਗਿਆਨੀ ਦੀ ਵੀ। ਪਰ ਸਭਿਆਚਾਰ ਦੇ ਵਿਸ਼ਲੇਸ਼ਣ ਵਿੱਚ ਦੋਹਾਂ ਦੀਆਂ ਵਿਧਿਆਂ ਵੱਖ ਵੱਖ ਹਨ। ਸਭਿਆਚਾਰ ਦੇ ਵਿਸ਼ਲੇਸ਼ਣ ਦੇ ਬੁਨਿਆਦੀ ਪਰਵਰਗ ਉਹੀ ਹੋ ਨਿਬੜਦੇ ਹਨ, ਜੋ ਪ੍ਤਿਮਾਨਕ ਸਭਿਆਚਾਰ ਸਿਰਲੇਖ ਹੇਠ ਵਿਚਾਰੇ ਗਏ ਹਨ: ਭਾਵ ਲੋਕਾਚਾਰ, ਸਦਾਚਾਰ, ਤਾਬੂ ਅਤੇ ਕਾਨੂੰਨ। ਸਭਿਆਚਾਰ ਆਪਣੇ ਆਪ ਵਿੱਚ ਇੱਕ ਬੇਹੱਦ ਜਟਿਲ ਵਰਤਾਰਾ ਹੈ, ਜਿਸ ਦਾ ਸਰਲ ਵਿਧੀਆਂ ਅਤੇ ਫ਼ਾਰਮੂਲਿਆਂ ਨਾਲ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਨਾ ਹੀ ਮੁਲੰਕਣ-ਮੁਕਤ ਵਿਸ਼ਲੇਸ਼ਣ ਸਭਿਆਚਾਰ ਦੀ ਹਕੀਕਤ ਸਮਝਣ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ।

ਸਭਿਆਚਾਰ ਪਰਿਵਰਤਨ ਸੋਧੋ ਸਭਿਆਚਾਰ ਦੇ ਸਬੰਧ ਵਿੱਚ ਇੱਕ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਬੇਸ਼ੱਕ ਇਹ ਏਡੀ ਵੱਡੀ ਸੱਚਾਈ ਹੈ ਕਿ ਇਹ ਤਬਦੀਲੀ ਕੋਈ ਆਪਣੇ ਆਪ ਨਹੀਂ ਆਉਂਦੀ, ਸਗੋਂ ਕਿਸੇ ਨਾ ਕਿਸੇ ਹੱਦ ਤੱਕ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਇਹ ਤਬਦੀਲੀ ਵਿਅਕਤੀ ਜਾਂ ਕਿਸੇ ਸਮਾਜ ਦੀ ਇੱਛਾ ਉਪਰ ਨਿਰਭਰ ਨਹੀਂ ਕਰਦੀ। ਇਹ ਪ੍ਕਿਰਤੀ ਦਾ ਨਿਯਮ ਹੈ ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ ਚੌਖਟਾ ਹੈ। ਸਭਿਆਚਾਰਕ ਪਰਿਵਰਤਨ ਦਾ ਸੱਭਿਆਚਾਰੀਕਰਨ ਦੇ ਸੰਦਰਭ ਵਿੱਚ ਅਧਿਐਨ ਕਰਨਾ ਆਪਣੇ ਆਪ ਵਿੱਚ ਕਈ ਸਮੱਸਿਆਵਾਂ ਖੜੀਆਂ ਕਰ ਦਿੰਦਾ ਹੈ, ਜਿਹੜੀਆਂ ਖਿੰਡਾਅ ਦੇ ਅਮਲ ਦੇ ਅਧਿਐਨ ਨਾਲੋਂ ਕੀਤੇ ਜ਼ਿਆਦਾ ਜਟਿਲ ਹੁੰਦੀਆਂ ਹਨ। ਸੱਭਿਆਚਾਰੀਕਰਨ ਤੋਂ ਪੈਦਾ ਹੋਏ ਪਰਿਵਰਤਨ ਨੂੰ ਠੀਕ ਤਰ੍ਹਾਂ ਜਾਂਚਣ ਲਈ ਪੂਰੇ ਦੇ ਪੂਰੇ ਸਬੰਧੰਤ ਸੱਭਿਆਚਾਰਾਂ ਵਿੱਚ ਆਇਆਂ ਤਬਦੀਲੀਆਂ ਦਾ ਨਿਰੀਖਣ ਕਰਨਾ ਜ਼ਰੂਰੀ ਹੈ।

ਸਭਿਆਚਾਰ ਅਤੇ ਹੋਰ ਗਿਆਨ-ਖੇਤਰ ਸਾਹਿਤ ਅਤੇ ਸਭਿਆਚਾਰ ਸਭਿਆਚਾਰ ਦੇ ਅਧਿਐਨ ਦੇ ਸਰੋਤ ਸੋਧੋ ਸੱਭਿਆਚਾਰ ਦਾ ਅਧਿਐਨ ਸਮੁੱਚੀ ਮਨੁੱਖਾ ਜ਼ਿੰਦਗੀ ਜਾਂ ਕਿਸੇ ਮਨੁੱਖੀ